Wednesday, January 03, 2018

ਕਿਰਤ ਕਮਾਈ ਕਰਨ ਵਾਲੇ ਵਸੀਕਾ ਨਵੀਸਾਂ ਵੱਲ ਸ਼ੱਕ ਦੀ ਨਜ਼ਰ ਕਿਓਂ?

Wed, Jan 3, 2018 at 7:32 PM
ਵਸੀਕਾ ਨਵੀਸ ਐਸੋਸੀਏਸ਼ਨ ਦਾ ਵਫਦ ਛੇਤੀ ਮਿਲੇਗਾ ਉੱਚ ਅਧਿਕਾਰੀਆਂ ਨੂੰ 

ਲੁਧਿਆਣਾ: 3 ਜਨਵਰੀ 2017: (ਪੰਜਾਬ ਸਕਰੀਨ ਬਿਊਰੋ): 

ਵਸੀਕਾ ਨਵੀਸ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਸਰਕਟ ਹਾਊਸ ਵਿਖੇ ਪ੍ਰਧਾਨ ਦਵਿੰਦਰ ਸਿੰਘ ਜੱਸਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸਮੂਹ ਵਸੀਕਾ ਨਵੀਸਾਂ ਨੇ ਨਵੇਂ ਸਾਲ ਮੁਬਾਰਕ ਬਾਦ ਦੇ ਨਾਮ ਕੀਤੀ ਗਈ। ਇਸ ਦੌਰਾਨ ਵਸੀਕਾ ਨਵੀਸਾਂ ਨੂੰ ਸਬ ਰਜਿਸਟਰਾਰ ਦਫ਼ਤਰਾਂ ਵਿਚ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਕੁਝ ਅਣਅਧਿਕਾਰਤ ਲੋਕਾਂ ਵਲੋਂ ਰਜਿਸਟਰੀਆਂ ਮੁਖਤਿਆਰ ਨਾਮੇ ਆਦਿ ਲਿਖਣ ਅਤੇ ਸਬ ਰਜਿਸਟਰਾਰ ਦਫ਼ਤਰਾਂ ਵਿਚੋਂ ਤਸਦੀਕ ਕਰਾਉਣ ਦੇ ਨਾਂਅ ਹੇਠ ਕੀਤੀ ਜਾ ਰਹੀ ਪਬਲਿਕ ਦੀ ਲੁੱਟ ਖਸੁੱਟ ਕਾਰਨ ਵਸੀਕਾ ਨਵੀਸਾਂ ਨੂੰ ਵੀ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਜਲਦ ਇਸ ਬਾਰੇ ਜਲਦੀ ਹੀ ਉਚ ਅਧਿਕਾਰੀਆਂ ਨੂੰ ਮਿਲ ਕੋਈ ਠੋਸ ਹੱਲ ਲੱਭਿਆ ਜਾਵੇਗਾ। ਸਾਰੇ ਵਸੀਕਾ ਨਵੀਸਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਸੀਕਾ ਤਸਦੀਕ ਕਰਾਉਣ ਵਿਚ ਕਿਸੇ ਦਫ਼ਤਰ ਵਿਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਐਸੋਸੀਏਸ਼ਨ ਦੇ ਕਿਸੇ ਵੀ ਅਹੁਦੇਦਾਰ ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਸਾਬਕਾ ਪ੍ਰਧਾਨ ਮੱਸਾ ਸਿੰਘ ਧਾਰੀਵਾਲ ਵਲੋਂ ਐਸੋਸੀਏਸ਼ਨ ਨੂੰ ਦਿੱਤੀਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਉਹਨਾਂ  ਦੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਤਾਅ ਜੀਵਨ ਮੁੱਖ ਸਲਾਹਕਾਰ ਦੇ ਅਹੁਦੇ ਨਾਲ ਨਿਵਾਜਿਆ ਗਿਆ। 

ਪ੍ਰਧਾਨ ਵੱਲੋਂ ਗੁਰਚਰਨ ਸਿੰਘ ਗੁਰੂ ਨੂੰ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਭਿੱਖੀ ਅਤੇ ਸਿਕੰਦਰ ਸਿੰਘ ਗਰੇਵਾਲ ਮੀਤ ਪ੍ਰਧਾਨ, ਜਸਵਿੰਦਰ ਸਿੰਘ ਧਾਰੀਵਾਲ ਜਨਰਲ ਸਕੱਤਰ, ਰਵਿੰਦਰ ਨਾਥ ਬੱਗਾ ਜੁਆਇੰਟ ਸਕੱਤਰ, ਇੰਦਰਜੀਤ ਸਿੰਘ ਖਜ਼ਾਨਚੀ, ਹਰਮੋਹਨਪ੍ਰੀਤ ਸਿੰਘ ਅਤੇ ਮਹਿੰਦਰਪਾਲ ਸਿੰਘ ਕਾਰਜਕਾਰਣੀ ਮੈਂਬਰ ਨਿਯੁਕਤ ਕੀਤੇ ਗਏ। ਮੀਟਿੰਗ ਵਿਚ ਜੋਗਿੰਦਰਪਾਲ, ਨਵਲ ਕੁਮਾਰ, ਜਗਮੇਲ ਸਿੰਘ, ਅਸ਼ੋਕ ਕੁਮਾਰ, ਰਛਪਾਲ ਸਿੰਘ, ਦਲਜੀਤ ਸਿੰਘ, ਅਜੀਤ ਸਿੰਘ, ਬਹਾਦਰ ਸਿੰਘ ਸਰੀਂਹ, ਸੁਖਮੰਦਰ ਸਿੰਘ ਅਤੇ ਮੋਹਨ ਲਾਲ ਕਾਕੜੀਆ ਆਦਿ ਹਾਜ਼ਰ ਸਨ।

No comments: