Friday, April 26, 2019

ਮਈ ਦਿਵਸ ਮੌਕੇ ਚੰਡੀਗੜ੍ਹ ਵਿੱਚ ਮਰਨ ਵਰਤ 'ਤੇ ਬੈਠਣਗੇ ਸੱਜਣ ਸਿੰਘ

Apr 26, 2019, 2:56 PM
ਮਈ ਦਿਵਸ ਮੌਕੇ ਪੂਰੇ ਪੰਜਾਬ 'ਚ ਸੰਘਰਸ਼ ਦਾ ਬਿਗਲ 
ਲੁਧਿਆਣਾ: 26 ਅਪ੍ਰੈਲ 2019:(ਪੰਜਾਬ ਸਕਰੀਨ ਬਿਊਰੋ)::
ਪੰਜਾਬ ਅਤੇ ਯੂ ਟੀ ਇੰਪਲਾਈਜ਼ ਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਜ਼ਿਲ੍ਹਾ ਲੁਧਿਆਣਾ ਵੱਲੋਂ 29 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਦੇ ਸਾਹਮਣੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਈਸੜੂ ਭਵਨ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪੈਨਸ਼ਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ-ਕਨਵੀਨਰ ਪੈਨਸ਼ਨਰਜ਼ ਯੂਨਾਈਟਡ ਫਰੰਟ, ਡੀ.ਪੀ. ਮੌੜ-ਚੇਅਰਮੈਨ, ਚਰਨ ਸਿੰਘ ਸਰਾਭਾ, ਮਨਜੀਤ ਸਿੰਘ ਗਿੱਲ-ਪ੍ਰਧਾਨ ਪ.ਸ..ਫ਼. ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ ਕਿ ਕਾਂਗਰਸ ਸਰਕਾਰ ਬਣਦਿਆਂ ਹੀ ਮੁਲਾਜ਼ਮਾਂ, ਪੈਨਸ਼ਨਰਾਂ, ਠੇਕਾ ਮੁਲਾਜ਼ਮਾਂ, ਆਸ਼ਾ ਵਰਕਰ ਮਿੱਡ-ਡੇ ਮੀਲ ਵਰਕਰ ਦੀਆਂ ਮੰਗਾਂ, ਮੁਲਾਜ਼ਮਾਂ, ਪੈਨਸ਼ਨਰਾਂ ਤੇ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ, ਡੀ ਏ ਦੀਆਂ ਕਿਸ਼ਤਾਂ ਤੇ ਉਸ ਦਾ ਬਕਾਇਆ ਦੇਣਾ, ਠੇਕਾ ਮੁਲਾਜ਼ਮਾਂ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਮਿੱਡ-ਡੇ ਮੀਲ ਵਰਕਰਾਂ, ਪਾਰਟ ਟਾਈਮ ਪੀ ਟੀ ਏ, ਦਿਹਾੜੀਦਾਰਾਂ ਨੂੰ ਪੱਕੇ ਕਰਨਾ ਸ਼ਾਮਲ ਸੀ ਅਤੇ ਕੰਟਰੀ ਬਿਊਟਰੀ ਪੈਨਸ਼ਨ ਦੀ ਥਾਂ ਰੈਗੂਲਰ ਪੈਨਸ਼ਨ ਸਕੀਮ ਲਾਗੂ ਕਰਨਾ ਸ਼ਾਮਲ ਸੀ। ਪਰ 2 ਸਾਲ ਦਾ ਸਮਾਂ ਬੀਤ ਜਾਣ 'ਤੇ ਵੀ ਪੰਜਾਬ ਸਰਕਾਰ ਵੱਲੋਂ ਉਪਰੋਕਤ ਮੰਗਾਂ ਦੀ ਪੂਰਤੀ ਲਈ ਕੋਈ ਕਦਮ ਨਹੀਂ ਚੁੱਕਿਆ। ਮੰਤਰੀਆਂ ਰਾਹੀਂ, ਐਮ ਐਲ ਏ ਰਾਹੀਂ, ਡਿਪਟੀ ਕਮਿਸ਼ਨਰਾਂ ਰਾਹੀਂ, ਚੰਡੀਗੜ੍ਹ ਪਟਿਆਲਾ, ਮੋਹਾਲੀ, ਬਠਿੰਡਾ ਵਿਖੇ ਵੱਡੀਆਂ ਜ਼ੋਨਲ ਰੈਲੀਆਂ ਕਰਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ। ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨਾਲ ਗੱਲਬਾਤ ਦਾ ਸਮਾਂ ਤੈਅ ਕੀਤਾ ਜਾਂਦਾ ਰਿਹਾ ਪਰ ਮੰਗਾਂ ਦਾ ਨਿਪਟਾਰਾ ਨਹੀਂ ਹੋਇਆ ਸਿਰਫ ਟਾਲ-ਮਟੋਲ ਹੀ ਕੀਤੀ ਗਈ। ਗੱਲਬਾਤ ਲਈ ਸਭ ਤੌਰ ਤਰੀਕੇ ਵਰਤੇ ਗਏ। ਅੰਤ ਵਿਚ ਪਟਿਆਲਾ ਰੈਲੀ ਵਿਚ ਸਰਕਾਰ ਨੂੰ ਸ਼੍ਰੀ ਸੱਜਣ ਸਿੰਘ ਦੇ ਮਰਨ ਵਰਤ ਦਾ ਨੋਟਿਸ ਭੇਜਿਆ ਗਿਆ। ਹੁਣ ਤੱਕ ਮੰਗਾਂ ਪ੍ਰਤੀ ਸਥਿਤੀ ਪਹਿਲਾਂ ਵਾਲੀ ਹੈ। 
1 ਮਈ ਨੂੰ ਅੰਤਰਰਾਸ਼ਟਰੀ ਲੇਬਰ ਡੇ 'ਤੇ ਚੰਡੀਗੜ੍ਹ ਵਿਖੇ ਸ਼੍ਰੀ ਸੱਜਣ ਸਿੰਘ ਚੇਅਰਮੈਨ ਪ.ਸ.ਸ.ਫ਼. ਪੰਜਾਬ ਮਰਨ ਵਰਤ 'ਤੇ ਬੈਠ ਜਾਣਗੇ। ਪੰਜਾਬ ਅਤੇ ਯੂ ਟੀ ਇੰਪਲਾਈਜ਼ ਤੇ ਪੈਨਸ਼ਨਰਜ਼ ਐਕਸ਼ਨ ਕਮੇਟੀ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਨਾਲ ਸਬੰਧਿਤ ਜੱਥੇਬੰਦੀਆਂ ਬਲਾਕਾਂ, ਤਹਿਸੀਲਾਂ ਅਤੇ ਜ਼ਿਲ੍ਹਾ ਹੈਡਕੁਆਟਰਾਂ 'ਤੇ ਕਰੋ ਜਾਂ ਮਰੋ ਦੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਜਾਵੇਗਾ। 29 ਮਾਰਚ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਦੇ ਸਾਹਮਣੇ ਭਾਰੀ ਗਿਣਤੀ ਵਿਚ ਸਰਕਾਰ ਦੀ ਇਸ ਮੁਲਾਜ਼ਮ ਵਰਗ ਨੀਤੀ ਦੇ ਖਿਲਾਫ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਮੇਂ ਹਰਬੰਸ ਸਿੰਘ ਪੰਧੇਰ, ਰਣਧੀਰ ਸਿੰਘ ਮੁੱਖ ਆਗੂ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ, ਦਲਬੀਰ ਸਿੰਘ ਪ੍ਰਧਾਨ ਪੈਰਾ-ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ, ਜੋਰਾ ਸਿੰਘ ਪ੍ਰਧਾਨ ਦੀ ਕਲਾਸ-4 ਗੌਰਮਿੰਟ ਇੰਪਲਾਈ ਯੂਨੀਅਨ, ਸ਼੍ਰੀਮਤੀ ਜੀਤ ਕੌਰ ਦਾਦ ਸੂਬਾ ਪ੍ਰਧਾਨ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ, ਬਲਬੀਰ ਕੌਰ ਜ਼ਿਲ੍ਹਾ ਪ੍ਰਧਾਨ, ਮਨਜੀਤ ਸਿੰਘ ਮਨਸੂਰਾਂ, ਹਰਿੰਦਰ ਸਿੰਘ ਸੀਲੋ ਜ਼ਿਲ੍ਹਾ ਆਗੂ ਪੰਜਾਬ ਪੈਨਸ਼ਨਰਜ਼ ਯੂਨੀਅਨ, ਪ੍ਰਵੀਨ ਕੁਮਾਰ ਪ੍ਰਧਾਨ ਗੌਰਮਿੰਟ ਸਕੂਲ ਟੀਚਰ ਯੂਨੀਅਨ,  ਜਗਮੇਲ ਸਿੰਘਬਲਬੀਰ ਸਿੰਘ ਸਕੱਤਰ  ਪ.ਸ.ਸ.ਫ਼. , ਪਰਮਿੰਦਰ ਕੌਰ, ਪਰਮਦੀਪ ਕੌਰ, ਬਲਜੀਤ ਕੌਰ ਮੁੱਖ ਆਗੂ ਮਿੱਡ-ਡੇ ਮੀਲ ਵਰਕਰ ਯੂਨੀਅਨ, ਜੇ ਐਲ ਨਾਰੰਗ ਪੀ ਏ ਯੂ ਪੈਨਸ਼ਨਰਜ਼ ਐਸੋਸੀਏਸ਼ਨ, ਪਰਮਜੀਤ ਸਿੰਘ ਅਤੇ ਸੁਰਿੰਦਰ ਸਿੰਘ ਬੈਂਸ, ਪ੍ਰੇਮ ਸਿੰਘ ਮੁੱਖ ਆਗੂ ਹਾਜ਼ਰ ਸਨ।  

No comments: