Sun, Jan 21, 2018 at 7:00 PM
ਸੰਘਰਸ਼ ਦਾ ਐਲਾਨ ਕੀਤਾ ਐਲ.ਆਈ.ਜੀ. ਕਲੋਨੀ, ਜਮਾਲਪੁਰ ਨਿਵਾਸੀਆਂ ਨੇ
ਲੁਧਿਆਣਾ: 21 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਇੱਥੇ ਫੋਕਲ ਪੁਆਂਇੰਟ, ਜਮਾਲਪੁਰ ਵਿੱਚ ਸਥਿਤ ਐਲ.ਆਈ.ਜੀ. ਕਲੋਨੀ ਦੇ ਨਿਵਾਸੀਆਂ ਨੇ ਨਗਰ ਨਿਗਮ ਵੱਲੋਂ ਕਲੋਨੀ ਦੀਆਂ ਸਮੱਸਿਆਵਾਂ ਵੱਲ ਅਣਦੇਖੀ ਦੇ ਮਸਲੇ ’ਤੇ ਇੱਕ ਮੀਟਿੰਗ ਕੀਤੀ। ਇਹ ਮੀਟਿੰਗ ਨੌਜਵਾਨ ਭਾਰਤ ਸਭਾ ਦੇ ਸੱਦੇ ’ਤੇ ਕੀਤੀ ਗਈ। ਮੀਟਿੰਗ ਵਿੱਚ ਲੋਕਾਂ ਨੇ ਨਿਯਮਿਤ ਸਾਫ਼ ਸਫਾਈ ਨਾ ਹੋਣ, ਪਾਰਕ ਦੀ ਬੁਰੀ ਹਾਲਤ, ਸਟਰੀਟ ਲਾਈਟਾਂ ਨਾ ਲਾਉਣ, ਸੀਵਰੇਜ ਜਾਮ ਹੋਣ, ਟਿਊਬਵੈੱਲ ਆਪਰੇਟਰ ਨਾ ਰੱਖਣ, ਆਦਿ ਸਮੱਸਿਆਵਾਂ ਹੱਲ ਕਰਨ ਕਾਰਨ ਨਿਗਰ ਨਿਗਮ ਦੀ ਨਿਖੇਧੀ ਕੀਤੀ। ਲੋਕਾਂ ਨੇ 23 ਜਨਵਰੀ ਨੂੰ ਨਗਰ ਨਿਗਮ ਦਫ਼ਤਰ ‘ਤੇ ਧਰਨਾ-ਮੁਜਾਹਰਾ ਕਰਨ ਦਾ ਫੈਸਲਾ ਕੀਤਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਗਰੀਬਾਂ ਦੀ ਕਲੋਨੀ ਹੋਣ ਕਾਰਣ ਨਗਰ ਨਿਗਮ ਵੱਲੋਂ ਇੱਥੋਂ ਦੀਆਂ ਸਮੱਸਿਆਵਾਂ ਦੀ ਅਣਦੇਖੀ ਕੀਤੀ ਜਾਂਦੀ ਹੈ, ਸਾਰਾ ਜੋਰ ਅਮੀਰਾਂ ਨੂੰ ਸਹੂਲਤਾਂ ਦੇਣ ‘ਤੇ ਹੀ ਲਾਇਆ ਜਾਂਦਾ ਹੈ।
ਮੀਟਿੰਗ ਵਿੱਚ ਨੌਜਵਾਨ ਭਾਰਤ ਸਭਾ ਦੇ ਕ੍ਰਿਸ਼ਨ, ਗੁਰਜੀਤ (ਸਮਰ), ਕਾਰਖਾਨਾ ਮਜ਼ਦੂਰ ਯੂਨੀਅਨ ਦੇ ਲਖਵਿੰਦਰ, ਮੁਹੱਲਾ ਨਿਵਾਸੀ ਸੰਜੇ, ਪ੍ਰੇਮ ਪ੍ਰਕਾਸ਼, ਸੁਭਾਸ਼, ਜੈਸਮੀਨ, ਸੁਨੀਤਾ, ਪੂਜਾ, ਜਸਵੰਤ ਸਿੰਘ, ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਇਸ ਬਾਰੇ ਹੋਰ ਵੇਰਵੇ ਲਈ ਸੰਪਰਕ ਕੀਤਾ ਜਾ ਸਕਦਾ ਹੈ ਕਰਿਸ਼ਨ ਨਾਲ (ਮੋਬਾਈਲ ਨੰਬਰ - 7508681081)
No comments:
Post a Comment