Friday, March 05, 2021

ਡਿਜੀਟਲ ਵੋਟਰ ਕਾਰਡ ਲਈ ਫਿਰ ਲੱਗਣ ਲੱਗੇ ਸਪੈਂਸ਼ਲ ਕੈਂਪਾਂ ਦਾ ਆਯੋਜਨ

Friday: 5th March 2021 at 5:32 PM

6 ਅਤੇ 7 ਮਾਰਚ ਨੂੰ ਲਗਾਏ ਜਾਣੇ ਹਨ ਇਹ ਕੈਂਪ-ਜ਼ਿਲ੍ਹਾ ਚੋਣ ਅਫ਼ਸਰ


ਲੁਧਿਆਣਾ
: 05 ਮਾਰਚ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੋਟਰਾਂ ਦੇ ਡਿਜੀਟਲ ਵੋਟਰ ਕਾਰਡ ਬਣਾਏ ਜਾਣੇ ਹਨ। ਮੁਹਿੰਮ ਤਹਿਤ 06 ਮਾਰਚ (ਦਿਨ ਸ਼ਨੀਵਾਰ) ਅਤੇ 07 ਮਾਰਚ (ਦਿਨ ਐਤਵਾਰ) ਨੂੰ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਜਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ) ਰਾਹੀਂ ਸਾਰੇ ਨਵੇਂ ਰਜਿਸਟਰਡ ਹੋਏ ਵੋਟਰਾਂ ਦੇ e-EPICs ਡਾਉਨਲੋਡ ਕਰਵਾਉਣ ਲਈ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਆਮ ਜਨਤਾਂ ਦੀ ਜਾਗਰੂਕਤਾ ਲਈ ਫੋਟੋ ਵੋਟਰ ਸ਼ਨਾਖਤੀ ਕਾਰਡ ਦੇ ਨਾਲ-ਨਾਲ ਡਿਜੀਟਲ ਵੋਟਰ ਕਾਰਡ ਦੀ ਸੁਵਿਧਾ ਦਾ ਆਗਾਜ ਕੀਤਾ ਗਿਆ ਹੈ, ਜਿਸ ਦਾ ਮੁੱਖ ਮੰਤਵ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਯੋਗਤਾ ਮਿਤੀ 01.01.2021 ਦੇ ਅਧਾਰ 'ਤੇ ਮਿਤੀ 16.11.2020 ਤੋਂ 15.12.2020 ਦੌਰਾਨ ਨਵੇਂ ਰਜਿਸਟਰਡ ਕੀਤੇ ਗਏ ਵੋਟਰਾਂ ਨੂੰ ਮੋਬਾਇਲ ਫੋਨ ਰਾਹੀਂ e-EPICs ਦੀ ਸੁਵਿਧਾ ਪ੍ਰਦਾਨ ਕਰਨਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 6 ਅਤੇ 7 ਮਾਰਚ, 2021 ਸਪੈਸ਼ਲ ਕੈਂਪਾਂ ਵਾਲੇ ਦਿਨ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਪੋਲਿੰਗ ਸਟੇਸ਼ਨਾਂ 'ਤੇ ਜਾ ਕੇ ਆਪਣਾ e-EPICs ਡਾਉਨਲੋਡ ਕਰਵਾਇਆ ਜਾਵੇ ਤਾਂ ਜੋ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ।

No comments: