17th March 2020 at 4:14 PM
ਸ਼ਾਹੀਨ ਬਾਗ ਲੁਧਿਆਣਾ ਤੋਂ ਕੀਤਾ ਗਿਆ ਅਹਿਮ ਸਵਾਲ
ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਗੁਰਦਿਆਲ ਸਿੰਘ ਨਾਲ ਪ੍ਰਧਾਨ ਹਾਜੀ ਨੌਸ਼ਾਦ, ਹਾਜੀ ਤਹਿਸੀਨ, ਮੁਹਮੰਦ ਰਿਜਵਾਨ, ਕਾਰੀ ਮੁਸਤਕੀਮ, ਮੁਹਮੰਦ ਇਸਰਾਰ, ਮੁਹਮੰਦ ਇਰਸ਼ਾਦ ਤੇ ਹੋਰ |
ਲੁਧਿਆਣਾ: 17 ਮਾਰਚ 2020: (ਪੰਜਾਬ ਸਕਰੀਨ ਬਿਊਰੋ)::
ਸ਼ਹਿਰ ਦੀ ਦਾਣਾ ਮੰਡੀ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਚੱਲ ਰਹੇ ਸ਼ਾਹੀਨ ਬਾਗ ਰੋਸ ਪ੍ਰਦਰਸ਼ਨ ਦੇ ਅੱਜ 35ਵੇਂ ਦਿਨ ਸ਼ਕਤੀ ਨਗਰ, ਟਿੱਬਾ ਰੋਡ ਤੋਂ ਪ੍ਰਧਾਨ ਹਾਜੀ ਨੌਸ਼ਾਦ ਆਲਮ, ਹਾਜੀ ਮੁਹਮੰਦ ਇਸਲਾਮ, ਮੁਹਮੰਦ ਇਸ਼ਰਾਰ, ਹਾਜੀ ਮੁਹਮੰਦ ਇਰਸ਼ਾਦ, ਕਮਰੂਦੀਨ, ਮੁਹਮੰਦ ਰਿਜਵਾਨ, ਹਾਜੀ ਤਹਿਸੀਨ, ਹਾਜੀ ਮੁਹਮੰਦ ਇਰਸਾਰ, ਮੁਹਮੰਦ ਇਰਫਾਨ, ਕਾਰੀ ਮੁਹਮੰਦ ਮੁਸਤਕੀਮ, ਮੁਹਮੰਦ ਪ੍ਰਵੇਜ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਇਨਾਇਤ ਚੇਰੀਟੇਬਲ ਸੁਸਾਇਟੀ ਦੇ ਚੇਅਰਮੈਨ ਗੁਰਦਿਆਲ ਸਿੰਘ ਸਹੋਤਾ ਨੇ ਕਿਹਾ ਕਿ ਮੋਦੀ ਜੀ ਨੇ ਨਾਗਰਿਕਤਾ ਕਾਨੂੰਨ ਵਿੱਚ ਧਰਮ ਆਧਾਰਿਤ ਕਾਨੂੰਨ ਬਣਾਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਇਨਸਾਨਿਅਤ ਦੇ ਅਧਾਰ ਤੇ ਸੀ.ਏ.ਏ. ਦਾ ਵਿਰੋਧ ਜਰੂਰੀ ਹੈ ਕਿਉਂਕਿ ਭਾਰਤ ਨੂੰ ਵਿਸ਼ਵ ਭਰ ਦੇ ਲੋਕ ਪ੍ਰੇਰਣਾ ਦਾਇਕ ਸਮਝਦੇ ਹਨ। ਅੱਜ ਜੇਕਰ ਸਾਡੀ ਸਰਕਾਰ ਧਰਮ ਨੂੰ ਆਧਾਰ ਬਣਾਕੇ ਬਾਹਰ ਤੋਂ ਆਉਣ ਵਾਲਿਆ ਨੂੰ ਨਾਗਰਿਕਤਾ ਦੇਵੇਗੀ ਤਾਂ ਵਿਦੇਸ਼ਾਂ 'ਚ ਵੀ ਜੇਕਰ ਸਰਕਾਰਾਂ ਨੇ ਸੀ.ਏ.ਏ. ਵਰਗਾ ਕਾਨੂੰਨ ਬਣਾ ਦਿੱਤਾ ਤਾਂ ਲੱਖਾਂ ਐਨਆਰਆਈ ਉੱਥੇ ਦੀ ਸਰਕਾਰ ਨੂੰ ਕੀ ਤਰਕ ਦੇਣਗੇ। ਉਹਨਾਂ ਕਿਹਾ ਕਿ ਸੀ.ਏ.ਏ. ਨੂੰ ਕਿਸੀ ਵੀ ਤਰ੍ਹਾਂ ਸਹੀ ਨਹੀਂ ਸਮਝਿਆ ਜਾ ਸਕਦਾ। ਨਾਗਰਿਕਤਾ,ਸ਼ਰਣਾਰਥੀਆਂ ਦਾ ਅਧਿਕਾਰ ਹੈ ਸੋ ਦੇਣਾ ਵੀ ਚਾਹੀਦਾ ਹੈ, ਲੇਕਿਨ ਧਰਮ ਨੂੰ ਅਧਾਰ ਬਣਾਉਣਾ ਅਣਉੱਚਿਤ ਹੈ। ਇਸਨੂੰ ਕਿਸੇ ਵੀ ਤਰਾਂ ਠੀਕ ਨਹੀਂ ਸਮਝਿਆ ਜਾ ਸਕਦਾ। ਪ੍ਰੋ. ਗੁਰਦਿਆਲ ਸਿੰਘ ਨੇ ਕਿਹਾ ਕਿ ਸਾਨੂੰ ਸ਼ਰਮ ਆ ਰਹੀ ਹੈ ਕਿ ਪਹਿਲੀ ਵਾਰ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸੀ ਵੀ ਕਾਨੂੰਨ ਦੇ ਖਿਲਾਫ ਵਿਦੇਸ਼ੀ ਸਦਨਾਂ ਵਿੱਚ ਨਿੰਦਾ ਦੇ ਪ੍ਰਸਤਾਵ ਪੇਸ਼ ਕੀਤੇ ਜਾ ਰਹੇ ਹਨ। ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹਮੰਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਸ਼ਾਹੀਨ ਬਾਗ ਅੰਦੋਲਨ ਨੇ ਜਿਥੇ ਕੇਂਦਰ ਸਰਕਾਰ ਖਿਲਾਫ ਆਵਾਜ਼ ਚੁੱਕੀ ਹੈ ਉੱਥੇ ਦੇਸ਼ਭਰ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਦਲਿਤ ਵਰਗ ਵਿੱਚ ਆਪਸੀ ਭਾਈਚਾਰਾ ਵਧਾਈਆ ਹੈ। ਇਸ ਮੌਕੇ ਤੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹਮੰਦ ਮੁਸਤਕੀਮ ਅਹਿਰਾਰ, ਗੁਲਾਮ ਹਸਨ ਕੈਸਰ, ਸਲਮਾਨ ਰਹਿਬਰ, ਹਾਫਿਜ ਜਾਕਿਰ, ਆਬਿਦ ਅੰਸਾਰੀ, ਡਾ. ਅਬਦੁੱਰ ਰਹਿਮਾਨ ਨੇ ਸੰਬਧੋਨ ਕੀਤਾ।
No comments:
Post a Comment