Wednesday, November 20, 2019

ਕਿ ਦਿਲ ਮੇਂ ਆਖ਼ਿਰੀ ਦਮ ਤਕ ਬਸ ਇਨਕਲਾਬ ਰਹਾ!

ਖੱਬੀ ਖਾੜਕੂ ਲਹਿਰ ਦੇ ਯੋਧੇ ਕਾਮਰੇਡ ਦਰਸ਼ਨ ਕੂਹਲੀ ਸਦੀਵੀ ਵਿਛੋੜਾ ਦੇ ਗਏ 
ਬਠਿੰਡਾ//ਲੁਧਿਆਣਾ20 ਨਵੰਬਰ 2019: (ਪੰਜਾਬ ਸਕਰੀਨ ਬਿਊਰੋ):: 
ਆਪਣੀ ਸਾਰੀ ਜ਼ਿੰਦਗੀ ਖੱਬੇ ਪੱਖੀ ਸਿਆਸਤ ਰਾਹੀਂ ਲੋਕਾਂ ਲੇਖੇ ਲਾਉਣ ਵਾਲੇ ਕਾਮਰੇਡ ਦਰਸ਼ਨ ਸਿੰਘ ਕੂਹਲੀ ਹੁਣ ਨਹੀਂ ਰਹੇ। ਹੁਣ ਜਦੋਂ ਕਿ ਉਹਨਾਂ ਵਰਗੇ ਖਾੜਕੂ ਅਤੇ ਦੂਰ ਅੰਦੇਸ਼ ਯੋਧਿਆਂ ਦੀ ਲੋੜ ਹੋਰ ਵੱਧ ਗਈ ਸੀ ਉਸ ਵੇਲੇ ਉਹਨਾਂ ਦਾ ਸਦੀਵੇ ਵਿਛੋੜਾ ਇੱਕ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ। ਉਹਨਾਂ ਨੇ ਅੰਤਲੇ ਸਾਹਾਂ ਤੱਕ ਆਪਣੇ ਵਿਚਾਰਾਂ 'ਤੇ ਪਹਿਰਾ ਦਿੱਤਾ।  ਜਦੋਂ ਆਈ ਤਾਂ ਉਸ ਵੇਲੇ ਵੀ ਚਿੰਤਾ ਸਿਰਫ ਲਹਿਰ ਦੀ ਹੀ ਰਹੀ। ਉਹਨਾਂ ਦੇ ਤੁਰ ਜਾਣ ਮਗਰੋਂ ਖੱਬੀ ਸਿਆਸਤ ਦੇ ਸਮੂਹ ਧੜਿਆਂ ਵਿੱਚ ਸੋਗ ਪਾਇਆ ਗਿਆ। ਉਹਨਾਂ ਨੂੰ ਸੂਹੀ ਸ਼ਰਧਾਂਜਲੀ ਦੇਣ ਵੇਲੇ ਜਿਸ ਜਿਸ ਨੂੰ ਵੀ ਪਤਾ ਲੱਗਿਆ ਉਹ ਤੁਰੰਤ ਪਹੁੰਚਿਆ। ਮੌਤ ਮਗਰੋਂ ਉਹਨਾਂ ਦੀ ਦੇਹ ਨੂੰ ਵਿਗਿਆਨਕ ਖੋਜਾਂ ਲਈ ਅਰਪਿਤ ਕੀਤੇ ਜਾਣਾ ਉਹਨਾਂ ਦੇ ਵਿਚਾਰਾਂ ਦਾ ਹੀ ਪ੍ਰਤੀਕ ਹੈ।  
ਕਾਮਰੇਡ ਦਰਸ਼ਨ ਸਿੰਘ ਕੂਹਲੀ ਨੂੰ ਸੂਹੀ ਵਿਦਾਇਗੀ ਪਿੰਡ ਵਾਸੀਆਂ ਤੇ ਇਨਕਲਾਬੀ ਕਾਫ਼ਲੇ ਦੇ ਸੰਗੀਆਂ ਨੇ ਉਨ੍ਹਾਂ ਦੇ ਘਰ ਇਕੱਤਰ ਹੋ ਕੇ, ਨਾਅਰਿਆਂ ਦੀ ਗੂੰਜ ਦਰਮਿਆਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੀ ਐੱਮ ਸੀ ਲੁਧਿਆਣਾ ਲਈ ਵਿਦਾ ਕੀਤਾ। ਇਸ ਮੌਕੇ ਸੁਰਖ ਲੀਹ ਦੇ ਸੰਪਾਦਕ ਪਾਵੇਲ ਕੁੱਸਾ ਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਨ੍ਹਾਂ ਵੱਲੋਂ ਇਨਕਲਾਬੀ ਲਹਿਰ 'ਚ ਨਿਭਾਏ ਰੋਲ ਬਾਰੇ ਸੰਖੇਪ ਚਰਚਾ ਕੀਤੀ।  
