Thu, Jan 18, 2018 at 4:16 PM
ਤਾਨਾਸ਼ਾਹ ਹੁਕਮਾਂ ਖਿਲਾਫ਼ 30 ਜਨਵਰੀ ਨੂੰ ਲੁਧਿਆਣਾ 'ਚ ਵਿਸ਼ਾਲ ਮੁਜ਼ਾਹਰਾ
ਧਰਨੇ-ਮੁਜਾਹਰਿਆਂ ‘ਤੇ ਅਣਮਿਥੀ ਰੋਕ ਸਬੰਧੀ ਜਨਤਕ-ਜਮਹੂਰੀ ਜੱਥੇਬੰਦੀਆਂ ਦੀ ਡੀ.ਸੀ. ਨਾਲ਼ ਮੀਟਿੰਗ ਬੇਸਿੱਟਾ ਰਹੀ
ਲੁਧਿਆਣਾ ਪਰਸ਼ਾਸਨ ਦੇ ਤਾਨਾਸ਼ਾਹ ਹੁਕਮਾਂ ਖਿਲਾਫ਼ 30 ਜਨਵਰੀ ਨੂੰ ਕੀਤਾ ਜਾਵੇਗਾ ਵਿਸ਼ਾਲ ਰੋਸ ਮੁਜਾਹਰਾ।
ਹੋਰ ਤਸਵੀਰਾਂ ਫੇਸਬੁੱਕ ਤੇ ਵੀ ਦੇਖੋ ਬਸ ਇਥੇ ਕਲਿੱਕ ਕਰਕੇ
ਹੋਰ ਤਸਵੀਰਾਂ ਫੇਸਬੁੱਕ ਤੇ ਵੀ ਦੇਖੋ ਬਸ ਇਥੇ ਕਲਿੱਕ ਕਰਕੇ
ਅੱਜ ਜ਼ਿਲਾ ਲੁਧਿਆਣਾ ਦੀਆਂ ਮਜ਼ਦੂਰਾਂ, ਕਿਸਾਨਾਂ, ਮੁਲਾਜਮਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਬੁੱਧੀਜੀਵੀਆਂ ਦੀਆਂ ਕਰੀਬ 50 ਜਨਤਕ-ਜਮਹੂਰੀ ਜੱਥੇਬੰਦੀਆਂ ਦੇ ਇੱਕ ਪਰਤੀਨਿਧੀ ਮੰਡਲ ਦੀ ਡੀ.ਸੀ. ਲੁਧਿਆਣਾ ਨਾਲ਼ ਮੀਟਿੰਗ ਹੋਈ। ਪ੍ਰਤੀਨਿਧੀ ਮੰਡਲ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਲੁਧਿਆਣਾ ਵਿੱਚ ਅਣਮਿੱਥੇ ਸਮੇਂ ਲਈ ਧਾਰਾ 144 ਲਗਾਉਣ ਦੇ ਗੈਰਜਮਹੂਰੀ-ਤਾਨਾਸ਼ਾਹ ਹੁਕਮਾਂ ਨੂੰ ਤੁਰੰਤ ਵਾਪਿਸ ਲਿਆ ਜਾਵੇ। ਦਿਲਚਸਪ ਗੱਲ ਇਹ ਹੈ ਕਿ ਡੀ.ਸੀ. ਨੂੰ ਇਹ ਵੀ ਸਹੀ ਢੰਗ ਨਾਲ਼ ਨਹੀਂ ਪਤਾ ਸੀ ਕਿ ਉਹਨਾਂ ਵੱਲੋਂ ਜਾਰੀ ਪੱਤਰ ਮੁਤਾਬਕ ਪੁਲਿਸ ਕਮਿਸ਼ਨਰ, ਲੁਧਿਆਣਾ ਨੇ ਕੀ ਹੁਕਮ ਜਾਰੀ ਕੀਤੇ ਹਨ। ਡੀਸੀ ਨੇ ਮੰਨਿਆ ਕਿ ਇਹ ਘੋਖਣਾ ਪਵੇਗਾ ਕਿ ਪੁਲਿਸ ਕਮਿਸ਼ਨਰ ਨੂੰ ਅਣਮਿੱਥੇ ਸਮੇਂ ਲਈ ਧਾਰਾ 144 ਲਗਾਉਣ ਦਾ ਅਧਿਕਾਰ ਹੈ ਵੀ ਜਾਂ ਨਹੀਂ। ਜੱਥੇਬੰਦੀਆਂ ਦਾ ਕਹਿਣਾ ਹੈ ਕਿ ਧਾਰਾ 144 ਕਨੂੰਨੀ ਤੌਰ ‘ਤੇ ਵਿਸ਼ੇਸ਼ ਖਤਰਾ ਭਰਪੂਰ ਹਾਲਤਾਂ ਵਿੱਚ ਹੀ ਥੋੜੇ ਜਿਹੇ ਸਮੇਂ ਲਈ ਹੀ ਲਾਈ ਜਾ ਸਕਦੀ ਹੈ। ਲੁਧਿਆਣਾ ਪੁਲਿਸ ਕਮਿਸ਼ਨਰੀ ਵਿੱਚ ਅਜਿਹੇ ਕੋਈ ਹਾਲਤ ਨਹੀਂ ਹਨ ਜਿਹਨਾਂ ਨੂੰ ਬਹਾਨਾ ਬਣਾ ਕੇ ਇਸ ਧਾਰਾ ਦੀ ਵਰਤੋਂ ਕੀਤੀ ਜਾਵੇ। ਅਸਲ ਵਿੱਚ ਹਾਕਮ ਤਰਾਂ ਤਰਾਂ ਦੇ ਬਹਾਨਿਆਂ ਹੇਠ ਲੋਕ ਅਵਾਜ਼ ਕੁਚਲਣ ਦੀਆਂ ਸਾਜਿਸ਼ਾਂ ਰਚ ਰਹੇ ਹਨ। ਲੁਧਿਆਣਾ ਪੁਲਿਸ ਕਮਿਸ਼ਨਰੀ ਵਿੱਚ ਇਹ ਧਾਰਾ ਲਾ ਕੇ ਧਰਨਿਆਂ-ਮੁਜ਼ਹਰਿਆਂ ‘ਤੇ ਪਾਬੰਦੀ ਲਾਉਣਾ ਵੀ ਇਹਨਾਂ ਹੀ ਸਾਜਿਸ਼ਾਂ ਦਾ ਇੱਕ ਹਿੱਸਾ ਹੈ।
ਹੋਰ ਤਸਵੀਰਾਂ ਫੇਸਬੁੱਕ ਤੇ ਵੀ ਦੇਖੋ ਬਸ ਇਥੇ ਕਲਿੱਕ ਕਰਕੇ
ਹੋਰ ਤਸਵੀਰਾਂ ਫੇਸਬੁੱਕ ਤੇ ਵੀ ਦੇਖੋ ਬਸ ਇਥੇ ਕਲਿੱਕ ਕਰਕੇ
ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ 30 ਜਨਵਰੀ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ’ਤੇ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾਵੇਗਾ। 19 ਤੋਂ 29 ਜਨਵਰੀ ਤੱਕ ਭਰਵੀਂ ਪਰਚਾਰ ਮੁਹਿੰਮ ਚਲਾ ਕੇ ਲੋਕਾਂ ਨੂੰ ਲੁਧਿਆਣਾ ਪ੍ਰਸ਼ਾਸਨ ਦੇ ਤਾਨਾਸ਼ਾਹ ਹੁਕਮਾਂ ਖਿਲਾਫ਼ ਲਾਮਬੰਦ ਕੀਤਾ ਜਾਵੇਗਾ।
ਹੋਰ ਤਸਵੀਰਾਂ ਫੇਸਬੁੱਕ ਤੇ ਵੀ ਦੇਖੋ ਬਸ ਇਥੇ ਕਲਿੱਕ ਕਰਕੇ
ਹੋਰ ਤਸਵੀਰਾਂ ਫੇਸਬੁੱਕ ਤੇ ਵੀ ਦੇਖੋ ਬਸ ਇਥੇ ਕਲਿੱਕ ਕਰਕੇ
ਡੀਸੀ ਲੁਧਿਆਣਾ ਨਾਲ਼ ਹੋਈ ਅੱਜ ਦੀ ਮੀਟਿੰਗ ਵਿੱਚ ਕਾਰਖਾਨਾ ਮਜ਼ਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਮਨਰੇਗਾ ਮਜ਼ਦੂਰ ਯੂਨੀਅਨ, ਤਰਕਸ਼ੀਲ ਸੁਸਾਇਟੀ, ਰੇਹੜੀ ਫੜੀ ਯੂਨੀਅਨ, ਇਨਕਲਾਬੀ ਕੇਂਦਰ ਪੰਜਾਬ, ਏਟਕ, ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ, ਨੌਜਵਾਨ ਭਾਰਤ ਸਭਾ, ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਲਾਲ ਝੰਡਾ ਬਜਾਜ ਸੰਨਜ ਮਜ਼ਦੂਰ ਯੂਨੀਅਨ, ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਬੀ.ਕੇ.ਐਮ.ਯੂ., ਪੰਜਾਬ ਖੇਤ ਮਜ਼ਦੂਰ ਸਭਾ, ਲੋਕ ਮੰਚ ਪੰਜਾਬ, ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ, ਹੌਜ਼ਰੀ ਮਜ਼ਦੂਰ ਯੂਨੀਅਨ, ਪੰਜਾਬ ਰੋਡਵੇਜ ਇੰਪਲਾਈਜ਼ ਯੂਨੀਅਨ (ਅਜਾਦ), ਪੰਜਾਬ ਲੋਕ ਸੱਭਿਆਚਾਰਕ ਮੰਚ, ਸਫਾਈ ਲੇਬਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਪੰਜਾਬ ਸਟੂਡੈਂਟਸ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਮਿਊਂਸੀਪਲ ਵਰਕਰਜ਼ ਯੂਨੀਅਨ, ਦੇਹਾਤੀ ਮਜ਼ਦੂਰ ਸਭਾ, ਸੀਟੀਯੂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਗੋਰਮਿੰਟ ਟੀਚਰਜ਼ ਯੂਨੀਅਨ, ਰੇਲਵੇ ਪੇਂਸ਼ਨਰਜ਼ ਐਸੋਸਿਏਸ਼ਨ, ਡਿਸਪੋਜੇਬਲ ਵਰਕਰਜ਼ ਯੂਨੀਅਨ, ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ, ਪੀਪਲਜ ਮੀਡੀਆ ਲਿੰਕ, ਮਹਾਸਭਾ ਲੁਧਿਆਣਾ, ਬੀ.ਐਮ.ਐਸ., ਆਦਿ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ।
ਹੋਰ ਤਸਵੀਰਾਂ ਫੇਸਬੁੱਕ ਤੇ ਵੀ ਦੇਖੋ ਬਸ ਇਥੇ ਕਲਿੱਕ ਕਰਕੇ
ਹੋਰ ਤਸਵੀਰਾਂ ਫੇਸਬੁੱਕ ਤੇ ਵੀ ਦੇਖੋ ਬਸ ਇਥੇ ਕਲਿੱਕ ਕਰਕੇ
ਬਾਅਦ ਵਿੱਚ ਹੋਈ ਇੱਕ ਮੀਟਿੰਗ ਵਿੱਚ ਜੱਥੇਬੰਦੀਆਂ ਨੇ ਕੱਲ ਪੱਤਰਕਾਰਾਂ ’ਤੇ ਕਾਰਪੋਰੇਸ਼ਨ ਅਧਿਕਾਰੀਆਂ ਵੱਲੋਂ ਹੋਏ ਹਮਲੇ ਅਤੇ ਦੋਸ਼ੀ ਅਫ਼ਸਰਾਂ ਖਿਲਾਫ਼ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਦੋਸ਼ੀ ਅਫਸਰਾਂ ਖਿਲਾਫ਼ ਸਖਤ ਤੋਂ ਸਖਤ ਪੁਲਿਸ ਕਾਰਵਾਈ ਕੀਤੀ ਜਾਵੇ।
ਹੋਰ ਤਸਵੀਰਾਂ ਫੇਸਬੁੱਕ ਤੇ ਵੀ ਦੇਖੋ ਬਸ ਇਥੇ ਕਲਿੱਕ ਕਰਕੇ
ਹੋਰ ਤਸਵੀਰਾਂ ਫੇਸਬੁੱਕ ਤੇ ਵੀ ਦੇਖੋ ਬਸ ਇਥੇ ਕਲਿੱਕ ਕਰਕੇ
ਇਸ ਮੁਹਿੰਮ ਨਾਲ ਜੁੜਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਾਥੀ ਲਖਵਿੰਦਰ ਨਾਲ (ਮੋ.ਨੰਬਰ: 9646150249)
No comments:
Post a Comment