Wednesday, January 17, 2018

ਇੰਟਰਨੈੱਟ 'ਤੇ ਪੋਰਨੋਗ੍ਰਾਫੀ ਤੱਕ ਪਹੁੰਚ ਨੂੰ ਸਮਾਪਤ ਕਰਨ ਦਾ ਆਦੇਸ਼

17 JAN 2018 6:33PM
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ ਅਹਿਮ ਐਲਾਨ 
ਨਵਗਠਿਤ ਸਾਈਬਰ ਅਤੇ ਸੂਚਨਾ ਸੁਰੱਖਿਆ (ਸੀਆਈਐੱਸ) ਡਿਵੀਜ਼ਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਨਵੀਂ ਦਿੱਲੀ: 19 ਜਨਵਰੀ 2018: (ਪੀਆਈਬੀ//ਪੰਜਾਬ ਸਕਰੀਨ)::
ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਨਾਲ ਨਾਲ ਪੋਰਨੋਗ੍ਰਾਫੀ ਰਾਹੀਂ ਖੋਖਲਾ ਕਰਨ ਦਾ ਸਿਲਸਿਲਾ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਸੀ। ਸਮਾਜਿਕ ਤਾਣੇਬਾਣੇ ਨੂੰ ਉਲਝਾਉਣ ਦੇ ਨਾਲ ਨਾਲ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵੀ ਇਹ ਖਤਰਨਾਕ ਰੁਝਾਣ ਮਲੀਆਮੇਟ ਕਰ ਰਿਹਾ ਸੀ। ਸਾਡੇ ਸਮਾਜ ਅਤੇ ਸੱਭਿਆਚਾਰ ਵਿਚਲੇ ਪਾਵਨ ਪਵਿੱਤਰ ਰਿਸ਼ਤੇ ਇਹਨਾਂ ਖੁੱਲੀਆਂ ਹਵਾਵਾਂ ਕਾਰਨ ਆਏ ਦਿਨ ਖਤਰਿਆਂ ਵਿੱਚ ਪੈ ਰਹੇ ਸਨ। ਜੂਨ-2017 ਵਿੱਚ 857 ਪੋਰਨੋ ਸਾਈਟਸ ਨੂੰ ਬੈਨ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਕਾਫੀ ਬਹਿਸ ਵੀ ਹੋਈ ਸੀ ਅਤੇ ਇਸਨੂੰ ਇੰਟਰਨੈਟ 'ਤੇ ਸੈਂਸਰਸ਼ਿਪ ਤੱਕ ਆਖਿਆ ਗਿਆ ਸੀ।  ਵੀ ਇਸ ਮਾਰੂ ਰੁਝਾਣ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। 
ਕੇਂਦਰੀ ਗ੍ਰਹਿ ਮੰਤਰਾਲੇ ਦੇ ਅਨੁਸਾਰ ਨਵਗਠਿਤ ਸਾਈਬਰ ਅਤੇ ਸੂਚਨਾ ਸੁਰੱਖਿਆ (ਸੀਆਈਐੱਸ) ਡਿਵੀਜ਼ਨ ਤਹਿਤ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ( ਆਈ4ਸੀ ) ਅਤੇ ਸਾਈਬਰ ਪੁਲਿਸ ਬਲ ਦਾ ਗਠਨ ਕੀਤਾ ਜਾਵੇਗਾ। ਇਹ ਗੱਲ ਸੀਆਈਐੱਸ ਡਿਵੀਜ਼ਨ ਦੇ ਇਸ ਸਾਲ ਦੇ ਐਕਸ਼ਨ ਪਲਾਨ 'ਤੇ ਵਿਚਾਰ ਕਰਨ ਲਈ ਆਯੋਜਿਤ ਇੱਕ ਬੈਠਕ ਦੇ ਬਾਅਦ ਸਾਹਮਣੇ ਆਈ। ਇਸ ਬੈਠਕ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਕੀਤੀ। ਗ੍ਰਹਿ ਮੰਤਰਾਲੇ ਅਨੁਸਾਰ ਸੀਆਈਐੱਸ ਡਿਵੀਜ਼ਨ ਦਾ ਗਠਨ 10 ਨਵੰ‍ਬਰ 2017 ਨੂੰ ਕੀਤਾ ਗਿਆ ਸੀ ।
ਸੀਆਈਐੱਸ ਡਿਵੀਜ਼ਨ ਦੇ ਚਾਰ ਭਾਗ ਹੋਣਗੇ–ਸੁਰੱਖਿਆ ਪ੍ਰਵਾਨਗੀ (ਕਲੀਅਰੈਂਸ), ਸਾਈਬਰ ਅਪਰਾਧ ਦੀ ਰੋਕਥਾਮ, ਸਾਈਬਰ ਸੁਰੱਖਿਆ ਅਤੇ ਸੂਚਨਾ ਸੁਰੱਖਿਆ। ਹਰ ਭਾਗ ਦੇ ਮੁਖੀ ਅੰਡਰ ਸੈਕਟਰੀ ਪੱਧਰ ਦੇ ਅਧਿਕਾਰੀ ਹੋਣਗੇ। ਮੁੱਖ‍ ਸੂਚਨਾ ਸੁਰੱਖਿਆ ਅਧਿਕਾਰੀ (ਸੀਆਈਐੱਸਓ) ਅਤੇ ਉੱਪ ਸੀਆਈਐੱਸਓ ਦੀ ਨਿਯੁਕਤੀ ਦਾ ਵੀ ਪ੍ਰਸ‍ਤਾਵ ਦਿੱਤਾ ਗਿਆ ਹੈ। ਵਿੱਤੀ ਧੋਖਾਧੜੀ ਲਈ ਇੱਕ ਆਨਲਾਈਨ ਪੋਰਟਲ ਬਣਾਉਣ ਦਾ ਵੀ ਪ੍ਰਸ‍ਤਾਵ ਹੈ।
ਗ੍ਰਹਿ ਮੰਤਰੀ ਨੇ ਇੰਟਰਨੈੱਟ 'ਤੇ ਪੋਰਨੋਗ੍ਰਾਫੀ ਸਾਂਝਾ ਕਰਨ ਦੀਆਂ ਵੱਧਦੀਆਂ ਘਟਨਾਵਾਂ ਪ੍ਰਤੀ ਚਿੰਤਾ ਪ੍ਰਗਟਾਈ ਹੈ। ਸ਼੍ਰੀ ਰਾਜਨਾਥ ਸਿੰਘ ਨੇ ਸਾਈਬਰ ਜਗਤ ‘ਤੇ ਇੱਕ ਨਿਕਟ ਨਿਗਰਾਨੀ ਰੱਖਣ ਅਤੇ ਭਾਰਤੀ ਕਾਨੂੰਨਾਂ ਦਾ ਉਲੰਘਣ ਕਰਨ ਵਾਲੇ ਵੈੱਬਸਾਈਟਾਂ ਖਾਸ ਤੌਰ 'ਤੇ ਚਾਈਲ‍ਡ ਪੋਰਨ ਵੈੱਬਸਾਈਟਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ।
ਆਈਪੀਐੱਸ ਅਧਿਕਾਰੀਆਂ ਲਈ ਬਣੇ ips.gov.in ਵੈੱਬਸਾਈਟ ਦੇ ਬਾਰੇ ਗ੍ਰਹਿ ਮੰਤਰੀ ਨੂੰ ਸੂਚਨਾ ਦਿੱਤੀ ਗਈ। ਸਲਾਨਾ ਕਾਰਗੁਜ਼ਾਰੀ ਦੀ ਰਿਪੋਰਟ, ਸਥਾਈ ਜਾਇਦਾਦ ਦਾ ਵੇਰਵਾ ਅਤੇ ਕਾਰਜ ਰਿਕਾਰਡ ਨੂੰ ਹੁਣ ਆਨਲਾਈਨ ਦਰਜ ਕੀਤਾ ਜਾ ਸਕਦਾ ਹੈ। ਹੁਣ 
******
(Release ID: 1517123)

No comments: