Monday, December 16, 2019

AISF ਵੱਲੋਂ ਮਾਛੀਵਾੜਾ ਵਿੱਚ ਨਾਗਰਿਕਤਾ ਸੋਧ ਬੋਲ ਦਾ ਤਿੱਖਾ ਵਿਰੋਧ

CAB ਵਿਰੁੱਧ ਸੈਮੀਨਾਰ ਅਤੇ ਰੋਸ ਮਾਰਚ ਦਾ ਆਯੋਜਨ 
ਲੁਧਿਆਣਾ: 16 ਦਸੰਬਰ 2019: (ਪੰਜਾਬ ਸਕਰੀਨ ਬਿਊਰੋ)::
ਨਾਗਰਿਕਤਾ ਕਾਨੂੰਨ ਵਿਰੁੱਧ ਰੋਸ ਦੀ ਲਹਿਰ ਪੰਜਾਬ ਵਿੱਚ ਵੀ ਦਾਖਲ ਹੋ ਰਹੀ ਹੈ। ਮਾਛੀਵਾੜਾ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਐਤਵਾਰ ਨੂੰ ਇਸ ਬਿਲ ਦੇ ਖਿਲਾਫ ਭਰਵਾਂ ਸੈਮੀਨਾਰ ਕੀਤਾ। ਬਾਅਦ ਦੁਪਹਿਰ ਹੋਇਆ ਇਹ ਸੈਮੀਨਾਰ ਦੇਰ  ਜਾਰੀ ਰਿਹਾ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਸਨ ਡਾਕਟਰ ਅਰੁਣ ਮਿੱਤਰਾ। ਸੈਮੀਨਾਰ ਤੋਂ ਇਲਾਵਾ ਸ਼ਹਿਰ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਦੀਪਕ ਕਸ਼ਿਅਪ, ਰਵੀ ਕਾਂਤਾ, ਜਗਦੀਸ਼ ਬੌਬੀ, ਅਵਤਾਰ ਕ੍ਰਿਸ਼ਨ ਛਿੱਬਰ ਅਤੇ ਹੋਰਾਂ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ। 
ਬੁਲਾਰਿਆਂ ਨੇ ਕਿਹਾ ਕਿ ਬੀਜੇਪੀ ਸਰਕਾਰ ਮਹਿੰਗਾਈ, ਬੇਰੋਜ਼ਗਾਰੀ ਅਤੇ ਹੋਰ ਆਰਥਿਕ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਲਗਾਤਾਰ ਕੁਝ ਨਾ ਕੁਝ ਅਜਿਹਾ ਕਰਦੀ ਆ ਰਹੀ ਹੈ ਜਿਸ ਨਾਲ ਦੇਸ਼ ਅਤੇ ਸਮਾਜ ਦਾ ਡੂੰਘਾ ਨੁਕਸਾਨ ਹੋ ਰਿਹਾ ਹੈ। ਹੁਣ ਇਹ ਬਿਲ ਵੀ ਇਸੇ ਮਕਸਦ ਲਈ ਲਿਆਂਦਾ ਗਿਆ ਹੈ ਜਿਸ ਨਾਲ ਸਮਾਜ ਨੂੰ ਫਿਰਕੂ ਲੀਹਾਂ ਉੱਤੇ ਵੰਡਣ ਦੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ। ਬੀਜੇਪੀ ਦੀਆਂ ਇਹਨਾਂ ਖਤਰਨਾਕ ਹਰਕਤਾਂ ਦੇ ਖਿਲਾਫ ਦੇਸ਼ ਭਰ ਵਿੱਚ ਅੱਗ ਲੱਗੀ ਹੋਈ ਹੈ ਪਰ ਨੀਰੋ ਬੰਸਰੀ ਵਜਾ ਰਿਹਾ ਹੈ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਦੇਸ਼ ਅਤੇ ਸਮਾਜ ਨੂੰ ਪ੍ਰੇਮ ਕਰਨ ਵਾਲਿਆਂ ਸਾਰੀਆਂ ਅਗਾਂਹਵਧੂ ਤਾਕਤਾਂ ਨੂੰ ਇੱਕਜੁੱਟ ਹੋ ਕੇ ਇਹਨਾਂ ਸ਼ਰਾਰਤਾਂ ਦਾ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।  

No comments: