"ਜੀ.ਸੀ.ਜੀ ਦੀਆਂ ਵਿਦਿਆਰਥਣਾਂ ਬਿਊਟੀ ਅਤੇ ਬਰੇਨ ਦਾ ਸੰਗਮ ਹਨ"
ਲੁਧਿਆਣਾ: 23 ਅਗਸਤ 2017: (ਪੰਜਾਬ ਸਕਰੀਨ ਟੀਮ)::
ਅੱਜ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਫਰੈਸ਼ਰ ਡੇ ਦਾ ਯਾਦਗਾਰੀ ਸਮਾਗਮ ਸੀ। ਜੋਸ਼ੋ ਖਰੋਸ਼ ਦੇ ਨਾਲ ਨਾਲ ਹੋਸ਼ ਦਾ ਸੰਗਮ ਤਕਰੀਬਨ ਹਰ ਆਈਟਮ ਵਿੱਚੋਂ ਝਲਕਦਾ ਸੀ। ਬਹੁਤ ਹੀ ਮੇਹਨਤ ਨਾਲ ਤਿਆਰ ਕੀਤੀਆਂ ਗਈਆਂ ਇਹ ਝਲਕੀਆਂ ਜਦੋਂ ਸਟੇਜ ਤੇ ਪੇਸ਼ ਕੀਤੀਆਂ ਗਈਆਂ ਤਾਂ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸਨੂੰ ਆਪਣੇ ਕਾਲਜ ਦੇ ਦਿਨਾਂ ਦੀ ਯਾਦ ਨਾ ਆਈ ਹੋਵੇ। ਪ੍ਰਬੰਧਕਾਂ ਨੇ ਕਿਸੇ ਵੀ ਝਲਕੀ ਨੂੰ ਜ਼ਿਆਦਾ ਲੰਬਾ ਨਹੀਂ ਖਿੱਚਿਆ ਜਿਸ ਨਾਲ ਦੇਖਦਿਆਂ ਹੀ ਦੇਖਦਿਆਂ ਇਹ ਖਤਮ ਹੋ ਜਾਂਦੀਆਂ ਅਤੇ ਦਿਮਾਗ ਸੋਚਦਾ ਹੀ ਰਹਿ ਜਾਂਦਾ।
ਸਰਕਾਰੀ ਕਾਲਜ ਲੜਕੀਆ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਫਰੈਸ਼ਰ ਡੇ ਦੇ ਸਮਾਗਮ ਵਿਚ ਸਟੇਜ ਨੂੰ ਆਪਣੇ ਰੰਗ ਵਿਚ ਰੰਗ ਦਿੱਤਾ। ਇਸ ਖਾਸ ਮੌਕੇ ਤੇ ਨਵੀਂਆਂ ਵਿਦਿਆਰਥਣਾਂ ਦਾ ਸੀਨੀਅਰ ਵਿਦਿਆਰਥਣਾਂ ਨੇ ਸਵਾਗਤ ਕੀਤਾ। ਪੂਰੇ ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਪ੍ਰੋ [ਡਾ.] ਮੁਹਿੰਦਰ ਕੌਰ ਗਰੇਵਾਲ ਨੇ ਕੀਤੀ। ਉਹਨਾਂ ਆਪਣੇ ਭਾਸ਼ਣ ਵਿੱਚ ਕਿਹਾ ਅੱਜ ਦੇ ਦਿਨ ਦੀ ਹਰ ਵਿਦਿਆਰਥਣ ਬੇਸਬਰੀ ਨਾਲ ਉਠੀਕ ਕਰਦੀ ਹੈ। ਕਿਸੇ ਵੀ ਸ਼ਖਸ਼ੀਅਤ ਨੂੰ ਪੂਰੀ ਤਰ੍ਹਾਂ ਜਾਂਚਣ ਲਈ ਉਸ ਦੀ ਖੂਬਸੂਰਤੀ ਦੇ ਨਾਲ ਉਸ ਦੇ ਵਿਚਾਰਾਂ ਨੂੰ ਵੀ ਵਿਚਾਰਨਾ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਜੀ.ਸੀ.ਜੀ ਦੀਆਂ ਵਿਦਿਆਰਥਣਾਂ ਬਿਊਟੀ ਅਤੇ ਬਰੇਨ ਦਾ ਸੰਗਮ ਹਨ। ਇੱਸ ਮੌਕੇ ਤੇ ਹਾਲ 'ਵਿੱਚ ਬੈਠੀਆਂ ਵਿਦਿਆਰਥਣਾਂ ਵੀ ਜੋਸ਼ ਵਿੱਚ ਸਨ। ਵਿਦਿਆਰਥਣਾਂ ਨੇ ਇਸ ਸਮਾਰੋਹ ਵਿਚ ਪ੍ਰਭਾਵਸ਼ਾਲੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿਚ ਗੀਤ, ਨਾਚ, ਪੰਜਾਬੀ ਨਾਚ ਅਤੇ ਕੰਟੈਂਮਪਰੇਰੀ ਨਾਚ ਨੇ ਸਾਰੇ ਵੇਖਣ ਵਾਲਿਆ ਦਾ ਮਨ ਮੋਹ ਲਿਆ ਤੇ ਸਮਾਗਮ ਨੂੰ ਚਾਰ ਚੰਨ ਲਗਾ ਦਿਤੇ। ਮਿਸ ਫਰੈਸ਼ਰ ਦੀ ਪ੍ਰਤੀਯੋਗਤਾ ਪੂਰੇ ਸਮਾਗਮ ਦੀ ਰੂਹ ਸੀ। ਇਸ ਮੌਕੇ ਜੱਜ ਦੀ ਭੂਮਿਕਾ ਰਾਜਨੀਤੀ ਸ਼ਾਸ਼ਤਰ ਵਿਭਾਗ ਦੀ ਸ਼੍ਰੀਮਤੀ ਸੁਖਵਿੰਦਰ ਕੌਰ, ਕਾਮਰਸ ਵਿਭਾਗ ਦੀ ਡਾ. ਗੁਰਪ੍ਰੀਤ ਕੌਰ ਅਤੇ ਅੰਗਰੇਜ਼ੀ ਵਿਭਾਗ ਦੀ ਸ਼੍ਰੀਮਤੀ ਸ਼ਿਵਾਨੀ ਨੇ ਨਿਭਾਈ। ਬੀ.ਏ ਭਾਗ ਪਹਿਲਾ ਦੀ ਰੀਆ ਨੇ ਸਭ ਦਾ ਧੰਨਵਾਦ ਕੀਤਾ। ਮਿਸ ਫਰੈਸ਼ਰ ਦੇ ਜੇਤੂਆ ਦੇ ਨਾਮ ਹੇਠ ਲਿਖੇ ਅਨੁਸਾਰ ਹਨ:-
ਮਿਸ ਫਰੈਸ਼ਰ ਅਨਮੋਲ ਕਪੂਰ
ਫਸਟ ਰਨਅਪ ਅਨੂਰੀਤ
ਸੈਕਿੰਡ ਰਨਰਅਪ ਯਸ਼ਿਕਾ
ਮਿਸ ਐਲੀਗੈਂਟ ਗੁਰਸ਼ੀਲ
ਮਿਸ ਕੋਨਫੀਡੈਂਟ ਇਸਪ੍ਰੀਤ
ਮਿਸ ਕੈਟ ਵਾਕ ਕਿਰਨਪ੍ਰੀਤ
ਮਿਸ ਬਿਊਟੀਫੂਲ ਸਮਾਇਲ ਤਾਨਿਆ
ਮਿਸ ਟਾਇਲ ਆਈਕਨ ਰਿਚੂ
ਮਿਸ ਟਰੇਡੀਸ਼ਨਲ ਸ੍ਰਿਸ਼ਟੀ
ਮਿਸ ਕਰਾਉਨਿੰਗ ਗਲੋਰੀ ਮੇਹਰਜੋਤ
ਜਦੋਂ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਨੇ ਸਟੇਜ ਤੇ ਆ ਕੇ ਆਪਣੀ ਜਾਨ ਪਛਾਣ ਦੌਰਾਨ ਆਪਣੇ ਸੁਪਨਿਆਂ ਅਤੇ ਨਿਸ਼ਾਨੀਆਂ ਬਾਰੇ ਦੱਸਿਆ ਤਾਂ ਪਤਾ ਲੱਗਦਾ ਸੀ ਕਿ ਇਹ ਵਿਦਿਆਰਥਣਾਂ ਜ਼ਿੰਦਗੀ ਅਤੇ ਕੈਰੀਅਰ ਪ੍ਰਤੀ ਕਿੰਨੀਆਂ ਗੰਭੀਰ ਹਨ। ਇਹਨਾਂ ਨੂੰ ਆਪਣੇ ਨਾਲ ਨਾਲ ਆਪਣੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਵੀ ਪੂਰੀ ਚਿੰਤਾ ਹੈ। ਇਹੀ ਅਹਿਸਾਸ ਹੈ ਜੋ ਇਹਨਾਂ ਨੂੰ ਠੀਕ ਰਾਹ ਤੇ ਹੀ ਰੱਖੇਗਾ ਅਤੇ ਕਦੇ ਵੀ ਭਟਕਣ ਨਹੀਂ ਦੇਵੇਗਾ। ਜੀ ਸੀ ਜੀ ਵਿੱਚ ਦਾਖਲਾ ਮਿਲ ਜਾਣਾ ਸਭਨਾਂ ਨੂੰ ਹੀ ਇੱਕ ਬਹੁਤ ਵੱਡੀ ਕਿਸਮਤ ਵਾਲੀ ਗੱਲ ਜਾਪਿਆ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ।
No comments:
Post a Comment