Thursday, April 01, 2021

ਲਗਾਤਾਰ ਹੋ ਰਹੇ ਵਿਛੋੜਿਆਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਪ੍ਰਿੰ. ਤਰਸੇਮ ਬਾਹੀਆ, ਤਾਰਨ ਗੁਜਰਾਲ ਤੇ ਪ੍ਰੋ. ਕੁਲਵੰਤ ਗਰੇਵਾਲ ਦੇ ਵਿਛੋੜਾ ਮੌਕੇ ਡੂੰਘੇ ਦੁੱਖ ਦਾ ਪ੍ਰਗਟਾਵਾ  


ਲੁਧਿਆਣਾ: 1 ਅਪ੍ਰੈਲ 2021: (ਐਮ ਐਸ ਭਾਟੀਆ//ਕਾਰਤਿਕਾ ਸਿੰਘ//ਪ੍ਰਦੀਪ ਸ਼ਰਮਾ)::
ਸਮੇਂ ਦਾ ਗੇੜ ਬੜਾ ਬੇਰਹਿਮੀ ਵਾਲਾ ਚੱਲ ਰਿਹਾ ਹੈ। ਅਜੇ ਪਹਿਲਾ ਜ਼ਖਮ ਨਹੀਂ ਭਰਦਾ ਕਿ ਦੂਜਾ ਜ਼ਖਮ ਆ ਲੱਗਦਾ ਹੈ। ਸਦਮਾ ਦਰ ਸਦਮਾ ਸ਼ਾਇਦ ਸਾਡੀ ਤਕਦੀਰ ਬਣ ਗਈ ਹੈ। ਕਦੇ ਕਦੇ ਗੁੱਸਾ ਵੀ ਆਉਂਦੈ ਕਿ ਅਜੇ ਤੱਕ ਵਿਗਿਆਨ ਨੇ ਮੌਤ ਦਾ ਇਲਾਜ ਕਿਓਂ ਨਹੀਂ ਲੱਭਿਆ? ਤਾਰਨ ਗੁਜਰਾਲ ਹੁਰਾਂ ਦੀ ਖਬਰ ਸੱਚ ਨਹੀਂ ਸੀ ਲੱਗਦੀ ਕਿ ਪ੍ਰਿੰਸੀਪਲ ਬਾਹੀਆ ਦੇ ਤੁਰ ਜਾਣ ਦੀ ਖਬਰ ਆ ਗਈ। ਉਹ ਸਦਮਾ ਸਹਿਣ ਜੋਗੇ ਵੀ ਨਹੀਂ ਸਾਂ ਹੋਏ ਕਿ ਸ਼ਾਇਰ ਪ੍ਰੋ. ਕੁਲਵੰਤ ਗਰੇਵਾਲ ਦੇ ਵਿਛੋੜੇ ਦੀ ਖਬਰ ਵੀ ਆ ਗਈ। 
ਅਵਾਮੀ ਜੱਥੇਬੰਦੀਆਂ ਦੇ ਸਿਰੜੀ ਕਾਰਕੁਨ, ਲੇਖਕ ਪ੍ਰਿੰਸੀਪਲ ਤਰਸਮੇਮ ਬਾਹੀਆ, ਪੰਜਾਬੀ ਦੀ ਚਰਿਚੱਤ ਕਵਿੱਤਰੀ ਤਾਰਨ ਗੁਜਰਾਲ ਅਤੇ ਸ਼ਾਇਰ ਪ੍ਰੋ. ਕੁਲਵੰਤ ਗਰੇਵਾਲ ਦੇ ਵਿਛੋੜੇ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ, ਇਪਟਾ ਦੇ ਕਾਰਕੁਨ ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੇ.ਐਨ.ਐਸ ਸੇਖੋਂ ਅਤੇ ਸਰਘੀ ਪ੍ਰਵੀਰ ਦੇ ਰੰਗਕਰਮੀ ਸੰਜੀਵ ਦੀਵਾਨ ਕੁੱਕੂ ਅਤੇ ਰੰਜੀਵਨ ਸਿੰਘ ਨੇ ਕਿਹਾ ਕਿ ਅਨੇਕਾਂ ਪੁਸਤਕਾਂ ਦੇ ਕਰਤਾ ਤਿੰਨੇ ਸ਼ਖਸ਼ੀਅਤਾਂ ਨੇ ਸਾਰੀ ਜ਼ਿੰਦਗੀ ਕਲਮ ਅਤੇ ਅਵਾਮੀ ਜੱਥੇਬੰਦੀਆਂ ਜ਼ਰੀਏ ਸਮਾਜਿਕ ਸਰੋਕਾਰਾਂ ਨੂੰ ਪ੍ਰਮੁੱਖਤਾ ਦਿੱਤੀ। ਇਨਾਂ ਦੇ ਵਿਛੌੜੇ ਨਾਲ ਇਨਾਂ ਦੇ ਪ੍ਰੀਵਾਰਾਂ ਅਤੇ ਸਾਹਿਤਕ ਤੇ ਸਮਾਜਿਕ ਖੇਤਰ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

No comments: