Fri, Jul 13, 2018 at 6:05 PM
ਜਾਨ, ਆਬਰੂ, ਅਧਿਕਾਰਾਂ ਦੀ ਰਾਖੀ ਲਈ ਫਾਸ਼ੀਵਾਦ ਵਿਰੁਧ ਸੰਘਰਸ਼ ਦਾ ਸੱਦਾ
ਚੰਡੀਗੜ੍ਹ: 13 ਜੁਲਾਈ, 2018: (ਪੰਜਾਬ ਸਕਰੀਨ ਬਿਊਰੋ)::
‘ਜੇ ਭਾਰਤ ਵਿਚ ਚੜ੍ਹੇ ਆਉਂਦੇ ਫਾਸ਼ੀਵਾਦ, ਜਿਸਨੂੰ ਕਾਰਪੋਰੇਟ ਪੂੰਜੀ ਦਾ ਸਮਰਥਨ ਪ੍ਰਾਪਤ ਹੈ, ਨੂੰ ਰਲ ਕੇ ਸੰਘਰਸ਼ਰਾਹੀਂ ਰੋਕਿਆ ਨਾ ਗਿਆ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਔਰਤਾਂ, ਉਹਨਾਂ ਦੇ ਹੱਕਾਂ ਅਤੇ ਆਬਰੂ ਦਾ ਹੋਵੇਗਾ।’’
ਇਹ ਸੱਦਾ ਅੱਜ ਇਥੇ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ 36-ਬੀ, ਚੰਡੀਗੜ੍ਹ ਵਿਖੇ ਪੰਜਾਬ ਇਸਤਰੀ ਸਭਾ ਵਲੋਂ ਕਰਵਾਏ ਸੈਮੀਨਾਰ ‘‘ਕਾਰਪੋਰੇਟਾਂ ਅਤੇ ਫਾਸ਼ੀਵਾਦਦਾਔਰਤਾਂ ਤੇ ਹਮਲਾ’’ ਵਿਸ਼ੇ ਤੇ ਬੋਲਦੇ ਮੁਖ ਵਕਤਾ ਨਾਮਵਰ ਵਿਦਵਾਨ ਅਤੇ ਸੰਵਿਧਾਨ-ਗਿਆਤਾ ਸੀਨੀਅਰ ਐਡਵੋਕੇਟ ਸਮਾਜ ਸ਼ਾਸਤਰੀ ਸ੍ਰੀ ਅਸ਼ਵਨੀ ਬਖਸ਼ੀ ਨੇ ਦਿਤਾ।
ਇਹ ਸੈਮੀਨਾਰ ਕੱਲ੍ਹ ਨੂੰ ਇਥੇ ਸ਼ੁਰੂ ਹੋ ਰਹੀ ਹੈ ਭਾਰਤੀ ਮਹਿਲਾ ਫੈਡਰੇਸ਼ਨ ਦੀ ਕੌਮੀ ਕੌਂਸਲ ਦੀ ਦੋ-ਰੋਜ਼ਾ ਮੀਟਿੰਗ ਦੀ ਪੂਰਬ ਸੰਧਿਆ ਉਤੇ ਕੀਤਾ ਗਿਆ।
ਸ੍ਰੀ ਬਖਸ਼ੀ ਨੇ ਹਿਟਲਰ ਮੁਸੋਲਿਨੀ ਵੇਲੇ ਤੋ ਲੈ ਕੇ ਫਾਸ਼ੀਵਾਦ ਦੇ ਜਨਮ ਅਤੇ ਵਿਕਾਸ ਦਾ ਸੰਖੇਪ ਇਤਿਹਾਸ ਪੇਸ਼ ਕੀਤਾ ਅਤੇ ਭਾਰਤ ਵਿਚ ਇਸਦੇ ਪੈਰੋਕਾਰ ਰਸਸ ਅਤੇ ਸਾਵਰਕਰ ਨੂੰ ਦਸਿਆ ਜਿਹਨਾਂ ਦੀ ਹਿੰਦੂਤਵ ਦੀ ਥਿਊਰੀ ਵਿਚ ਇਸਤਰੀਆਂ ਦਾ ਕੋਈ ਸਥਾਨ ਨਹੀਂ। ਸਾਥੀ ਬਖਸ਼ੀ ਨੇ ਪੁਛਿਆ ਕਿ ਕੀ ਤੁਸੀਂ ਰਸਸ ਜਾਂ ਇਸਦੀਆਂ ਸ਼ਾਖਾਵਾਂ ਵਿੱਚ ਕਦੇ ਕੋਈਔਰਤ ਦੇਖੀ ਹੈ?ਨਹੀਂ, ਕਿਉਂਕਿ ਸੰਘ ਪਰਿਵਾਰ ਦੀ ਵਿਚਾਰਧਾਰਾ ਹੀਔਰਤਾਂ ਵਿਰੋਧੀ ਹੈ, ਘਟ-ਗਿਣਤੀਵਿਰੋਧੀ, ਪ੍ਰਗਤੀ ਵਿਰੋਧੀ, ਵਿਗਿਆਨ ਵਿਰੋਧੀ ਹੈ।
