ਪੰਜਾਬ ਖੇਤੀ ਯੂਨੀਵਰਸਿਟੀ 'ਚ ਬਣੇ ਸੰਪਾਦਕ (ਪੰਜਾਬੀ)
ਲੁਧਿਆਣਾ: 10 ਮਈ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਦੇ ਹਰਮਨ ਪਿਆਰੇ ਸ਼ਾਇਰ ਡਾ: ਜਗਵਿੰਦਰ ਸਿੰਘ ਜੋਧਾ ਨੇ ਅੱਜ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਚ ਸੰਪਾਦਕ (ਪੰਜਾਬੀ) ਵਜੋਂ ਕਾਰਜਭਾਰ ਸੰਭਾਲ ਲਿਆ ਹੈ।
ਪੰਜਾਬ ਦੇ ਸਿਰਕੱਢ ਕਾਲਜਾਂ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਚ ਕੰਮ ਕਰਨ ਉਪਰੰਤ ਹੁਣ ਪੱਕੇ ਤੌਰ ਤੇ ਉਹ ਸਹੀ ਸੰਸਥਾ ਚ ਪੁੱਜ ਗਿਆ ਹੈ।
ਅੱਜ ਉਸਦੇ ਦਂਫ਼ਤਰ ਚ ਆਸ਼ੀਰਵਾਦ ਦੇਣ ਲਈ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾ: ਸੁਰਜੀਤ ਪਾਤਰ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋਫੈਸਰ ਰਵਿੰਦਰ ਸਿੰਘ ਭੱਠਲ,ਜਨਰਲ ਸਕੱਤਰ ਡਾ: ਸੁਰਜੀਤ ਸਿੰਘ, ਗੁਰਭਜਨ ਗਿੱਲ, ਸੁਰਜੀਤ ਜੱਜ, ਡਾ: ਰਣਜੀਤ ਸਿੰਘ, ਸਵਰਨਜੀਤ ਸਵੀ, ਡਾ: ਤਾਰਾ ਸਿੰਘ ਆਲਮ, ਰਣਜੀਤ ਸਿੰਘ ਰਾਣਾ(ਦੋਵੇਂ ਇੰਗਲੈਂਡ ਤੋਂ) ਹਰਵਿੰਦਰ ਸਿੰਘ ਨਾਨਕਸਰੀ, ਡਾ: ਨਿਰਮਲ ਜੌੜਾ, ਗੁਰਪ੍ਰੀਤ ਸਿੰਘ ਤੂਰ, ਤੇਜਪਰਤਾਪ ਸਿੰਘ ਸੰਧੂ, ਕੰਵਲਜੀਤ ਸਿੰਘ ਸ਼ੰਕਰ, ਰਾਜਦੀਪ ਤੂਰ , ਸਰਬਜੀਤ ਵਿਰਦੀ,ਅਮਰਜੀਤ ਸ਼ੇਰਪੁਰੀ, ਤਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਪੁੱਜੇ।
ਸੰਚਾਰ ਕੇਂਦਰ ਦੀ ਅਪਰ ਨਿਰਦੇਸ਼ਕ ਡਾ: ਜਗਦੀਸ਼ ਕੌਰ ਨੇ ਡਾ: ਜਗਵਿੰਦਰ ਸਿੰਘ ਜੋਧਾ ਨੂੰ ਸਹਿਯੋਗੀ ਸਟਾਫ ਨਾਲ ਮਿਲਵਾਇਆ ਤੇ ਆਸ਼ੀਰਵਾਦ ਦਿੱਤੀ। ਡਾ: ਅਨਿਲ ਸ਼ਰਮਾ ਤੇ ਸੋਹਨ ਸਿੰਘ ਨੇ ਭਰਪੂਰ ਸਹਿਯੋਗ ਦਾ ਵਿਸ਼ਵਾਸ ਦਿਵਾਇਆ।
No comments:
Post a Comment