Monday. 22ndFebruary 2021 at 8:46 PM
ਪੱਗੜੀ ਸੰਭਾਲ ਜੱਟਾ ਬਾਰੇ ਐਮ ਐਸ ਭਾਟੀਆ ਵੱਲੋਂ ਖੋਜ ਭਰਪੂਰ ਲੇਖਾਜੋਖ਼ਾ
Courtesy Photo |
ਭੁਪਿੰਦਰ ਚੌਧਰੀ ਵੱਲੋਂ ਟਵਿੱਟਰ ਤੇ ਪੋਸਟ ਤਸਵੀਰ |
ਉਦੋਂ ਉੱਥੋਂ ਇੱਕ ਅਖਬਾਰ ਨਿਕਲਦਾ ਸੀ-ਝੰਗ ਸਿਆਲ। ਉਸ ਦੇ ਐਡੀਟਰ ਬਾਂਕੇ ਦਿਆਲ ਨੇ ਰੈਲੀ ਵਿੱਚ ਗਾਣਾ ਗਾਇਆ ਪੱਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ। ਇਹ ਲੋਕ ਗੀਤ ਬਣ ਗਿਆ ਜੋ ਅੰਗਰੇਜ਼ਾਂ ਦੇ ਤਿੰਨ ਕਾਨੂੰਨਾਂ ਦੇ ਖ਼ਿਲਾਫ਼ ਹਰ ਇੱਕ ਦੀ ਜ਼ੁਬਾਨ ਤੇ ਸੀ। ਪਗੜੀ ਪੰਜਾਬੀ ਕਿਸਾਨਾਂ ਲਈ ਮਾਣ ਅਤੇ ਇੱਜਤ ਵਾਲੀ ਗੱਲ ਹੈ। ਇਸ ਲਈ ਗਾਣੇ ਦੇ ਬੋਲ ਉਨ੍ਹਾਂ ਦੇ ਸਨਮਾਨ ਨਾਲ ਜੁੜ ਗਏ। ਹਰ ਕਿਸਾਨ ਨੇ ਆਪਣੇ ਆਪ ਨੂੰ ਇਸ ਨਾਲ ਜੁੜਿਆ ਮਹਿਸੂਸ ਕੀਤਾ। ਇਸ ਅੰਦੋਲਨ ਦਾ ਨਾਂ ਹੀ ਪਗੜੀ ਸੰਭਾਲ ਜੱਟਾ ਪੈ ਗਿਆ। ਜਿਵੇਂ ਜਿਵੇਂ ਲੋਕਾਂ ਵੱਲੋਂ ਇਹ ਗਾਣਾ ਗਾਇਆ ਜਾਂਦਾ ਅੰਗਰੇਜ਼ਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਂਦੀ।
ਸੰਨ 1906 ਵਿਚ ਸਰਦਾਰ ਅਜੀਤ ਸਿੰਘ ਨੇ ਮਹਿਬੂਬਾਨੇ ਵਤਨ ਜਾਂ ਭਾਰਤ ਮਾਤਾ ਸੁਸਾਇਟੀ ਦੇ ਨਾਂ ਤੇ ਇੱਕ ਭੂਮੀਗਤ ਸੰਸਥਾ ਬਣਾਈ ਜਿਸ ਦਾ ਉਦੇਸ਼ 1857 ਦੇ ਇਨਕਲਾਬ ਦੀ 50ਵੀਂ ਵਰ੍ਹੇਗੰਢ ਤੇ ਉਸ ਨੂੰ ਮੁੜ ਸੁਰਜੀਤ ਕਰਨਾ ਸੀ। ਮਈ1907 ਨੂੰ ਅਜੀਤ ਸਿੰਘ ਨੂੰ ਲਾਲਾ ਲਾਜਪਤ ਰਾਏ ਦੇ ਨਾਲ ਬਰਮਾ ਵਿਖੇ ਮਾਂਡਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ। ਪਰ ਜਲਦੀ ਹੀ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਇਹ ਹੁਕਮ ਵਾਪਸ ਲੈਣੇ ਪਏ ਅਤੇ ਅਕਤੂਬਰ 1907 ਨੂੰ ਲੋਕਾਂ ਦੇ ਦਬਾਅ ਕਰਕੇ ਅਤੇ ਇੰਡੀਅਨ ਆਰਮੀ ਵਿੱਚ ਬਗਾਵਤ ਦੇ ਖ਼ਦਸ਼ੇ ਕਰਕੇ ਵਾਪਸ ਬੁਲਾਉਣਾ ਪਿਆ। ਸੰਨ 1909 ਵਿੱਚ ਉਹ ਸੂਫ਼ੀ ਅੰਬਾ ਪ੍ਰਸ਼ਾਦ ਦੇ ਨਾਲ ਦੇਸ਼ ਚੋਂ ਨਿਕਲ ਗਏ ਅਤੇ ਇਰਾਨ ਚਲੇ ਗਏ ਅਤੇ ਉੱਥੇ ਅਠੱਤੀ ਸਾਲ ਰਹੇ।
ਉਹ ਮਾਰਚ 1947 ਵਿੱਚ ਭਾਰਤ ਵਾਪਸ ਆਏ ਅਤੇ 15 ਅਗਸਤ 1947 ਜਿਸ ਦਿਨ ਭਾਰਤ ਆਜ਼ਾਦ ਹੋਇਆ, ਨੂੰ ਡਲਹੌਜ਼ੀ ਵਿਖੇ ਸਾਨੂੰ ਅਲਵਿਦਾ ਕਹਿ ਗਏ। ਸੰਨ 1999 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਦੀ ਯਾਦ ਵਿੱਚ ਇਕ ਡਾਕ ਟਿਕਟ ਵੀ ਜਾਰੀ ਕੀਤੀ ਸੀ । ਸਰਦਾਰ ਅਜੀਤ ਸਿੰਘ ਦਾ ਜਨਮ ਇੱਕ ਦੇਸ਼ ਭਗਤ ਪਰਿਵਾਰ ਵਿੱਚ ਖਟਕੜ ਕਲਾਂ ਜ਼ਿਲ੍ਹਾ ਜਲੰਧਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋਇਆ। ਦਸਵੀਂ ਤਕ ਦੀ ਪੜ੍ਹਾਈ ਉਨ੍ਹਾਂ ਨੇ ਸਾਂਈਦਾਸ ਸਕੂਲ ਜਲੰਧਰ ਵਿਖੇ ਕੀਤੀ ਅਤੇ ਉਸ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਲਈ ਕਾਲਜ ਵਿਖੇ ਦਾਖ਼ਲਾ ਲਿਆ।
ਪੰਜਾਬ ਉਸ ਵੇਲੇ ਇਸ ਅੰਦੋਲਨ ਦਾ ਧੁਰਾ ਬਣ ਗਿਆ ਅਤੇ ਸਰਦਾਰ ਅਜੀਤ ਸਿੰਘ ਇਹਦਾ ਕੇਂਦਰ। ਇਸ ਅੰਦੋਲਨ ਵਿੱਚ ਪੰਜਾਬ ਦੇ ਹਰ ਹਿੱਸੇ ਵਿਚੋਂ ਲੋਕ ਜਿਨ੍ਹਾਂ ਵਿੱਚ ਰਿਟਾਇਰਡ ਮਿਲਟਰੀ ਦੇ ਬੰਦੇ ਸਨ ਜੋ ਆਰਮੀ ਦੇ ਵਿਚ ਬਗ਼ਾਵਤ ਕਰਾਉਣ ਦੇ ਲਈ ਫ਼ਾਇਦੇਮੰਦ ਹੋ ਸਕਦੇ ਸਨ ਸ਼ਾਮਿਲ ਹੋਏ।
ਵੱਡੇ ਪੱਧਰ ਤੇ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਨੂੰ ਦੇਖਦਿਆਂ ਅੰਗਰੇਜ਼ ਸਰਕਾਰ ਨੇ ਛੋਟੀਆਂ ਮੋਟੀਆਂ ਸੋਧਾਂ ਕਰ ਦਿੱਤੀਆਂ ਅਤੇ ਅੰਦੋਲਨ ਖ਼ਤਮ ਕਰਾਉਣਾਦੀ ਚਾਲ ਚੱਲੀ।
ਲੇਖਕ ਐਮ ਐਸ ਭਾਟੀਆ |
ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਰਾਵਲਪਿੰਡੀ, ਗੁੱਜਰਾਂਵਾਲਾ ਅਤੇ ਲਾਹੌਰ ਵਗੈਰਾ ਵਿੱਚ ਦੰਗੇ ਹੋਏ। ਅੰਗਰੇਜ਼ਾਂ ਨਾਲ ਹੱਥੋਪਾਈ ਹੋਈ। ਟੈਲੀਗ੍ਰਾਫ ਦੇ ਖੰਭੇ ਅਤੇ ਤਾਰਾਂ ਕੱਟ ਦਿੱਤੀਆਂ ਗਈਆਂ। ਮੁਲਤਾਨ ਡਿਵੀਜ਼ਨ ਵਿੱਚ ਰੇਲਵੇ ਵਰਕਰਾਂ ਨੇ ਹੜਤਾਲ ਕਰ ਦਿੱਤੀ ਅਤੇ ਇਹ ਹੜਤਾਲ ਉਦੋਂ ਹੀ ਵਾਪਸ ਲਈ ਗਈ ਜਦੋਂ ਇਹ ਕਾਨੂੰਨ ਰੱਦ ਕੀਤੇ ਗਏ । ਪੁਲਸ ਦੇ ਸੁਪਰਡੈਂਟ ਫਿਲਿਪਸ ਨੂੰ ਲਾਹੌਰ ਵਿੱਚ ਦੰਗਾਕਾਰੀਆਂ ਵੱਲੋਂ ਕੁੱਟਿਆ ਗਿਆ। ਅੰਗਰੇਜ਼ ਅਧਿਕਾਰੀਆਂ ਨੇ ਆਪਣੇ ਪਰਿਵਾਰਾਂ ਨੂੰ ਬੰਬੇ ਭੇਜ ਦਿੱਤਾ ਅਤੇ ਜੇ ਹਾਲਾਤ ਖ਼ਰਾਬ ਹੋਏ ਤਾਂ ਜਹਾਜਾਂ ਰਾਹੀਂ ਉਨ੍ਹਾਂ ਨੂੰ ਇੰਗਲੈਂਡ ਭੇਜਣ ਦੀ ਤਿਆਰੀ ਸੀ ।ਕੁਝ ਪਰਿਵਾਰਾਂ ਨੂੰ ਤਾਂ ਕਿਲਿਆਂ ਵਿੱਚ ਭੇਜ ਦਿੱਤਾ ਗਿਆ। ਇੱਥੇ ਇਹ ਗੱਲ ਦੱਸਣੀ ਬਣਦੀ ਹੈ ਕਿ 1907 ਅਤੇ 2020 ਦੇ ਕਿਸਾਨ ਅੰਦੋਲਨ ਵਿਚ ਇਕ ਵੱਡਾ ਫਰਕ ਇਹ ਹੈ ਕਿ ਜਿਥੇ 1907 ਵਾਲੇ ਅੰਦੋਲਨ ਹਿੰਸਕ ਰੂਪ ਧਾਰਨ ਕਰ ਗਿਆ ਉਥੇ 2020 ਵਾਲਾ ਅੰਦੋਲਨ ਲਗਾਤਾਰ ਸ਼ਾਂਤਮਈ ਬਣਿਆ ਹੋਇਆ ਹੈ।
ਇਹ ਗੀਤ ਝੰਗ ਸਿਆਲ ਰਸਾਲੇ ਦੇ ਐਡੀਟਰ ਲਾਲਾ ਬਾਂਕੇ ਦਿਆਲ ਦੁਆਰਾ ਲਿਖਿਆ ਗਿਆ ਸੀ ਅਤੇ ਉਸ ਵੱਲੋਂ 1907 ਵਿੱਚ ਲਾਇਲਪੁਰ ਦੀ ਕਿਸਾਨ ਰੈਲੀ ਵਿਚ ਪਹਿਲੀ ਵਾਰੀ ਗਾਇਆ ਗਿਆ। ਇਸ ਤੋਂ ਬਾਅਦ ਇਸ ਅੰਦੋਲਨ ਦਾ ਨਾਂ ਪੱਗੜੀ ਸੰਭਾਲ ਜੱਟਾ ਪੈ ਗਿਆ:
ਕੀਮਤੀ ਗੱਲਾਂ ਚੋਂ ਧੰਨਵਾਦ ਸਹਿਤ |
ਪੱਗੜੀ ਸੰਭਾਲ ਓ
ਹਿੰਦ ਸੀ ਮੰਦਰ ਸਾਡਾ, ਇਸ ਦੇ ਪੁਜਾਰੀ ਓ
ਝੱਲੇਂਗਾ ਹੋਰ ਅਜੇ ਕਦ ਤਕ ਖੁਆਰੀ ਓ
ਮਰਨੇ ਦੀ ਕਰ ਲੈ ਹੁਣ ਤੂੰ ਛੇਤੀ ਤਿਆਰੀ ਓ
ਮਰਨੇ ਤੋਂ ਜੀਣਾ ਭੈੜਾ
ਪੱਗੜੀ ਸੰਭਾਲ ਜੱਟਾ
ਪੱਗੜੀ ਸੰਭਾਲ ਉਏਟਰਾਲੀ ਟਾਈਮਜ਼ ਵੱਲੋਂ ਟਵਿੱਟਰ ਤੇ ਪੋਸਟ ਫੋਟੋ
ਫ਼ਸਲਾਂ ਨੂੰ ਖਾ ਗਏ ਕੀੜੇ
ਤਨ ਤੇ ਨਾ ਦਿਸਦੇ ਲੀੜੇ
ਭੁੱਖਾਂ ਨੇ ਖ਼ੂਬ ਨਪੀੜੇ
ਰੋਂਦੇ ਨੀ ਬਾਲ ਓ
ਪੱਗੜੀ ਸੰਭਾਲ ਜੱਟਾ
ਪੱਗੜੀ ਸੰਭਾਲ ਓਏ
ਸੀਨੇ ਵਿਚ ਖਾਵੇਂ ਤੀਰ,
ਸੰਭਲ ਕੇ ਚੱਲ ਓਏ ਵੀਰ
ਰਸਤੇ ਵਿੱਚ ਖ਼ਾਲ ਓ
ਪੱਗੜੀ ਸੰਭਾਲ ਜੱਟਾ
ਪੱਗੜੀ ਸੰਭਾਲ ਓਏ
ਖੋਜ, ਸੰਕਲਨ ਅਤੇ ਪੇਸ਼ਕਸ਼:
ਮਨਿੰਦਰ ਭਾਟੀਆ
9988491002
No comments:
Post a Comment