ਜਗਰਾਓਂ ਵਿੱਚ ਵਾਪਰੀ ਘਟਨਾ-ਚਰਚਾ ਹੈ ਕਿ ਉਹ ਪ੍ਰੇਸ਼ਾਨ ਸੀ
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਅੱਜ 26 ਜਨਵਰੀ ਦਾ ਦਿਨ। ਤਕਰੀਬਨ ਹਰ ਪਾਸੇ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਵਾਲੀ ਚਹਿਲ ਪਹਿਲ। ਥਾਂ ਥਾਂ ਲੱਡੂ ਵੰਡਣ ਦੀਆਂ ਰਸਮਾਂ। ਥਾਂ ਝੰਡੇ ਦੀਆਂ ਰਸਮਾਂ। ਪਰੇਡ ਅਤੇ ਝਾਕੀਆਂ ਨੂੰ ਦੇਖਦੇ ਲੋਕ, ਟੀਵੀ ਚੈਨਲਾਂ ਤੋਂ ਪਰੇਡ ਦੇਖਦੇ ਲੋਕ। ਅਚਾਨਕ ਹੀ ਇੱਕ ਪੁਲਿਸ ਮੁਲਾਜ਼ਮ ਰਿਪਬਲਿਕ ਦੇ ਦੀ ਪਰੇਡ ਵਿੱਚ ਖੁਦ ਨੂੰ ਗੋਲੀ ਮਾਰ ਲੈਂਦਾ ਹੈ। ਇਹ ਸਭ ਕੁਝ ਵਾਪਰਿਆ ਹੈ ਜਗਰਾਉਂ ਵਿੱਚ। ਜਗਰਾਓਂ ਵਿੱਚ ਸਿਪਾਹੀ ਮਨਜੀਤ ਰਾਮ ਨੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਉਹ ਨਕੋਦਰ ਦਾ ਰਹਿਣ ਵਾਲਾ ਸੀ। ਅੱਜ ਸਵੇਰੇ ਜਦੋਂ ਜਗਰਾਉਂ ਦੇ ਸੀਨੀਅਰ ਸੈਕੇਂਡਰੀ ਸਕੂਲ ਵਿਖੇ ਗਣਤੰਤਰ ਦਿਵਸ ਦੇ ਸਮਾਗਮ ਚੱਲ ਰਹੇ ਸਨ ਉਦੋਂ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਬ ਡਵੀਜ਼ਨ ਜਗਰਾਉਂ ਦੇ ਗਣਤੰਤਰ ਦਿਵਸ ਸਮਾਗਮ ਮੌਕੇ ਪੰਜਾਬ ਪੁਲਿਸ ਦੇ ਸਿਪਾਹੀ ਮਨਜੀਤ ਸਿੰਘ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਪਲਾਂ ਵਿੱਚ ਹੀ ਚੁਫੇਰੇ ਫੇਲ ਗਈ। ਮ੍ਰਿਤਕ ਸਿਪਾਹੀ ਸਿਟੀ ਜਗਰਾਉਂ ਪੁਲਿਸ ਥਾਣੇ ਦੇ ਮੁਖੀ ਦਾ ਗੰਨਮੈਨ ਸੀ। ਮਨਜੀਤ ਰਾਮ ਨਾਮ ਦੇ ਇਸ ਪੁਲਿਸ ਮੁਲਾਜ਼ਮ ਨੇ ਗਣਤੰਤਰ ਦਿਵਸ ਦੀ ਹੋ ਰਹੀ ਪਰੇਡ ਮੌਕੇ ਸਮਾਗਮ ਨੇੜੇ ਖੜੀ ਪੁਲਿਸ ਦੀ ਗੱਡੀ 'ਚ ਜਾ ਕੇ ਖੁਦਕੁਸ਼ੀ ਕਰ ਲਈ। ਕਿਹਾ ਜਾ ਰਿਹਾ ਹੈ ਉਸਨੇ ਏ ਕੇ 47 ਨਾਲ ਖੁਦ ਨੂੰ ਗੋਲੀ ਮਾਰੀ। ਖੁਦਕੁਸ਼ੀ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਕਿਹਾ ਜਾ ਰਿਹਾ ਹੈ ਕਿ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਪ੍ਰੇਸ਼ਾਨੀ ਕਿਸ ਗੱਲ ਦੀ ਸੀ ਇਸਦਾ ਪਤਾ ਲਗਾਇਆ ਜਾ ਰਿਹਾ ਹੈ।
No comments:
Post a Comment