ਉਹਨਾਂ ਤੋਂ ਪਹਿਲਾਂ ਭਾਰਤੀ ਮਹਿਲਾ ਫੈਡਰੇਸ਼ਨ ਦੀ ਜਨਰਲ ਸਕੱਤਰ ਸਾਥੀ ਐਨੀਰਾਜਾ ਨੇ ਆਪਣੇ ਸੰਗਠਨ ਅਤੇ ਪੰਜਾਬ ਇਸਤਰੀ ਸਭਾ ਦੀਆਂ ਇਸਤਰੀ ਹੱਕਾਂ ਲਈ ਲੜਾਈਆਂ ਦਾ ਜ਼ਿਕਰ ਮਾਣ ਨਾਲ ਕੀਤਾ ਜਿਸਦਾ ਸਰੋਤਿਆਂ ਨੇ ਤਾੜੀਆਂ ਨਾਲ ਸੁਆਗਤ ਕੀਤਾ। ਉਹਨਾਂ ਉਪਰੰਤ ਕਰਮਵੀਰ ਕੌਰ ਬੱਧਨੀ ਜੋ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਇਸਤਰੀ ਵਿੰਗ ਦੀ ਕੁਲ-ਹਿੰਦ ਕਨਵੀਨਰ ਹਨ ਨੇ ਇਸਤਰੀਆਂ, ਖਾਸ ਕਰਕੇ ਨੌਜਵਾਨ ਕੁੜੀਆਂ ਵਿਰੁਧ ਵਿਤਕਰੇ ਅਤੇ ਉਹਨਾਂ ਦੀ ਲੁੱਟ-ਖਸੁੱਟ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਅਤੇ ਉਹਨਾਂ ਲਈ ਕੰਮ ਦੇ ਅਧਿਕਾਰ ਦੀ ਮੰਗ ਕੀਤੀ। ਜਿਸ ਲਈ ਪਿਛਲੇ ਸਾਲ ਵਿਦਿਆਰਥੀਆਂ ਤੇ ਨੌਜਵਾਨਾਂ ਨੇ 60 ਦਿਨਾਂ ਲੰਮਾ ਮਾਰਚ ਕੰਨਿਆ ਕੁਮਾਰੀ ਤੋਂ ਹੁਸੈਨੀਵਾਲਾ ਤਕ ਕੀਤਾ।
ਸੈਮੀਨਾਰ ਵਿਚ ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਕੁਸ਼ਲ ਭੌਰਾ, ਜਨਰਲ ਸਕੱਤਰ ਰਾਜਿੰਦਰਪਾਲ ਕੌਰ (ਜਿਨ੍ਹਾਂ ਮੰਚ ਸੰਚਾਲਨ ਵੀਕੀਤਾ), ਖਜ਼ਾਨਚੀ ਨਰਿੰਦਰਪਾਲ ਕੌਰ, ਮੀਤ ਪ੍ਰਧਾਨ ਰਵਿੰਦਰਜੀਤਕੌਰ, ਇਸਤਰੀ ਸਭਾ ਚੰਡੀਗੜ੍ਹ ਦੀਆਂ ਇਸਤਰੀ ਆਗੂ ਜਸਬੀਰ ਕੌਰ, ਸੁਰਜੀਤ ਕਾਲੜਾ, ਵੀਣਾ ਜੰਮੂ, ਨਰਿੰਦਰ ਸੋਹਲ, ਰਾਜਸਥਾਨ ਤੋਂ ਨਿਸ਼ਾ ਸਿਧੂ ਅਤੇ ਦੂਜੇ ਸੂਬਿਆਂ ਦੀਆਂਆਗੂਆਂ ਨੇ ਵੀ ਸੰਬੋਧਨਕੀਤਾ।
ਪੰਜਾਬ ਏਟਕ ਦੇ ਪ੍ਰਧਾਨ ਸਾਥੀ ਬੰਤ ਸਿੰਘ ਬਰਾੜ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਇਸਤਰੀਆਂ ਦੀ ਜਾਨ ਅਤੇ ਆਬਰੂ ਨਾਲ ਸੰਬੰਧਤ, ਸਗੋਂ ਦੇਸ਼ ਦੇ ਭਵਿੱਖਨਾਲ ਸੰਬੰਧਤ, ਅਤਿ ਅਹਿਮ ਸਵਾਲਾਂ ਉਤੇ ਸੈਮੀਨਾਰ ਕਰਵਾਉਣ ਤੇ ਇਸਦੀ ਸਫਲਤਾ ਲਈ ਵਧਾਈ ਵੀ ਦਿਤੀ ਅਤੇ ਧੰਨਵਾਦ ਵੀ।
No comments:
Post a Comment