ਰਵਿਦਾਸ ਗੁਰਦੁਆਰਾ ਸਾਹਿਬ ਤੋਂ ਲੰਗਰ ਪਹੁੰਚਾਉਣ ਦੀ ਸੇਵਾ ਸ਼ੁਰੂ
ਚੰਡੀਗੜ੍ਹ: 17 ਮਈ 2021: (ਪੰਜਾਬ ਸਕਰੀਨ ਬਿਊਰੋ)::
ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ ਸੈਕਟਰ 30 ਏ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਯੂਟੀ ਵਿਚ ਕੋਰੋਨਾ ਮਰੀਜ਼ਾਂ ਅਤੇ ਹੋਰ ਅਤਿ-ਲੋੜਵੰਦਾਂ ਨੂੰ ਉਹਨਾਂ ਦੇ ਘਰੀਂ ਲੰਗਰ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਸਭਾ ਦੇ ਪ੍ਰਧਾਨ ਓਮ ਪ੍ਰਕਾਸ਼ ਚੋਪੜਾ ਨੇ ਦੱਸਿਆ ਕਿ ਗੁਰੂ-ਘਰ ਤੋਂ ਬੀਤੇ ਸਾਲ ਵੀ ਕੋਰੋਨਾ ਲੌਕਡਾਊਨ ਦੌਰਾਨ ਵੀ ਸ਼ਹਿਰ ਦੀਆਂ ਮਜ਼ਦੂਰ ਬਸਤੀਆਂ ਵਿੱਚ ਲਗਾਤਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਕੀਤੀ ਗਈ ਅਤੇ ਹੋਰ ਬਹੁਤ ਲੋੜਵੰਦਾਂ ਨੂੰ ਸੁੱਕੀ ਰਸਦ ਵੀ ਪਹੁੰਚਾਈ ਗਈ। ਹੁਣ ਵੀ ਸਭਾ ਨੇ ਲੋੜਵੰਦ ਪਰਿਵਾਰਾਂ ਨੂੰ ਆਪਣੇ ਸਾਧਨਾ ਰਾਹੀ ਘਰੋ ਘਰੀ ਲੰਗਰ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਲੋੜਵੰਦ ਸਭਾ ਦੇ ਸੇਵਾਦਾਰਾਂ ਭੋਲਾ ਰਾਮ (ਫੋਨ 98147-17050), ਸੁਖਵਿੰਦਰ ਸਿੰਘ (75088-28776) ਨਾਲ ਜਾਂ ਉਨ੍ਹਾਂ (ਫੋਨ 98158-38591) ਨਾਲ ਸੰਪਰਕ ਕਰ ਕੇ ਲੰਗਰ ਮੰਗਵਾ ਸਕਦੇ ਹਨ।
No comments:
Post a Comment