60ਵਿਆਂ ਦੇ ਅਖੀਰ 'ਚ ਨਕਸਲਬਾੜੀ ਦੀ ਬਗਾਵਤ ਦੇ ਦੌਰ ਅੰਦਰ ਕਮਿਊਨਿਸਟ ਇਨਕਲਾਬੀ ਲਹਿਰ 'ਚ ਕੁੱਲਵਕਤੀ ਵਜੋਂ ਸਰਗਰਮ ਹੋਏ।  ਕਾਮਰੇਡ ਦਰਸ਼ਨ ਸਿੰਘ ਕੂਹਲੀ ਨੇ ਦਹਾਕਾ ਭਰ ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਆਗੂ ਸਫ਼ਾਂ ਚ ਰੋਲ ਨਿਭਾਇਆ ਸੀ।  ਜ਼ਿੰਦਗੀ ਦੇ ਮਗਰਲੇ ਦੋ ਦਹਾਕੇ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ 'ਚ ਜ਼ਿਲ੍ਹਾ ਲੁਧਿਆਣਾ ਦੇ ਆਗੂ ਵਜੋਂ ਰੋਲ ਨਿਭਾਉਂਦੇ ਰਹੇ। ਇਸ ਸਾਰੇ ਅਰਸੇ ਦੌਰਾਨ ਉਨ੍ਹਾਂ ਨੇ ਜਨਤਕ ਇਨਕਲਾਬੀ ਲਹਿਰ ਵੱਲੋਂ ਕਈ ਸਿਆਸੀ ਜਨਤਕ ਮੁਹਿੰਮਾਂ ਨੂੰ ਜਥੇਬੰਦ ਕਰਨ ਚ ਵੀ ਹਿੱਸਾ ਪਾਇਆ, ਜਿੰਨਾਂ 'ਚ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਯਾਦ 'ਚ 1994 'ਚ ਰਾਜੇਆਣਾ ( ਮੋਗਾ) 'ਚ ਕੀਤਾ ਸ਼ਰਧਾਂਜਲੀ ਸਮਾਗਮ ਵਿਸ਼ੇਸ਼ ਕਰਕੇ ਉੱਭਰਵਾਂ ਹੈ। ਉਹ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਟੀਮ ਦੇ ਮੈਂਬਰ ਵੀ ਸਨ।  ਉਨ੍ਹਾਂ ਨੂੰ ਅੰਤਿਮ ਵਿਦਾਇਗੀ ਵੇਲੇ ਇਨਕਲਾਬੀ ਜਮਹੂਰੀ ਲਹਿਰ ਦੇ ਕਈ ਆਗੂ ਤੇ ਕਾਰਕੁੰਨ ਹਾਜ਼ਰ ਸਨ।  ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਇਹਨਾਂ ਸੱਜਣਾਂ ਮਿੱਤਰਾਂ ਵਿੱਚ ਨੌਜਵਾਨ ਉਮਰ ਵਾਲੇ ਲੜਕੇ ਵੀ ਸਨ ਅਤੇ ਬਜ਼ੁਰਗ ਕਾਮਰੇਡ ਵੀ। ਇਸ ਤੋਂ ਉਹਨਾਂ ਦੇ ਉਸ ਪ੍ਰੇਮ ਸਰਕਲ ਦਾ ਪਤਾ ਲੱਗਦਾ ਸੀ ਜਿਹੜਾ ਉਹਨਾਂ ਆਪਣੇ ਲੋਕਾਂ ਵਿੱਚ ਬਣਾਇਆ ਹੋਇਆ ਸੀ।  
ਹਮਾਰੇ ਸਾਮਨੇ ਬਸ ਇਕ ਆਫਤਾਬ ਰਹਾ;
ਕਿ ਦਿਲ ਮੇਂ ਆਖ਼ਿਰੀ ਦਮ ਤਕ, ਬਸ ਇਨਕਲਾਬ ਰਹਾ!
                                          -ਰੈਕਟਰ ਕਥੂਰੀਆ 
(ਕਾਮਰੇਡ ਦਰਸ਼ਨ ਸਿੰਘ ਕੂਹਲੀ ਦੀ ਜ਼ਿੰਦਗੀ ਅਤੇ ਸੰਘਰਸ਼ ਨੂੰ ਸਮਰਪਿਤ ਸਤਰਾਂ)
                               ------------0---------------
ਵੈਬ ਪਰਚਾ ਨਕਸਲਬਾੜੀ ਅਤੇ ਕਾਮਰੇਡ ਸਕਰੀਨ ਵੀ ਦੇਖੋ 
ਕਾਮਰੇਡ ਦਰਸ਼ਨ ਸਿੰਘ ਕੂਹਲੀ ਬਾਰੇ ਹੋਰ ਲਿਖਤਾਂ ਦੇ ਲਿੰਕ ਹੇਠਾਂ ਦਿੱਤੇ ਜਾ ਰਹੇ ਹਨ:
 ਕਿੰਨੀ ਕੁ ਦੇਰ ਰਹਿੰਦਾ ਖਾਮੋਸ਼ ਖੂਨ ਮੇਰਾ।...!!!
--------------------------------------------------------------

No comments: