ਅੰਤਿਮ ਸੰਸਕਾਰ ਅੱਜ ਸ਼ਾਮੀ 6 ਵਜੇ ਦੁਗਰੀ ਦੇ ਸ਼ਮਸ਼ਾਨਘਾਟ ਵਿਖੇ ਹੋਇਆ
ਲੁਧਿਆਣਾ: 13 ਜੁਲਾਈ 2018: (ਪੰਜਾਬ ਸਕਰੀਨ ਬਿਊਰੋ):: ਸਾਹਿਤ ਸਾਧਨਾ ਅਤੇ ਪੱਤਰਕਾਰੀ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਵੀ ਨਿਰੰਤਰ ਸਰਗਰਮੀਆਂ ਰੱਖਣ ਵਾਲੇ ਮਨਜੀਤ ਸਿੰਘ ਮਹਿਰਮ ਹੁਣ ਨਹੀਂ ਰਹੇ। ਅੱਜ ਸਵੇਰੇ ਹਾਰਟ ਅਟੈਕ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮੀ ਛੇ ਵਜੇ ਦੁਗਰੀ ਫੇਸ ਟੂ ਵਾਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਹਨਾਂ ਦੇ ਸਦੀਵੀ ਵਿਛੋੜੇ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲੀ। ਬਹੁਤ ਸਾਰਿਆਂ ਸੰਸਥਾਵਾਂ ਨੇ ਉਹਨਾਂ ਦੇ ਦੇਆਹੰਟ 'ਤੇ ਡੂਂਘ ਦੁੱਖ ਦਾ ਇਜ਼ਹਾਰ ਕੀਤਾ ਹੈ। ਅੱਜ ਮਨਜੀਤ ਸਿੰਘ ਮਹਿਰਮ ਦਾ ਅੰਤਿਮ ਸਸਕਾਰ ਦੁੱਗਰੀ, ਫੇਜ਼ 2, ਲੁਧਿਆਣਾ ਵਿਖੇ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਵਿਚ ਸਮਾਜਿਕ, ਰਾਜਨੀਤਕ ਅਤੇ ਮੀਡੀਆ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨਾਲ ਵੀ ਸੀ ਬਹੁਤ ਨੇੜਲਾ ਸੰਬੰਧ
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਮੰਚ ਦੇ ਉੱਘੇ ਆਗੂ, ਪੰਜਾਬੀ ਸੱਭਿਆਚਾਰ ਅਕਾਡਮੀ ਦੇ ਮੀਡੀਆ ਇੰਚਾਰਜ ਸ. ਮਨਜੀਤ ਸਿੰਘ ਮਹਿਰਮ ਦਾ ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਹੈ। ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਸ੍ਰੀ ਦਲਵੀਰ ਲੁਧਿਆਣਵੀ ਨੇ ਇਸ ਸਮੇਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਹਨਾਂ ਯਾਦ ਕੀਤਾ ਕਿ ਮਨਜੀਤ ਸਿੰਘ ਮਹਿਰਮ ਬੜੇ ਮਿਹਨਤੀ, ਸੱਚੇ ਸੁੱਚੇ ਅਤੇ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ। ਜਿਹੜੇ ਵੱਖ ਵੱਖ ਸੰਸਥਾਵਾਂ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਸਨ। ਸ. ਮਨਜੀਤ ਸਿੰਘ ਮਹਿਰਮ ਫ਼ਰੀਲਾਂਸਰ ਪੱਤਰਕਾਰ ਸਨ। ਵਿਸ਼ੇਸ਼ ਕਰਕੇ ਦੇਸ਼ ਭਗਤਾਂ ਬਾਰੇ ਖੋਜ ਭਰਪੂਰ ਲੇਖ ਲਿਖਦੇ ਸਨ। ਉਹਨਾਂ ਨੂੰ ਪੁਰਾਣੀਆਂ ਇਤਿਹਾਸਕ ਤਸਵੀਰਾਂ ਸੰਭਾਲਣ ਦਾ ਬੜਾ ਸ਼ੌਕ ਸੀ। ਉਹ ਲੋਕ ਸਭਾ ਦੇ ਸਾਬਕਾ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਦੇ ਮੀਡੀਆ ਸਲਾਹਕਾਰ ਰਹੇ ਹਨ। ਉਹ ਪੀ. ਏ.ਯੂ. ਵਿਚੋਂ ਉੱਚ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ ਸਨ। ਪੀ. ਏ. ਯੂ. ਦੇ ਮੁਲਾਜ਼ਮਾਂ ਦੇ ਸਾਬਕਾ ਪਰਧਾਨ ਡੀ. ਪੀ. ਮੌੜ ਦੀ ਸੱਜੀ ਬਾਂਹ ਸਨ।
ਕਈ ਸ਼ਖਸੀਅਤਾਂ ਨੇ ਪਰਗਟ ਕੀਤਾ ਸੋਗ
ਸੋਗ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਡਾ. ਅਰੁਣ ਮਿੱਤਰਾ, ਪ੍ਰੋ. ਜਗਮੋਹਨ ਸਿੰਘ, ਡਾ. ਸ. ਨ. ਸੇਵਕ, ਡਾ. ਕੁਲਵਿੰਦਰ ਕੌਰ ਮਿਨਹਾਸ, ਪ੍ਰੋ. ਗੁਰਭਜਨ ਸਿੰਘ ਗਿੱਲ, ਦਰਸ਼ਨ ਸਿੰਘ ਸ਼ੰਕਰ (ਸਾਬਕਾ ਪੀ.ਪੀ.ਆਰ.ਓ), ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਦੀਪ, ਇੰਦਰਜੀਤ ਪਾਲ ਕੌਰ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਭੂਪਿੰਦਰ ਸਿੰਘ ਧਾਲੀਵਾਲ, ਮਲਕੀਅਤ ਸਿੰਘ ਔਲਖ, ਭਗਵਾਨ ਢਿੱਲੋਂ, ਜਸਵੀਰ ਝੱਜ, ਮਨਿੰਦਰ ਸਿੰਘ ਭਾਟੀਆ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਸ਼ਾਮਲ ਸਨ।
ਪੀਏ ਯੂ ਦੇ ਸੇਵਾਮੁਕਤ ਅਧਿਕਾਰੀ ਮਨਜੀਤ ਸਿੰਘ ਮਹਿਰਮ ਦੇ ਸੁਰਗਵਾਸ ਹੋਣ 'ਤੇ ਸੋਸ਼ਲ ਥਿੰਕਰਜ਼ ਫੋਰਮ ਨੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਫੋਰਮ ਵੱਲੋਂ ਡਾਕਟਰ ਅਰੁਣ ਮਿੱਤਰਾ, ਐਮ ਐਸ ਭਾਟੀਆ ਅਤੇ ਹੋਰਾਂ ਨੇ ਵੀ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ। ਆਪ ਸਭ ਨੂੰ ਗਹਿਰੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿਆਰੇ ਵੀਰ,ਪੀ. ਏ ਯੂ ਦੇ ਸਾਬਕਾ ਪ੍ਰਧਾਨ ਡੀ ਪੀ ਮੌੜ ਦੀ ਸੱਜੀ ਬਾਂਹ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਅਧਿਕਾਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ: ਚਰਨਜੀਤ ਸਿੰਘ ਅਟਵਾਲ ਦੇ ਸਾਬਕਾ ਮੀਡੀਆ ਸਲਾਹਕਾਰ ਸ. ਮਨਜੀਤ ਸਿੰਘ ਮਹਿਰਮ ਅੱਜ ਸਵੇਰੇ ਅਚਾਨਕ ਸਵਰਗ ਸਿਧਾਰ ਗਏ ਸਨ। ਉਨ੍ਹਾਂ ਦੀ ਬੇਵਕਤ ਮੌਤ ਨਾਲ ਸਾਨੂੰ ਸਭ ਨੂੰ ਗਹਿਰਾ ਸਦਮਾ ਲੱਗਾ ਹੈ। ਸਾਡਾ ਸਮੂਹ ਮੁਲਾਜ਼ਮ ਸਮਾਜਿਕ, ਸਾਹਿੱਤਕ ਤੇ ਨਿੱਜੀ ਪਰਿਵਾਰ ਇਸ ਅੰਤਾਂ ਦੇ ਦੁੱਖ ਦੀ ਘੜੀ ਵਿਚ ਮਹਿਰਮ ਪ੍ਰੀਵਾਰ ਨਾਲ ਸ਼ਾਮਿਲ ਹੈ।
ਭਾਰਤ ਜਨ ਗਿਆਨ ਵਿਗਿਆਨ ਜੱਥਾ
ਭਾਰਤ ਜਨ ਗਿਆਨ ਵਿਗਿਆਨ ਜੱਥਾ ਨੇ ਵੀ ਸਰਦਾਰ ਮਹਿਰਮ ਦੇ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜੱਥੇ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਸੋਢੀ ਅਤੇ ਕੁਸੁਮਲਤਾ ਅਤੇ ਡਾਕਟਰ ਰਾਜਿੰਦਰ ਪਾਲ ਸਿੰਘ ਔਲਖ ਨੇ ਕਿਹਾ ਕਿ ਉਹਨਾਂ ਦੇ ਤੁਰ ਜਾਣ ਨਾਲ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ।
ਪੰਜਾਬ ਸਕਰੀਨ ਸਾਹਿਤਿਕ ਕਾਫ਼ਿਲਾ
"ਪੰਜਾਬ ਸਕਰੀਨ ਸਾਹਿਤਿਕ ਕਾਫ਼ਿਲਾ" ਨੇ ਵੀ ਮਨਜੀਤ ਸਿੰਘ ਮਹਿਰਮ ਹੁਰਾਂ ਦੇ ਵਿਛੋੜੇ ਤੇ ਡੂੰਘਾ ਦੁੱਖ ਪਰ੍ਗਟ ਕੀਤਾ ਹੈ। ਇਸ ਮੌਕੇ ਇੱਕ ਸ਼ੌਕ ਸਭਾ ਵੀ ਕੀਤੀ ਗਈ। ਇਸ ਸੋਗ ਸਭਾ ਵਿੱਚ ਦੱਸਿਆ ਗਿਆ ਕਿ ਕਿਵੇਂ ਮਨਜੀਤ ਸਿੰਘ ਮਹਿਰਮ ਵੱਧ ਰਹੀ ਉਮਰ ਦੇ ਬਾਵਜੂਦ ਵੀ ਪੂਰੀ ਤਰਾਂ ਸਰਗਰਮ ਰਹਿੰਦੇ ਸਨ। ਕਦੇ ਡਾਕਟਰ ਰਮੇਸ਼ ਦੇ ਪੁਨਰਜੋਤ ਅੰਦੋਲਨ ਵਿੱਚ, ਕਦੇ ਸੀਪੀਆਈ ਦੀ ਰੈਲੀ ਵਿੱਚ ਕਦੇ ਪੀ ਏ ਯੂ ਦੀਆਂ ਮੁਲਾਜ਼ਮ ਚੋਣਾਂ ਵਿੱਚ। ਇਹਨਾਂ ਸਾਰੇ ਰੁਝੇਵਿਆਂ ਦੇ ਬਾਵਜੂਦ ਉਹਨਾਂ ਆਪਣੇ ਕਿਸੇ ਵੀ ਮਿੱਤਰ ਨੂੰ ਕੋਈ ਦੂਰੀ ਮਹਿੱਸੋਂ ਨਹੀਂ ਹੋਣ ਦਿੱਤਾ। ਹਰ ਇੱਕ ਨੂੰ ਬੜੇ ਹੀ ਖ਼ਲੂਸ ਨਾਲ ਪੁਰਤ ਪਾ ਕੇ ਮਿਲਣਾ ਉਹਨਾਂ ਦੀ ਖਾਸੀਅਤ ਸੀ। ਅੱਜ ਦੀ ਮੀਟਿੰਗ ਵਿੱਚ ਕਾਰਤਿਕਾ ਸਿੰਘ, ਸ਼ੀਬਾ ਸਿੰਘ, ਕੋਮਲ ਸ਼ਰਮਾ, ਗੁਰਦੇਵ ਸਿੰਘ, ਰਾਜਿੰਦਰ ਸਿੰਘ ਛਾਬੜਾ, ਡਾਕਟਰ ਭਾਰਤ (ਐਫ ਆਈ ਬੀ ਮੀਡੀਆ) ਅਤੇ ਰੈਕਟਰ ਕਥੂਰੀਆ ਸਮੇਤ ਕਲੀ ਸਾਹਿਤ ਪਰੇਮੀ ਵੀ ਸ਼ਾਮਿਲ ਹੋਏ।
ਬਜ਼ੁਰਗ ਪੱਤਰਕਾਰ ਅਸ਼ਵਨੀ ਜੇਤਲੀ ਨੇ ਵੀ ਕੀਤਾ ਡੂੰਘੇ ਦੁੱਖ ਦਾ ਇਜ਼ਹਾਰ
ਯਕੀਨ ਨਹੀਂ ਆਉਂਦਾ ਕਿ ਹਮੇਸ਼ਾ ਵਾਂਗ ਬੀਤੀ ਸ਼ਾਮ ਮੇਰੀ ਬੀਮਾਰ ਪਤਨੀ ਦੀ ਖ਼ਬਰ ਨੂੰ ਆਇਆ ਉਸ ਦੀ ਲੰਬੀ ਉਮਰ ਤੇ ਸਿਹਤਯਾਬੀ ਦੀ ਦੁਆ ਹਰ ਕੇ ਗਿਆ ਮੇਰਾ ਬੇਹੱਦ ਸੁਹਿਰਦ ਸੰਵੇਦਨਸ਼ੀਲ ਮਿੱਤਰ ਮਨਜੀਤ ਸਿੰਘ ਮਹਿਰਮ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਮਨ ਬਹੁਤ ਉਦਾਸ ਹੈ ਮਹਿਰਮ ਪਿਆਰੇ ਤੇਰੇ ਅਚਾਨਕ ਤੁਰ ਜਾਣ ਨਾਲ।
No comments:
Post a Comment