Thu, Jan 25, 2018 at 5:37 PM
ਉਚੇਚਾ ਬੁਲਾਉਣ ਦੇ ਬਾਵਜੂਦ ਵੀ ਨਹੀਂ ਆਏ ਆਏ ਠਾਕੁਰ ਉਦੈ ਸਿੰਘ
ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 28 ਜਨਵਰੀ ਨੂੰ
ਜੀਵਨ ਨਗਰ: 25 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀ ਪੰਥ ਦੀ ਸਰਬਉੱਚ ਹਸਤੀ ਸੇਵਾ ਅਤੇ ਸਿਮਰਨ ਦੀ ਮੂਰਤ ਬੇਬੇ ਦਲੀਪ ਕੌਰ ਜੀ (ਧਰਮਪਤਨੀ ਸਵ: ਮਹਾਰਾਜ ਬੀਰ ਸਿੰਘ), ਜੋ ਕਿ ਕਲ੍ਹ 24 ਜਨਵਰੀ ਨੂੰ ਤੜਕਸਾਰ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਗੁਰਦੁਆਰਾ ਸ੍ਰੀ ਜੀਵਨ ਨਗਰ, ਬੀਰ ਮੰਦਿਰ ਕੋਲ ਕੀਤਾ ਗਿਆ। ਉਨ੍ਹਾਂ ਦੀ ਪਵਿੱਤਰ ਦੇਹ ਨੂੰ ਸੰਗਤ ਦੇ ਅੰਤਿਮ ਦਰਸ਼ਨਾਂ ਲਈ ਬੀਰ ਮੰਦਿਰ ਵਿਖੇ ਰੱਖਿਆ ਗਿਆ, ਜਿੱਥੇ ਪੰਥ ਦੇ ਸਿਰਮੋਰ ਜੱਥੇਦਾਰਾਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਸੂਬਾ ਬਲਜੀਤ ਸਿੰਘ ਨੇ ਕਿਹਾ ਕਿ ਬੇਬੇ ਦਲੀਪ ਕੌਰ ਜੀ ਵੱਲੋਂ ਚਲੇ ਜਾਣ ਨਾਲ ਨਾਮਧਾਰੀ ਪੰਥ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਕਿ ਬੇਬੇ ਜੀ ਦਿਨ ਰਾਤ ਆਈ ਹੋਈ ਸੰਗਤ ਦੀ ਸੇਵਾ ਲਈ ਤੱਤਪਰ ਰਹਿੰਦੇ ਸਨ। ਲੋੜਵੰਦ ਸੰਗਤ ਕਦੇ ਵੀ ਬੇਬੇ ਜੀ ਪਾਸੋਂ ਖਾਲੀ ਹੱਥ ਨਹੀ ਗਈ। ਅਜਿਹੀਆਂ ਪਵਿੱਤਰ ਸ਼ਖਸ਼ੀਅਤਾਂ ਇਸ ਮਾਤ ਲੋਕ ਵਿੱਚ ਕਦੇ-ਕਦੇ ਹੀ ਆਉਦੀਆਂ ਹਨ।
ਬੇਬੇ ਦਲੀਪ ਕੌਰ ਜੀ ਨੂੰ ਬਿਮਾਰੀ ਸਮੇਂ ਅਤੇ ਅੰਤਿਮ ਦਰਸ਼ਨਾਂ ਲਈ ਵੀ ਉਹਨਾਂ ਦੇ ਛੋਟੇ ਸਪੁੱਤਰ ਠਾਕੁਰ ਉਦੈ ਸਿੰਘ ਜੀ ਦਾ ਨਾ ਆਉਣਾ ਨਾਮਧਾਰੀ ਹਲਕਿਆਂ ਵਿੱਚ ਇੱਕ ਰੰਜਿਸ਼ ਭਰਿਆ ਸਵਾਲ ਛੱਡ ਗਿਆ, ਜਦੋਂ ਕਿ ਉਨ੍ਹਾਂ ਨੂੰ ਸਤਿਗੁਰੂ ਦਲੀਪ ਸਿੰਘ ਜੀ ਵੱਲੋਂ ਬੇਬੇ ਜੀ ਦੇ ਦਰਸ਼ਨਾਂ ਲਈ ਫੋਨ ਤੇ ਸਮੇਤ ਪਰਿਵਾਰ, ਸੰਤ ਜਗਤਾਰ ਸਿੰਘ ਅਤੇ ਬੀਬਾ ਜੀ ਨੂੰ ਵੀ ਉਚੇਚੇ ਤੋਰ ਤੇ ਸਦਿਆ ਗਿਆ ਸੀ। ਬੇਬੇ ਜੀ ਨੇ ਅੰਤਿਮ ਸਮੇਂ ਠਾਕੁਰ ਉਦੈ ਸਿੰਘ ਜੀ ਵਾਸਤੇ ਕਿਹਾ "ਜੇ ਆਪ ਨਹੀਂ ਸੀ ਆਓਣਾ ਤਾਂ ਘੱੱਟੋ-ਘੱਟ ਮੇਰੇ ਪੋਤਰੇ ਨੂੰ ਹੀ ਮਿਲਣ ਲਈ ਭੇਜ ਦਿੰਦਾ"।ਆਪਣੇ ਪੱੁੱਤਰ ਠਾਕੁਰ ਉਦੈ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੀਆਂ ਸਧਰਾਂ ਮਨ ਵਿੱਚ ਹੀ ਲੈਕੇ ਉਹ ਏਸ ਮਾਤਲੋਕ ਤੋਂ ਚਲੇ ਗਏ।ਜਦਕਿ ਠਾਕੁਰ ਉਦੈ ਸਿੰਘ ਜੀ ਤਿੰਨ-ਚਾਰ ਦਿਨ ਪਹਿਲਾਂ ਜੀਵਨ ਨਗਰ ਪਿੰਡ ਆਏ ਸਨ ਪਰ ਆਪਣੀ ਬਿਮਾਰ ਮਾਂ ਦਾ ਹਾਲ ਪੁੱੱਛਣ ਦੀ ਬਜਾਏ ਹੋਰ ਕਿਸੇ ਦੀ ਮਾਂ ਨੂੰ ਮਿਲਕੇ ਵਾਪਸ ਚਲੇ ਗਏ।
ਬੇਬੇ ਜੀ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਵਿੱਚੋਂ ਨਿਰਮਲੇ ਸੰਤ ਡਾ.ਸਵਾਮੀ ਰਮੇਸ਼ਵਰਾ ਨੰਦ ਹਰੀ (ਰਾਜਸਥਾਨ), ਬਾਬਾ ਕੌਰ ਸਿੰਘ(ਧਰਮਕੋਟ), ਸੰਤ ਬਾਬਾ ਬ੍ਰਹਮ ਦਾਸ ਜੀ, ਡੇਰਾ ਸੰਗਰਸਾਧਾ, ਡਾ: ਸ਼ੁਸ਼ੀਲ ਕੁਮਾਰ ਗੁਪਤਾ ਮੈੰਬਰ ਰਾਜ ਸਭਾ ਦਿੱਲੀ, ਡਾ: ਦਿਨੇਸ਼ ਕੁਮਾਰ ਅਗਰਵਾਲ ਸਭਾ ਰਣੀਆਂ, ਜਗਦੀਸ਼ ਚੋਪੜਾ, ਆਰ ਐਸ ਐਸ ਤੋਂ ਡਾ: ਸੁਰਿੰਦਰ ਮਲਹੋਤਰਾ, ਸ੍ਰੀ ਗੋਬਿੰਦ ਜੀ, ਤਾਰਾ ਬਾਬਾ ਕੁਟੀਆ, ਇਕਬਾਲ ਸਿੰਘ ਬੱਲ, ਸਵਰਣ ਸਿੰਘ ਸਨੇਹੀ, ਬਾਬਾ ਬੰਦਾ ਸਿੰਘ ਬਹਾਦਰ ਸੰਪਰਦਾ ਤੋਂ ਜਤਿੰਦਰ ਸੋਢੀ, ਡਾ: ਰਾਧੇ ਸ਼ਾਮ ਖੁਰਾਣਾ ਭਾਜਪਾ ਮੰਡਲ ਪ੍ਰਧਾਨ, ਸੰਤੋਸ਼ ਰਾਣੀ ਮਹਿਲਾ ਮੰਡਲ ਪ੍ਰਧਾਨ, ਡੇਰਾ ਜਗਮਾਲ ਵਾਲੀ ਨੰਦ ਲਾਲ ਗਰੋਵਰ, ਕ੍ਰਿਸ਼ਨ ਸੋਨੀ, ਨਵਤੇਜ ਸਿੰਘ, ਡਾ: ਸੁਖਦੇਵ ਸਿੰਘ, ਵਕੀਲ ਨਰਿੰਦਰ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਸੂਬਾ ਅਮਰੀਕ ਸਿੰਘ, ਸੂਬਾ ਦਰਸ਼ਨ ਸਿੰਘ, ਤਜਿੰਦਰ ਸਿੰਘ, ਜਵਾਹਰ ਸਿੰਘ, ਗੁਰਮੇਲ ਬਰਾੜ, ਜਸਵਿੰਦਰ ਸਿੰਘ ਬੱਗਾ, ਅਮਨ ਸਿੰਘ ਖੀਵਾ, ਅਰਵਿੰਦਰ ਲਾਡੀ, ਗਮਦੂਰ ਸਿੰਘ ਉਪ ਪ੍ਰਧਾਨ ਮੰਡਲ ਕਰੀਵਾਲਾ ਆਦਿ ਸ਼ਾਮਲ ਸਨ।ਬੇਬੇ ਦਲੀਪ ਕੌਰ ਜੀ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਐਤਵਾਰ, 28 ਜਨਵਰੀ 2018 ਨੂੰ ਗੁਰਦੁਆਰਾ ਜੀਵਨ ਨਗਰ ਸਿਰਸਾ (ਹਰਿਆਣਾ) ਵਿਖੇ ਦੁਪਹਿਰ 2 ਵਜੇ ਹੋਵੇਗਾ।
No comments:
Post a Comment