ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਹਿਯੋਗ ਨਾਲ ਹੋਇਆ ਸੈਮੀਨਾਰ
ਲੁਧਿਆਣਾ:: 7 ਮਾਰਚ 2018: (ਪੰਜਾਬ ਸਕਰੀਨ ਟੀਮ):: ਇਸਤਰੀਆਂ ਦੇ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਦੇ ਸਾਇੰਸ ਵਿਭਾਗ ਅਤੇ "ਭਾਰਤ ਜਨ ਗਿਆਨ ਵਿਗਿਆਨ ਜੱਥਾ" ਅੱਜ ਸਾਇੰਸ ਡੇ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੱਥੇ ਦੇ ਪਰ੍ਧਾਨ ਰਣਜੀਤ ਸਿੰਘ ਨੇ ਕਿਹਾ ਕਿ ਕੁਝ ਪਰ੍ਸਿੱਧ ਸੰਸਥਾਨ ਵਿਦਿਅਕ ਅਦਾਰੇ ਹੋਣ ਦੇ ਬਾਵਜੂਦ ਹਵਨਾਂ ਅਤੇ ਮੰਤਰਾਂ ਵਾਲਾ ਸਿਸਟਮ ਮਾਸੂਮ ਬੱਚਿਆਂ ਦੇ ਮਨਾਂ ਵਿੱਚ ਭਰ ਰਹੇ ਹਨ ਉਹ ਅਸਲ ਵਿੱਚ ਬੱਚਿਆਂ ਨੂੰ ਵਿਗਿਆਨ ਤੋਂ ਦੂਰ ਕਿਸੇ ਹੋਰ ਦੁਨੀਆ ਵੱਲ ਲਿਜਾ ਰਹੇ ਹਨ ਜਿਹੜੀ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸ ਨਾਲ ਭਰੀ ਹੋਈ ਹੈ। ਮਿਹਨਤ ਅਤੇ ਸੱਚੀ ਵਿੱਦਿਆ ਤੋਂ ਬਿਨਾ ਕਦੇ ਕਿਸੇ ਨੂੰ ਸਫਲਤਾ ਨਹੀਂ ਮਿਲਿਆ। ਅੰਧ ਵਿਸ਼ਵਾਸਾਂ ਨਾਲ ਕਦੇ ਕਿਸੇ ਦਾ ਭਲਾ ਨਹੀਂ ਹੋਇਆ।
ਅੱਜ ਦੇ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ ਜਦਕਿ ਸ਼ਮਾ ਰੌਸ਼ਨ ਦੀ ਰਸਮ ਕਾਲਜ ਦੀ ਪਰਿੰਸੀਪਲ ਡਾਕਟਰ ਨਗਿੰਦਰ ਕੌਰ ਨੇ ਅਦਾ ਕੀਤੀ। ਉਹਨਾਂ ਨੇ ਮਹਿਮਾਨਾਂ ਨੂੰ ਜੀ ਆਈਆਂ ਵੀ ਆਖਿਆ ਅਤੇ ਸਮਾਗਮ ਦੀ ਪ੍ਰਧਾਨਗੀ ਵੀ ਕੀਤੀ। ਜ਼ਿਲਾ ਸਾਇੰਸ ਸੁਪਰਵਾਈਜ਼ਰ ਸ਼ਰੀਮਤੀ ਬਲਵਿੰਦਰ ਕੌਰ ਇਸ ਸਮਾਗਮ ਸਮੇਂ ਮੁੱਖ ਮਹਿਮਾਨ ਸਨ ਜਦਕਿ ਕੌਂਸਲਰ ਪਰ੍ਭਜੋਤ ਕੌਰ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ।
ਇਸ ਮੌਕੇ ਜਿੱਥੇ ਇੱਕ ਸ਼ਾਨਦਾਰ ਪਰਦਰਸ਼ਨੀ ਲਗਾਈ ਗਈ ਉੱਥੇ ਇੱਕ ਯਾਦਗਾਰੀ ਭਾਸ਼ਣ ਮੁਕਾਬਲਾ ਵੀ ਹੋਇਆ ਜਿਸ ਵਿਚ ਵਿਦਿਆਰਥੀ ਵਰਗ ਨੇ ਆਪਣੀ ਪ੍ਰਤਿਭਾ ਦਿਖਾਈ। ਇਸ ਮੁਕਾਬਲੇ ਵਿੱਚ ਛੇ ਵਿਦਿਆਰਥੀਆਂ ਨੇ ਭਾਗ ਲਿਆ। ਭਾਰਤ ਜਨ ਗਿਆਨ ਵਿਗਿਆਨ ਜੱਥੇ ਦੇ ਪ੍ਰਧਾਨ ਰਣਜੀਤ ਸਿੰਘ ਨੇ ਭਾਰਤੀ ਨੋਬਲ ਪੁਰਸਕਾਰ ਵਿਜੇਤਾ ਸੀ ਵੀ ਰਮਨ ਦੀ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ। ਜੱਥੇ ਦੇ ਹੀ ਅਰਗੇਨਾਈਜ਼ਿੰਗ ਸਕੱਤਰ ਸਕੱਤਰ ਸਰੋਤਿਆਂ ਨੂੰ ਡਾਰਵਿਨ ਦੀ ਸਮਾਜ ਨੂੰ ਦੇਣ ਬਾਰੇ ਜਾਣੂ ਕਰਾਇਆ। ਉਹਨਾਂ ਇਨਸਾਨ ਦੇ ਮੂਲ ਅਤੇ ਇਸਦੇ ਵਿਕਸਿਤ ਹੋਣ ਬਾਰੇ ਡਾਰਵਿਨ ਦੇ ਸਿਧਾਂਤ ਬਾਰੇ ਦੱਸਿਆ।
ਸਰਕਾਰੀ ਹੈ ਸਕੂਲ ਸਰਾਭਾ ਨਗਰ ਦੀ ਕੌਮੀ ਐਵਾਰਡ ਜੇਤੂ ਪਰਿੰਸੀਪਲ ਕੁਸਮ ਲਤਾ ਨੇ ਵੀ ਚਾਰਲਿਸ ਡਾਰਵਿਨ ਦੀ ਜ਼ਿੰਦਗੀ ਬਾਰੇ ਦੱਸਿਆ ਕਿ ਕਿਵੇਂ ਮੌਜ਼ੂਓਂਦਾ ਥਿਊਰੀਆਂ ਨੇ ਵੀ ਡਾਰਵਿਨ ਦੇ ਸਿਧਾਂਤ ਦੀ ਹੀ ਪੁਸ਼ਟੀ ਕੀਤੀ ਹੈ।
ਹਰਪਰੀਤ ਕੌਰ ਅਤੇ ਸ਼ੀਨਮ ਨੇ ਇਸ ਸਮਾਗਮ ਵਿੱਚ ਇੱਕ ਸ਼ਾਨਦਾਰ ਪੇਸ਼ਕਾਰੀ ਵੀ ਕੀਤੀ ਜਿਹੜੀ ਕਿ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਤੇ ਇਹਨਾਂ ਦੇ ਨਸ਼ਟ ਹੋਣ ਦੇ ਦੁਖਦਾਈ ਵਰਤਾਰੇ ਬਾਰੇ ਸੀ। ਇਸਨੂੰ ਦੇਖ ਕੇ ਹਾਲ ਵਿੱਚ ਮੌਜੂਦ ਸਰੋਤੇ ਹੈਰਾਨ ਰਹੀ ਗਏ। ਇਹ ਪੇਸ਼ਕਾਰੀ ਉਹਨਾਂ ਦੇ ਦਿਲਾਂ ਨੂੰ ਹਿਲਾ ਦੇਣ ਵਾਲੀ ਸੀ।
ਮੈਡਮ ਬਲਵਿੰਦਰ ਕੌਰ ਨੇ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵਿਗਿਆਨ ਦੀ ਅਹਿਮੀਅਤ ਬਾਰੇ ਦੱਸਿਆ। ਉਹਨਾਂ ਵਿਦਿਆਰਥੀ ਵਰਗ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਇੱਕ ਸਕਿੱਟ ਵੀ ਪੇਸ਼ ਕੀਤੀ ਗਈ ਜਿਸ ਵਿੱਚ ਅੰਧਵਿਸ਼ਵਾਸਾਂ ਕਾਰਨ ਪੈਦਾ ਹੁੰਦੇ ਬਖੇੜਿਆਂ ਵੱਲ ਬੜੀ ਸਫਲਤਾ ਨਾਲ ਇਸ਼ਾਰਾ ਕੀਤਾ ਗਿਆ। ਇਸ ਸਕਿੱਟ ਵਿੱਚ ਦੱਸਿਆ ਗਿਆ ਕਿ ਵਿਗਿਆਨ ਅਤੇ ਵਿਗਿਆਨਕ ਚੇਤਨਾ ਦੀ ਲੋੜ ਸਾਨੂੰ ਕਦਮ ਕਦਮ 'ਤੇ ਪੈਂਦੀ ਹੈ। ਵਿਦਿਆਰਥੀਆਂ ਦੀ ਇਸ ਪੇਸ਼ਕਾਰੀ ਨੇ ਵਿਗਿਆਨ ਬਾਰੇ ਬਹੁਤ ਹੀ ਖੂਬਸੂਰਤੀ ਨਾਲ ਚਾਨਣਾ ਪਾਇਆ।
ਅਖੀਰ ਵਿੱਚ ਡਾਕਟਰ ਮਨਦੀਪ ਕੌਰ ਨੇ ਆਏ ਸਰੋਤਿਆਂ ਦਾ ਇਸ ਸਫਲ ਆਯੋਜਨ ਲਈ ਧੰਨਵਾਦ ਕੀਤਾ।
ਭਾਸ਼ਣ ਮੁਕਾਬਲਿਆਂ ਦੇ ਨਤੀਜੇ ਇਸ ਪ੍ਰ੍ਕਾਰ ਰਹੇ:
ਹਰਨੀਤ ਕੌਰ------ਪਹਿਲੇ ਨੰਬਰ 'ਤੇ
ਚਾਂਦਨੀ ---------ਦੂਜੇ ਨੰਬਰ 'ਤੇ
ਅਰਸ਼ਦੀਪ ਕੌਰ---ਤੀਜੇ ਨੰਬਰ 'ਤੇ
ਕੁਲ ਮਿਲਾ ਕੇ ਵਿਗਿਆਨਕ ਚੇਤਨਾ ਜਗਾਉਣ ਵਿੱਚ ਇਹ ਇੱਕ ਸਫਲ ਸਮਾਗਮ ਸੀ।
No comments:
Post a Comment