Tuesday, July 23, 2019

ਜਲਾਲਾਬਾਦ ਕਮਿਊਨਿਸਟ ਆਗੂਆਂ ਵਿਰੁਧ ਝੂਠਾ ਪਰਚਾ ਰੱਦ ਕੀਤਾ ਜਾਵੇ

Jul 23, 2019, 5:09 PM
ਗੈਰ-ਕਾਨੂੰਨੀ ਖਣਨ ਰੋਕਿਆ ਜਾਵੇ-ਸੂਬਾ ਸਕੱਤਰ ਬਰਾੜ
ਚੰਡੀਗੜ੍ਹ: 23 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਸੀਪੀਆਈ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਜਲਾਲਾਬਾਦ ਸਦਰ ਪੁਲਿਸ ਵਲੋਂ ਕਮਿਊਨਿਸਟ ਆਗੂਆਂ ਅਤੇ ਵਰਕਰਾਂ ਖਿਲਾਫ ਝੂਠਾ ਪਰਚਾ ਦਰਜ ਕਰਵਾ ਕੇ ਕੇਸ ਪਾਏ ਜਾਣ ਦੀ ਸਖਤ ਨਿਖੇਧੀ ਕੀਤੀ ਹੈ। ਸਾਥੀ ਬਰਾੜ ਨੇ ਕਿਹਾ ਕਿ ਇਸ ਇਲਾਕੇ ਦੀਆਂ ਖੱਡਾਂ ਵਿਚ ਗੈਰ-ਕਾਨੂੰਨੀ ਅਤੇ ਵਾਧੂ ਰੇਤਾ ਕਢਿਆ ਜਾ ਰਿਹਾ ਹੈ ਜਿਸ ਵਿਰੁਧ ਸੀਪੀਆਈ ਦੀ ਅਗਵਾਈ ਵਿਚ ਲੋਕਾਂ ਦਾ ਅੰਦੋਲਨ ਚਲ ਰਿਹਾ ਹੈ। ਇਸ ਲੜੀ ਵਿਚ ਪਾਰਟੀ ਨੇ 30 ਜੁਲਾਈ ਨੂੰ ਸੜਕ ਜਾਮ ਕਰਨ ਦਾ ਵੀ ਸੱਦਾ ਦਿਤਾ ਹੈ।
ਸਾਥੀ ਬਰਾੜ ਨੇ ਅਗੇ ਕਿਹਾ ਕਿ ਇਹ ਸਭ ਕੁਝ ਪੁਲਿਸ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੀ ਹੋ ਰਿਹਾ ਹੈ। ਪਾਰਟੀ ਵਲੋਂ ਦੱਸੇ ਜਾਣ ਦੇ ਬਾਵਜੂਦ ਇਹ ਖਣਨ ਨਹੀਂ ਰੋਕਿਆ ਜਾ ਰਿਹਾ। ਉਲਟਾ ਕਿਸੇ ਟਰਾਲੀ ਵਾਲੇ ਵਲੋਂ ਝੂਠਾ ਪਰਚਾ ਦਰਜ ਕਰਕੇ ਸੂਬਾ ਕੌਂਸਲ ਦੇ ਮੈਂਬਰ ਸੁਰਿੰਦਰ ਢੱਡੀਆਂ ਸਮੇਤ ਦੋ ਦਰਜਨ ਕਮਿਊਨਿਸਟ ਆਗੂ ਤੇ ਵਰਕਰਾਂ ਉਤੇ ਕੇਸ ਦਰਜ ਕਰ ਲਿਆ ਹੈ ਅਤੇ  ਉਹਨਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।
ਸਾਥੀ ਬਰਾੜ ਨੇ ਮੰਗ ਕੀਤੀ ਕਿ ਇਹ ਝੂਠਾ ਪਰਚਾ ਰੱਦ ਕੀਤਾ ਜਾਵੇ, ਸੰਬੰਧਤ ਠਾਣੇਦਾਰ ਵਿਰੁਧ ਕਾਰਵਾਈ ਕੀਤੀ ਜਾਵੇ।  ਗੈਰ-ਕਾਨੂੰਨੀ ਖਣਨ ਰੋਕਿਆ ਜਾਵੇ ਅਤੇ ਲੋਕਾਂ ਨੂੰ ਜਮਹੂਰੀ ਤਰੀਕੇ ਨਾਲ ਪੁਰਅਮਨ ਰੋਸ ਪ੍ਰਗਟ ਕਰਨ ਦੇ ਹੱਕ ਦੀ ਮਾਨਤਾ ਦਿਤੀ ਜਾਵੇ।

No comments: