Friday, October 05, 2018

ਡੇਂਗੂ ਅਤੇ ਮਲੇਰੀਏ ਤੋਂ ਬਚਾਓ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ

Oct 5, 2018, 1:18 PM
ਮੈਡੀਕਲ ਟੀਮਾਂ ਵੱਲੋਂ ਜਲੰਧਰ ਅਤੇ ਆਲੇਦੁਆਲੇ ਦੇ ਇਲਾਕਿਆਂ ਦਾ ਦੌਰਾ 
ਜਲੰਧਰ5 ਅਕਤੂਬਰ 2018: (ਰਾਜਪਾਲ ਕੌਰ):: 
ਡੇਂਗੂ ਅਤੇ ਮਲੇਰੀਆਂ ਅਜੇ ਵੀ ਆਮ ਲੋਕਾਂ ਲਈ ਇੱਕ ਦਹਿਸ਼ਤ ਬਣਿਆ ਹੋਇਆ ਹੈ।  ਜਿਸ ਵਿਅਕਤੀ ਨੂੰ ਵੀ ਇਹ ਹੋ ਜਾਵੇ ਉਹ ਕੁਝ ਦਿਨਾਂ ਲਈ ਮੰਜੇ 'ਤੇ ਪੈਣ ਲਈ ਮਜਬੂਰ ਹੋ ਜਾਂਦਾ ਹੈ। ਇੱਕ ਪਾਸੇ ਉਸਦੇ ਕੰਮ ਕਾਜ ਦਾ ਨੁਕਸਾਨ ਹੁੰਦਾ ਹੈ ਦੂਜੇ ਪਾਸੇ ਸਿਹਤ ਦੇ ਮਾਮਲੇ ਵਿੱਚ ਬੇਹੱਦ ਕਮਜ਼ੋਰੀ ਆ ਜਾਂਦੀ ਹੈ। ਇਸ ਬਿਮਾਰੀ ਨੂੰ ਆਪਣੇ ਅਤੇ ਆਪਣੇ ਪਰਿਵਾਰ ਤੋਂ ਦੂਰ ਰੱਖਣ ਲਈ ਜ਼ਿਲਾ ਜਲੰਧਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।  
ਐਸ.ਐਮ.ਓ ਕਰਤਾਰਪੁਰ ਡਾ.ਹਰਦੇਵ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਕਰਤਾਰਪੁਰ ਦੀ ਟੀਮ ਨੇ ਆਰ.ਐਮ.ਓ ਡਾ.ਵਿਜੈ ਕੁਮਾਰ ਦੀ ਅਗਵਾਈ ਹੇਠ ਪਿੰਡ ਫਤਿਹਜਲਾਲ ਵਿੱਚ ਡੇਂਗੂ ਅਤੇ ਮਲੇਰੀਆ ਬਾਰੇ ਜਾਗਰੂਕਤਾ ਮੁਹਿੰਮ ਚਲਾਈ। ਇਸ ਮੌਕੇ ਟੀਮ ਦੇ ਮੈਂਬਰ ਐਸ.ਆਈ ਅਮਰਜੀਤ ਸਿੰਘ, ਹੈਲਥ ਵਰਕਰ ਬਲਵਿੰਦਰ, ਹੈਲਥ ਵਰਕਰ ਬਲਜੀਤ ਸਿੰਘ, ਏ.ਐਨ.ਐਮ ਇੰਦਰਾ, ਏ.ਐਨ.ਐਮ ਰਜਵੰਤ, ਕੁਲਵਿੰਦਰ ਸਿੰਘ ਫਤਿਹਜਲਾਲ ਅਤੇ ਆਸ਼ਾ ਵਰਕਰ ਬਲਜੀਤ ਕੌਰ ਨੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਬਾਰੇ ਜਾਣਕਾਰੀ ਵੀ ਦਿਤੀ ਅਤੇ ਨਾਲ ਹੀ ਪਿੰਡ ਦੇ ਛੱਪੜਾਂ ਵਿਚ ਕਾਲਾ ਤੇਲ ਵੀ ਪਾਇਆ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਇਲਾਕੇ ਦੇ ਲੋਕ ਇਹਨਾਂ ਬਿਮਾਰੀਆਂ ਤੋਂ ਬਚੇ ਰਹਿਣਗੇ। 

No comments: