Tue, Jan 2, 2018 at 4:22 PM
ਪੰਜਾਬੀ ਸਾਹਿਤ ਅਕਾਡਮੀ ਵੱਲੋਂ ਕੀਤਾ ਜਾਂਦਾ ਹੈ ਹਰ ਮਹੀਨੇ ਇਹ ਆਯੋਜਨ
ਲੁਧਿਆਣਾ: 02 ਜਨਵਰੀ 2018: (ਸੁਰਿੰਦਰ ਕੌਰ//ਪੰਜਾਬ ਸਕਰੀਨ)::
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਰੋਤਿਆਂ ਨੂੰ ਸਾਫ਼ ਸੁਥਰੀ ਗਾਇਕੀ ਪੇਸ਼ ਕਰਨ ਦੇ ਮਕਸਦ ਨਾਲ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਪੰਜਾਬੀ ਭਵਨ ਵਿਖੇ ਸੁਰਮਈ ਸ਼ਾਮ ਦਾ ਆਯੋਜਨ ਕੀਤਾ ਜਾਂਦਾ ਹੈ।
ਉਪਰੋਕਤ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਜਨਰਲ ਸਕੱਤਰ ਅਤੇ ਸਮਾਗਮ ਦੇ ਕਨਵੀਨਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਸੁਨੀਲ ਸ਼ਰਮਾ ਰੇਡੀਓ, ਟੀ.ਵੀ. ਅਤੇ ਫ਼ਿਲਮ ਆਰਟਿਸਟ ਹਨ ਤੇ ਸਾਫ਼ ਸੁਥਰੀ ਪੰਜਾਬੀ ਗਾਇਕੀ ਲਈ ਜਾਣੇ ਜਾਂਦੇ ਹਨ। ਇਸ ਵਾਰ 6 ਜਨਵਰੀ, ਦਿਨ ਸ਼ਨੀਵਾਰ ਨੂੰ ਸ਼ਾਮ 5.30 ਵਜੇ ਸ੍ਰੀ ਸੁਨੀਲ ਸ਼ਰਮਾ ਪੰਜਾਬੀ ਗੀਤ, ਗ਼ਜ਼ਲ ਅਤੇ ਲੋਕ ਗੀਤਾਂ ਦਾ ਗਾਇਨ ਪੰਜਾਬੀ ਭਵਨ ਵਿਖੇ ਕਰਨਗੇ।
ਅਕਾਡਮੀ ਵੱਲੋਂ ਸਮੂਹ ਸੰਗੀਤ ਅਤੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਪਹੁੰਚਣ ਦਾ ਹਾਰਦਿਕ ਖੁੱਲ੍ਹਾ ਸੱਦਾ ਹੈ।
ਹੋਰ ਵੇਰਵੇ ਲਈ ਸੰਪਰਕ ਕਰ ਸਕਦੇ ਹੋ ਡਾ. ਗੁਲਜ਼ਾਰ ਸਿੰਘ ਪੰਧੇਰ ਨਾਲ ਜੋ ਕਿ ਅਕਾਡਮੀ ਦੇ ਪ੍ਰੈੱਸ ਸਕੱਤਰ ਹਨ। ਉਹਨਾਂ ਦਾ ਮੋਬਾਈਲ ਨੰਬਰ ਹੈ:94647-62825
No comments:
Post a Comment