Tuesday: 6th August 2019: 10:32 AM Whats App
ਪੰਜਾਬੀਆਂ ਦੀ ਜ਼ੁਬਾਨਬੰਦੀ ਕਰਨ ਸਬੰਧੀ ਕੈਪਟਨ ਅਮਰਿੰਦਰ ਦੇ ਬਿਆਨ ਦੀ ਨਿੰਦਾ
ਲੁਧਿਆਣਾ: 6 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਮੋਦੀ-ਸ਼ਾਹ ਜੁੰਡਲੀ ਵੱਲੋਂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਕੇ ਕੇਂਦਰ ਸਾਸ਼ਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਇਸਦੇ ਪੱਖ ਅਤੇ ਵਿਰੋਧ ’ਚ ਪੰਜਾਬ ਵਿੱਚ ਕਿਸੇ ਨੂੰ ਵੀ ਰੋਸ ਪ੍ਰਦਰਸ਼ਨ ਨਾ ਕਰਨ ਦੇਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਗੈਰ-ਸੰਵਿਧਾਨਕ ਅਤੇ ਗੈਰ-ਜਮਹੂਰੀ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰਮਿੰਦਰ ਸਿੰਘ ਪਟਿਆਲਾ, ਸੂਬਾ ਆਗੂ ਰੁਪਿੰਦਰ ਚੌਂਦਾ ਨੇ ਦੱਸਿਆ ਕਿ ਕਸਮੀਰ ਸਬੰਧੀ ਧਾਰਾ 370 ਹਟਾ ਕੇ ਮੋਦੀ-ਸ਼ਾਹ ਜੁੰਡਲੀ ਨੇ ਹੁਣ ਕਸ਼ਮੀਰ ਨੂੰ ਸਿੱਦਾ ਲਾਠੀ, ਗੋਲੀ ਦੇ ਜ਼ੋਰ ’ਤੇ ਧੱਕੇ ਨਾਲ ਭਾਰਤ ਦਾ ਹਿੱਸਾ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਲਟਾ ਹੋਣਾ ਇਹ ਚਾਹੀਦਾ ਸੀ ਕਿ ਕਸ਼ਮੀਰ ਦੇ ਲੋਕਾਂ ਦੀ ਰਾਇਸ਼ੁਮਾਰੀ ਕਰਵਾਈ ਜਾਂਦੀ, ਉਹਨਾਂ ਨੂੰ ਸਵੈ-ਨਿਰਣੈ ਦਾ ਅਧਿਕਾਰ ਦਿੱਤਾ ਜਾਂਦਾ, ਜੋ ਕਿ ਉਹ ਕਈ ਦਹਾਕਿਆਂ ਤੋਂ ਮੰਗ ਕਰ ਰਹੇ ਹਨ। ਪਰ ਇਹ ਗੈਰ-ਸੰਵਿਧਾਨਕ, ਗੈਰ-ਜਮਹੂਰੀ ਕਦਮ ਉਠਾ ਕੇ ਸਰਕਾਰ ਨੇ ਕਸ਼ਮੀਰ ਮਸਲੇ ਨੂੰ ਹੋਰ ਉਲਝਾ ਦਿੱਤਾ ਹੈ, ਕਸ਼ਮੀਰ ਦੇ ਲੋਕਾਂ ’ਚ ਰੋਹ ਹੋਰ ਵਧੇਗਾ।
ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਆਜ਼ਾਦ, ਕਰਮਜੀਤ ਕੋਟਕਪੂਰਾ ਨੇ ਕਿਹਾ ਕਿ ਹੱਕ-ਸੱਚ ਲਈ ਬੋਲਣਾ, ਆਵਾਜ਼ ਬੁਲੰਦ ਕਰਨਾ ਇਹ ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਫੌਜੀ ਧੌਂਸ ਜਮਾਉਣ ਵਾਲਾ ਬਿਆਨ ਹੈ। ਪਹਿਲਾਂ ਕੈਪਟਨ ਤੇ ਦੂਜਾ ਰਾਜਿਆਂ-ਮਹਾਰਾਜਿਆਂ ਦੇ ਖਾਨਦਾਨ ’ਚੋਂ ਹੋਣ ਕਰਕੇ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਨੂੰ ਆਪਣਾ ਗੁਲਾਮ ਸਮਝਦਾ ਹੈ। ਪੰਜਾਬੀਆਂ ਨੂੰ ਇਸ ਬਿਆਨ ਨੂੰ ਰੱਦੀ ਦੀ ਟੋਕਰੀ ’ਚ ਸੁੱਟ ਕੇ ਕਸ਼ਮੀਰੀਆਂ ਦੇ ਸਵੈ-ਨਿਰਣੇ ਦੇ ਅਧਿਕਾਰ ਲਈ ਆਵਾਜ਼ ਬੁਲੰਦ ਕਰਨੀ ਪਵੇਗੀ, ਕਿਉਕਿ ਕੇਂਦਰ ਸਰਕਾਰ ਪੰਜਾਬ ਦੇ ਪਾਣੀ ਖੋਹਣ ਲਈ ਪਾਣੀ ਸੋਧ ਬਿੱਲ ਲਿਆ ਕੇ ਅਗਲਾ ਹਮਲਾ ਪੰਜਾਬੀਆਂ ’ਤੇ ਵਿੱਢਣ ਜਾ ਰਹੀ ਹੈ।
No comments:
Post a Comment