Wednesday, August 23, 2017

ਪਾਤਰ ਨੁੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰਨਾ ਸਹੀ ਫੈਸਲਾ

Wed, Aug 23, 2017 at 2:31 AM
'ਵਿਸ਼ਵ ਪੰਜਾਬੀ ਸਾਹਿਤ ਪੀਠ' ਵੱਲੋਂ ਫੈਸਲੇ ਦੀ ਪ੍ਰਸੰਸਾ  
 ਸਿਡਨੀ: 23 ਅਗਸਤ 2017: (ਪੰਜਾਬ ਸਕਰੀਨ ਬਿਊਰੋ)::
'ਵਿਸ਼ਵ ਪੰਜਾਬੀ ਸਾਹਿਤ ਪੀਠ' ਦੇ ਡਾਇਰੈਕਟਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ ਡਾ ਅਮਰਜੀਤ ਟਾਂਡਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਿੱਧ ਪੰਜਾਬੀ ਸ਼ਾਇਰ ਡਾ ਸੁਰਜੀਤ ਪਾਤਰ ਨੁੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰ ਕੇ ਸਹੀ ਫ਼ੈਸਲਾ ਕੀਤਾ ਹੈ।
ਡਾ ਟਾਂਡਾ ਨੇ ਕਿਹਾ ਕਿ ਪੰਜਾਬ ਦੇ ਸਭਿਆਚਾਰ ਅਤੇ ਸੈਰ ਸਪਾਟਾ ਮਾਮਲਿਆਂ ਬਾਰੇ ਮੰਤਰੀ ਸ ਨਵਜੋਤ ਸਿੰਘ ਸਿੱਧੂ ਦਾ ਲੁਧਿਆਣਾ ਵਿਖੇ ਡਾ ਸੁਰਜੀਤ ਪਾਤਰ ਦੇ ਘਰ ਜਾ ਕੇ ਉਹਨਾਂ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜਦ ਕਰਨ ਦਾ ਨਿਯੁਕਤੀ ਪੱਤਰ ਦੇ ਕੇ ਪੰਜਾਬੀ ਸਾਹਿਤ, ਸਭਿਆਚਾਰ ਤੇ ਕਲਾ ਦਾ ਮਾਣ ਵਧਾਇਆ ਹੈ।
ਡਾ ਟਾਂਡਾ ਨੇ ਕਿਹਾ ਕਿ ਡਾ ਸੁਰਜੀਤ ਪਾਤਰ ਦੀ ਨਿਯੁਕਤੀ ਨਾਲ ਪੰਜਾਬ ਕਲਾ ਪ੍ਰੀਸ਼ਦ ਦਾ ਰੁਤਬਾ ਕਈ ਗੁਣਾ ਹੋਰ ਵਧਿਆ ਹੈ।
ਡਾ ਟਾਂਡਾ ਨੇ ਕਿਹਾ ਕਿ ਡਾ ਸੁਰਜੀਤ ਪਾਤਰ ਹੋਰਾਂ ਦੀ ਦੇਖ ਰੇਖ ਹੇਠ ਪੰਜਾਬ ਕਲਾ ਪ੍ਰੀਸ਼ਦ ਸਾਹਿਤ, ਸਭਿਆਚਾਰ ਤੇ ਕਲਾ ਨੂੰ ਪਿੰਡ ਦੀਆਂ ਗਲੀਆਂ ਚ ਲੈ ਕੇ ਜਾਵੇਗੀ ਤੇ ਡਾ ਮਹਿੰਦਰ ਸਿੰਘ ਰੰਧਾਵਾ ਸਾਹਿਬ ਦਾ ਸੁਪਨਾ ਸਾਕਾਰ ਹੋਵੇਗਾ।
ਡਾ ਟਾਂਡਾ ਨੇ ਕਿਹਾ ਕਿ ਜੇ ਇੰਜ਼ ਹੀ ਸਾਰੇ ਵਿਭਾਗਾਂ ਵਿਚ ਅੱਛੇ ਨਾਮਵਰ ਵਿਅਕਤੀਆਂ ਦੀਆਂ ਨਿਯੁਕਤੀਆਂ ਹੋਣ ਤਾਂ ਪੰਜਾਬ ਦੀਆਂ ਦੁਪਹਿਰਾਂ ਸ਼ਾਮਾਂ ਫਿਰ ਨੱਚਣ ਗਾਉਣ ਲੱਗ ਜਾਣਗੀਆਂ ਤੇ ਨਵੀਨ ਰੰਗ ਕਲਾ ਦੀ ਸਿਰਜਣਾ ਹੋਵੇਗੀ। 
ਡਾ ਟਾਂਡਾ ਨੇ ਕਿਹਾ ਕਿ ਡਾ. ਸੁਰਜੀਤ ਪਾਤਰ 'ਵਿਸ਼ਵ ਪੰਜਾਬੀ ਸਾਹਿਤ ਪੀਠ' ਦੇ ਵੀ ਸਰਪਰਸਤ ਹਨ।
ਡਾ ਟਾਂਡਾ ਨੇ ਕਿਹਾ ਕਿ 'ਵਿਸ਼ਵ ਪੰਜਾਬੀ ਸਾਹਿਤ ਪੀਠ' ਸਦਾ ਅਜੇਹੇ ਅੱਛੇ ਫ਼ੈਸਲਿਆਂ ਦਾ ਆਦਰ ਸਤਿਕਾਰ ਕਰਦੀ ਰਹੇਗੀ।
ਡਾ ਟਾਂਡਾ ਨੇ ਕਿਹਾ ਕਿ 'ਵਿਸ਼ਵ ਪੰਜਾਬੀ ਸਾਹਿਤ ਪੀਠ' ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਇਸ ਸੁਚੱਜੇ ਫੈਸਲੇ ਤੇ ਸਤਿਕਾਰ ਕਰਦੀ ਹੈ।

No comments: