Wednesday, October 16, 2019

ਸੀ ਪੀ ਆਈ ਵਲੋ ਲੁਧਿਆਣਾ ਵਿਖੇ ਕਾਮਯਾਬ ਪੋਲ ਖੋਲ ਰੈਲੀ

ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਲੱਗੀ ਭਾਜਪਾ ਸਰਕਾਰ 
*ਸਰਕਾਰ ਦੀਆਂ ਨੀਤੀਆਂ ਕਾਰਨ ਤਬਾਹ ਹੋ ਰਹੀ ਆਰਥਿਕਤਾ-ਵਧ ਰਹੀ ਹੈ ਬੇਰੁਜ਼ਗਾਰੀ
*ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਭਾਜਪਾ ਸਰਕਾਰ 
ਲੁਧਿਆਣਾ: 16 ਅਕਤੂਬਰ 2019: (ਐਮ ਐਸ ਭਾਟੀਆ//ਸਤੀਸ਼ ਸਚਦੇਵਾ)::
ਆਰ ਐਸ ਐਸ ਦੀ ਥਾਪੜੀ ਭਾ ਜ ਪਾ ਦੀ ਮੋਦੀ ਸਰਕਾਰ ਦਾ ਲੇਖਾ ਜੋਖਾ ਸਾਬਤ ਕਰਦਾ ਹੈ ਕਿ ਉਹ ਲੋਕਾਂ ਦੇ ਲਈ ਕੁਝ ਵੀ ਸਾਰਥਕ ਕਰਨ ਤੋਂ ਅਸਫ਼ਲ ਰਹੀ ਹੈ। ਜਿੰਨੀ ਮਾੜੀ ਹਾਲਤ ਆਰਥਿਕਤਾ ਦੀ ਹੁਣ ਹੋਈ ਹੈ ਪਿਛਲੇ ਕਈ ਦਹਾਕਿਆਂ ਵਿੱਚ ਨਹੀਂ ਹੋਈ। ਂਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪੜ੍ਹੇ ਅਰਥਸ਼ਾਸਤਰੀ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨੇ ਕਿਹਾ ਹੈ ਕਿ ਭਾਰਤ ਦੀ ਆਰਥਿਕ ਸਥਿਤੀ ਬਾਰੇ ਤਾਂ ਪ੍ਰਾਰਥਨਾ ਹੀ ਕਰ ਸਕਦੇ ਹਾਂ। ਹੁਣ ਖੁਦ ਰਿਜ਼ਰਵ ਬੈਂਕ ਕਹਿਣ ਲੱਗ ਪਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਕੁਲ ਉਤਪਾਦ ਦੀ ਦਰ 6.1 ਹੋਵੇਗੀ ਜਦੋਂ ਕਿ ਪਹਿਲਾਂ ਇਸ ਬਾਰੇ ਕਿਹਾ ਗਿਆ ਸੀ ਕਿ ਇਹ 8 ਦੇ ਨੇੜੇ ਤੇੜੇ ਹੋਵਗੀ। ਹਾਸੇ ਦੀ ਗੱਲ ਇਹ ਹੈ ਕਿ ਦੇ ਦੇਸ ਦੇੇ ਵਿੱਤ ਮਤਰੀ ਦੇ ਪਤੀ ਵੀ ਇਸ ਗੱਲ ਨੰੂ ਸਵੀਕਰਾਦੇ ਹਨ। ਪਿਛੇ ਜਿਹੇ ਰਿਜ਼ਰਵ ਬੈਂਕ ਤੋਂ 176 ਹਜ਼ਾਰ ਕਰੋੜ ਰੁਪਏ ਕਢਵਾ ਲੈਣੇ, ਜੋ ਕਿ ਕੇਵਲ ਖਾਸ ਐਮਰਜੈਂਸੀ ਹਾਲਤਾਂ ਵਿੱਚ ਲਏ ਜਾਂਦੇ ਹਨ, ਤੇ ਹੁਣ ਤੱਕ ਇੰਨੀ ਵੱਡੀ ਰਕਮ ਕਦੇ ਵੀ ਨਹੀਂ ਲਈ ਗਈ, ਦੇਸ਼ ਦੀ ਆਰਥਿਕਤਾ ਦੀ ਹਾਲਤ ਨੂੰ ਦਰਸਾਉਂਦਾ ਹੈ। ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਝੂਠ ਸਾਬਿਤ ਹੋਈ; ਜੇਕਰ ਇਹ ਵਾਅਦਾ ਪੂਰਾ ਕੀਤਾ ਜਾਂਦਾ ਤਾਂ ਹੁਣ ਤੱਕ 8 ਕਰੋੜ ਬੋਰੁਜ਼ਗਾਰ ਨੌਜਵਾਨਾ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਸਨ। ਪਰ ਉਲਟ ਬੇਰੁਜ਼ਗਾਰੀ ਦੀ ਦਰ ਲਗਾਤਾਰ ਵਧ ਰਹੀ ਹੈ। ਇਹ ਵਿਚਾਰ ਭਾਰਤੀ ਕਮਿਉਨਿਸਟ ਦੇ ਪਾਰਟੀ ਦੇ ਜਿਲ੍ਹਾ ਸਕੱਤਰ ਕਾ: ਡੀ ਪੀ ਮੌਂੜ ਵੱਲੋਂ ਲੁਧਿਆਣਾ ਵਿਖੇ ਪਾਰਟੀ ਵਲੋਂ ਆਯੋਜਿਤ ਪੋਲ ਖੋਲ ਰੈਲੀ ਵਿੱਚ ਬੋਲਦਿਆਂ ਦਿੱਤੇ ਗਏ। ਇਸ ਰੈਲੀ ਦੀ ਪਰਧਾਨਗੀ ਕਾਮਰੇਡ ਗੁਰਨਾਮ ਸਿੱਧੂ, ਕੁਲਵੰਤ ਕੌਰ, ਗੁਰਨਾਮ ਗਿੱਲ ਅਤੇ ਸੁਰਿੰਦਰ ਸਿੰਘ ਜਲਾਲਦੀਵਾਲ ਨੇ ਕੀਤੀ। 
ਉਹਨਾ ਅੱਗੇ ਕਿਹਾ ਕਿ ਸੰਨ 2014 ਦੀਆਂ ਚੋਣਾ ਦੌਰਾਨ ਕਹੀ 15-15 ਲੱਖ ਰੁਪਏ ਹਰ ਪਰਿਵਾਰ ਦੀ ਜੇਬ ਵਿੱਚ ਪਾਉਣ ਦੀ ਗੱਲ ਨੂੰ ਇੱਕ ਜੁਮਲਾ ਕਹਿ ਕੇ ਖਤਮ ਕਰ ਦਿੱਤਾ ਗਿਆ। ਨੋਟਬੰਦੀ ਦੇ ਕਾਰਨ 100 ਤੋਂ ਵੀ ਵੱਧ ਲੋਕਾਂ ਦੀਆਂ ਲਾਈਨਾ ਵਿੱਚ ਖੜੇ ਹੋਣ ਕਰਕੇ ਜਾਨਾ ਗਈਆਂ। ਨੋਟਬੰਦੀ ਦੇ ਹੁਣ ਸ੍ਹਾਮਣੇ ਆ ਰਹੇ ਪਰਭਾਵਾਂ ਮੁਤਾਬਿਕ ਦਸ ਲੱਖ ਤੋਂ ਵੀ ਵੱਧ ਮੱਧਮ ਤੇ ਛੋਟੇ ਅਦਾਰੇ ਬੰਦ ਹੋ ਗਏ ਜਿਸਦੇ ਕਾਰਨ 5 ਕਰੋੜ ਤੋਂ ਵੀ ਵੱਧ ਰੋਜਗਾਰ ਖਤਮ ਹੋ ਗਏ। ਜਿਸ ਢੰਗ ਨਾਲ ਜੀ ਐਸ ਟੀ ਲਾਗੂ ਕੀਤੀ ਗਈ ਉਸਦੇ ਕਾਰਨ ਵਪਾਰ ਤਬਾਹ ਹੋ ਰਿਹਾ ਹੈ ਤੇ ਆਰਥਿਕ ਮੰਦੀ ਵੱਧ ਗਈ ਹੈ। ਆਟੋ ਸੈਕਟਰ ਤੇ ਟੈਕਸਟਾਈਲ ਵਿੱਚ ਭਿਅੰਕਰ ਗਿਰਾਵਟ ਆਈ ਹੈ। ਉਦਯੋਗਕ ਵਿਕਾਸ ਦਰ ਵਿੱਚ ਕਮੀ ਆਈ ਹੈ। ਖੇਤੀ ਬਾੜੀ ਘੋਰ ਸੰਕਟ ਵਿੱਚ ਹੈ ਤੇ ਕਿਸਾਨ ਲਗਾਤਰ ਆਤਮ ਹੱਤਿਆ ਕਰ ਰਹੇ ਹਨ। ਖੇਤ ਮਜ਼ਦੂਰਾਂ ਦੀ ਹਾਲਤ ਲਗਾਤਾਰ ਨਿੱਘਰ ਰਹੀ ਹੈ। ਅਸਲ ਵਿੱਚ ਇਹ ਸਰਕਾਰ ਅਤੀ ਧਨੀ ਕਾਰਪੋਰੇਟ ਵਰਗ ਦੀ ਸੇਵਾ ਵਿੱਚ ਲੱਗੀ ਹੋਈ ਹੈ। ਇਸਦੀ ਸਾਫ਼ ਮਿਸਾਲ ਕਾਰਪੋਰੇਟ ਵਲੋਂ ਲਏ ੩ ਲੱਖ ਕਰੋੜ ਤੋਂ ਵੱਧ ਬੈਂਕਾਂ ਤੋਂ ਲਏ ਕਰਜ਼ੇ ਨੂੰ ਮਾਫ਼ ਕਰ ਦੇਣਾ ਹੈ। ਕਾਰਪੋਰੇਟਾਂ ਤੇ ਲੱਗਿਆ ਟੈਕਸ ਘਟਾ ਦਿੱਤਾ ਗਿਆ ਜਿਸ ਕਾਰਨ 1.46 ਲੱਖ ਕਰੋੜ ਰੁਪਏ ਦਾ ਬੋਝ ਦੇਸ਼ ਦੇ ਆਮ ਨਾਗਰਿਕਾਂ ਤੇ ਸਿੱਧੇ ਤੇ ਅਸਿੱਧੇ ਟੈਕਸ ਵਧਣ ਕਾਰਨ ਵੱਧ ਜਾਏਗਾ । ਰਫ਼ਾਯਲ ਜਹਾਜ਼ਾਂ ਦਾ ਸੌਦਾ, ਸਰਕਾਰੀ ਖੇਤਰ ਦੀ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਿਟਿਡ, ਜਿਸਨੇ ਅਨੇਕਾਂ ਸਾਲਾਂ ਤੋਂ ਸਫ਼ਲਤਾ ਪੂਰਵਕ ਜਹਾਜ਼ ਬਣਾਏ ਹਨ, ਤੋਂ ਖੋਹ ਕੇ ਬਿਨਾ ਕਿਸੇ ਅਨੁਭਵ ਵਾਲੇ ਅੰਬਾਨੀਆਂ ਨੂੰ ਦੇ ਦਿੱਤਾ। ਲੇਬਰ ਕਾਨੂੰਨ ਬਦਲ ਦਿੱਤੇ ਗਏ ਤੇ ਕਾਰਪੋਰੇਟ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ। ਪੈਨਸ਼ਨ ਸਕੀਮ ਖਤਮ ਕਰ ਦਿੱਤੀ ਗਈ ਹੈ। ਕੋਡ ਆਫ਼ ਵੇਜਿਜ਼ ਤੇ ਕੰਮ ਕਾਜ ਵਾਲੀ ਥਾਂ ਤੇ ਸੁੱਰਖਿਆ ਨਾਲ ਜੁੜੇ ਕਾਨੂੰਨ ਮਜ਼ਦੂਰਾਂ ਦੀਆਂ ਲੋੜਾਂ ਦੇ ਉਲਟ ਬਣਾਏ ਜਾ ਰਹੇ ਹਨ। ਈ ਐਸ ਆਈ ਸਕੀਮ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਰੇਲਵੇ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ। ਇਹਨਾ ਨੀਤੀਆਂ ਸਦਕਾ ਸਾਰਾ ਧੰਨ ਕੇਵਲ 1 ਪ੍ਰਤੀਸ਼ਤ ਘਰਾਨਿਆਂ ਕੋਲ ਇੱਕਤਰਿਤ ਹੋ ਗਿਆ ਹੈ। ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ ਬਲਕਿ ਕਸ਼ਮੀਰ ਦੀ ਹਾਲਤ ਸਰਕਾਰ ਦੀਆਂ ਨੀਤੀਆਂ ਕਰਕੇ ਸੰਨ 1990 ਤੋਂ ਵੀ ਬਦਤਰ ਹੋ ਗਈ। ਸਾਡੇ ਨੌਜਵਾਨ ਫ਼ੌਜੀਆਂ ਨੂੰ ਇਹਨਾਂ ਦੇ ਦਮਗਜ਼ਿਆਂ ਦਾ ਖ਼ਮਿਆਜ਼ਾ ਭੁਗਤਣਾ ਪੈਅ ਰਿਹਾ ਹੈ। ਕਸ਼ਮੀਰ ਵਿੱਚ ਧਾਰਾ 370 ਨੂੰ ਬਿਨਾਂ ਲੋਕਾਂ ਦੀ ਰਾਏ ਦੇ ਹਟਾ ਕੇ ਤੇ ਸੂਬੇ ਨੂੰ ਕੇਂਦਰ ਸ਼ਾਸਤ ਪਰਦੇਸ਼ ਬਣਾ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਤੇ ਦੇਸ਼ ਦੇ ਫ਼ੈਡਰਲ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਪਿਛਲੀ ਸਰਕਾਰ ੳੱਪਰ ਘੋਟਾਲਿਆਂ ਦੇ ਦੋਸ਼ ਲਾ ਕੇ ਇਹ ਸੱਤਾ ਵਿੱਚ ਆਏ ਸਨ, ਪਰ ਇਹਨਾਂ ਦੇ ਰਾਜ ਵਿੱਚ ਤਾਂ ਵੱਡੇ ਵੱਡੇ ਘੋਟਾਲੇ ਹੋ ਰਹੇ ਹਨ। ਵਿਆਪਮ ਘੋਟਾਲੇ ਦੇ ਕਾਰਨ ਲਗਭਗ 68 ਲੋਕਾਂ ਦੇ ਕਤਲ ਕੀਤੇ ਗਏ; ਪਰਧਾਨ ਮੰਤਰੀ ਦੇ ਨਜਦੀਕੀ ਨੀਰਵ ਮੋਦੀ ਵਲੋਂ ਪੰਜਾਬ ਨੇਸ਼ਨਲ ਬੈਂਂਕ ਦਾ ਘੋਟਾਲਾ, ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ; ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਭਖਦੀਆਂ ਮਿਸਾਲਾਂ ਹਨ। ਗਊ ਰੱਖਿਆ, ਲਵ ਜਿਹਾਦ, ਤੇ ਘਰ ਵਾਪਸੀ ਦੇ ਨਾਮ ਥੱਲੇ ਭੀੜਾਂ ਦੁਅਰਾ ਹਮਲੇ ਅਤੇ ਕਤਲ ਪਰਧਾਨ ਮੰਤਰੀ ਦੇ ਨੱਕ ਥੱਲੇ ਹੋ ਰਹੇ ਹਨ। ਗੈਰਸੰਵਿਧਾਨਕ ਢੰਗ ਦੇ ਨਾਲ ਗੁੰਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਭੀੜਾਂ ਵਲੋਂ ਕਤਲ ਕਰਨ ਦੀ ਨਵੀਂ ਖਤਰਨਾਕ ਰਵਾਇਤ ਪੈਦਾ ਕਰ ਦਿੱਤੀ ਗਈ ਹੈ। ਸਮਾਜ ਨੂੰ ਵੰਡਣ ਦੀ ਪੂਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਦਲਿਤਾਂ ਅਤੇ ਘਟਗਿਣਤੀਆਂ ਤੇ ਹਮਲੇ ਵਧ ਰਹੇ ਹਨ। ਕਾ: ਚਮਕੌਰ ਸਿੰਘ  ਸਹਾਇਕ ਜਿਲਾ ਸਕੱਤਰ ਸੀ ਪੀ ਆਈ ਨੇ ਮੰਗ ਕੀਤੀ ਕਿ ਕਿਸਾਨੀ ਦੀ ਮੰਦੀ ਹਾਲਤ ਠੀਕ ਕਰਨ ਲੲ ਕਦਮ ਚੁਕੇ ਜਾਣ, ਵਿਧਵਾ ਤੇ ਬੁਢਾਪਾ ਪੈਨਸਨ 5000 ਰੁਪਏ ਕੀਤੀ ਜਾਏ, ਠੇਕੇਦਾਰੀ ਸਿਸਿਟਮ ਖਤਮ ਕਰਕੇ ਆਸ਼ਾ ਵਰਕਰ ਤੇ ਆਂਗਨਵਾੜੀ ਕਾਮਿਆਂ ਸਮੇਤ ਸਾਰੇ ਮੁਲਾਜਮ ਪੱਕੇ ਕੀਤੇ ਜਾਣ, ਕਾਮਿਆਂ ਦੀ ਘੱਟੋ ਘੱਟ ਉਜਰਤ 18000 ਰੁਪਏ ਕੀਤੀ ਜਾਏ, ਡਿਗ ਰਹੀ ਉਦਯੋਗ ਦੀ ਹਾਲਤ ਸੁਧਾਰਨ ਦੇ ਲਈ ਕਦਮ ਚੁੱਕੇ ਜਾਣ, ਸਿਹਤ ਸੇਵਾਵਾਂ ਤੇ ਵਿਦਿਆ ਨੂੰ ਸਭ ਦੀ ਪਹੁੰਚ  ਵਿੱਚ ਲਿਆਂਦਾ ਜਾਏ। ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਐਮ ਐਸ ਭਾਟੀਆ ਨੇ ਬਖ਼ੂਬੀ ਸਟੇਜ ਦਾ ਸੰਚਾਲਨ ਕੀਤਾ। ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਹੋਰ ਸਨ ਕਾਮਰੇਡ ਚਰਨ ਸਰਾਭਾ, ਕਾਮਰੇਡ ਗੁਰਮੇਲ ਮੈਲੜੇ, ਕਾਮਰੇਡ ਭਗਵਾਨ ਸਿੰਘ, ਕਾਮਰੇਡ ਜਗਦੀਸ਼ ਬਾਬੀ, ਕਾਮਰੇਡ ਦੀਪਕ ਕੁਮਾਰ। ਇਹਨਾਂ ਤੋ ਇਲਾਵਾ ਸਾਰੇ ਜਿਲਾ ਐਗਜੈਕਟਿਵ ਮੈਬਰ ਅਤੇ ਬਲਾਕ ਸਕੱਤਰ ਵੀ ਹਾਜਰ ਸਨ। ਲੁਧਿਆਣਾ ਤੋ ਗੁਰਨਾਮ ਸਿੱਧੂ, ਮਾਛੀਵਾੜਾ ਤੋ ਜਗਦੀਸ਼ ਬਾਬੀ, ਮਲੌਦ ਤੋ ਭਗਵਾਨ ਸਿੰਘ,, ਸਿੱਧਵਾਂ ਬੇਟ ਤੋ ਗੁਰਨਾਮ ਸਿੰਘ ਬਹਾਦਰਕੇ ਤੇ ਰੋਡਵੇਜ ਤੋ ਰਿਟਾਇਰ ਹਰਜਿੰਦਰ ਸਿੰਘ ਵੱਡੇ ਜੱਥੇ ਲੈ ਕੇ ਆਏ। ਸਤਨਾਮ ਸਿੰਘ ਮਲਿਕ ਅਤੇ ਗੁਰਪ੍ਰੀਤ ਸਿੰਘ ਚੀਮਨਾ ਦੇ ਕਵੀਸਰੀ ਜੱਥੇ ਨੇ ਪੇਸਕਾਰੀ ਦਿੱਤੀ। ਕਾਮਰੇਡ ਮੋਹਮਦ ਸਫੀਕ ਅਤੇ ਸੁਰਿੰਦਰ ਸਚਦੇਵਾ ਨੇ ਕਵਿਤਾ ਪਾਠ ਕੀਤੇ। ਰੈਲੀ ਤੋ ਉਪਰੰਤ ਸਾਰੇ ਸਾਥੀ ਤਖਤੀਆਂ ਤੇ ਬੈਨਰ ਫੜ ਕੇ ਨਵੀ ਕਚਿਹਿਰੀ ਤੱਕ ਜਲੂਸ ਕੱਢ ਕੇ ਗਏ। (ਫੋਟੋ ਅਤੇ ਕੋਲਾਜ:ਰੈਕਟਰ ਕਥੂਰੀਆ)

No comments: