Mon, Aug 21, 2017 at 1:16 PM
ਮਾਲੇਰਕੋਟਲਾ 'ਚ ਹੋਏ ਕਾਂਡ ਤੋਂ ਬਾਅਦ ਪ੍ਰਦੇਸ਼ ਭਰ ਦੇ ਮੁਸਲਮਾਨਾਂ 'ਚ ਰੋਸ ਦੀ ਲਹਿਰ
ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਅਤੇ ਹੋਰ |
ਲੁਧਿਆਣਾ: 21 ਅਗਸਤ 2017 (ਪੰਜਾਬ ਸਕਰੀਨ ਬਿਊਰੋ)::
ਬੀਤੇ ਦਿਨ ਮਾਲੇਰਕੋਟਲਾ ਸ਼ਹਿਰ 'ਚ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਕੁਰਆਨ ਸ਼ਰੀਫ ਦੇ ਨਾਲ ਕੀਤੀ ਗਈ ਬੇਅਦਬੀ ਨੂੰ ਹਰਗਿਜ ਸਹਿਨ ਨਹੀਂ ਕੀਤਾ ਜਾਵੇਗਾ । ਇਹ ਗੱਲ ਅੱਜ ਲੁਧਿਆਣਾ ਜਾਮਾ ਮਸਜਿਦ 'ਚ ਰੋਸ਼ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਹੀ। ਸ਼ਾਹੀ ਇਮਾਮ ਨੇ ਕਿਹਾ ਕਿ ਕੁਰਆਨ ਸ਼ਰੀਫ ਦੀ ਇੱਜ਼ਤ ਸਾਨੂੰ ਜਾਨ ਤੋ ਵੀ ਜ਼ਿਆਦਾ ਪਿਆਰੀ ਹੈ । ਇਸ ਮਾਮਲੇ ਵਿੱਚ ਕੋਈ ਵੀ ਗੁਸਤਾਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਮਾਲੇਰਕੋਟਲਾ 'ਚ ਇੱਕ ਵਾਰ ਫਿਰ ਤੋਂ ਕੁਰਆਨ ਸ਼ਰੀਫ ਦੀ ਬੇਅਦਬੀ ਨਾਲ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸ਼ਰਾਰਤੀ ਅਨਸਰ ਅਤੇ ਸੰਪ੍ਰਦਾਇਕ ਤਾਕਤਾਂ ਪੰਜਾਬ ਦੀ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਣਾ ਚਾਹੁੰਦੀਆਂ ਹਨ । ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿਸ਼ੇ 'ਚ ਦਰਜ ਕੀਤੇ ਗਏ ਮੁਕੱਦਮੇ 'ਤੇ ਤੇਜੀ ਨਾਲ ਛਾਨਬੀਨ ਕੀਤੀ ਜਾਵੇ ਅਤੇ ਗੁਸਤਾਖੀ ਕਰਣ ਵਾਲੀਆਂ ਨੂੰ ਸਖ਼ਤ ਸਜਾ ਦਿੱਤੀ ਜਾਵੇ । ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ , ਪ੍ਰਦੇਸ਼ ਦੇ ਅਮਨ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ । ਇਸ ਮੌਕੇ 'ਤੇ ਉਨ•ਾਂ ਨੇ ਆਪਸੀ ਭਾਈਚਾਰੇ ਨਾਲ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ । ਜਾਮਾ ਮਸਜਿਦ ਲੁਧਿਆਣਾ 'ਚ ਹੋਈ ਰੋਸ਼ ਮੀਟਿੰਗ 'ਚ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ , ਗੁਲਾਮ ਹਸਨ ਕੈਸਰ , ਮੁਸਤਕੀਮ ਅਹਿਰਾਰੀ , ਮੁਹੰਮਦ ਸ਼ਾਹ ਨਵਾਜ , ਬਾਬੁਲ ਖਾਨ, ਅਕਰਮ ਅਲੀ ਅਤੇ ਸ਼ਹਿਰ ਦੀ ਵੱਖ-ਵੱਖ ਮੁਸਲਮਾਨ ਸੰਸਥਾਵਾਂ ਦੇ ਮੋਹਤਬਰ ਵਿਸ਼ੇਸ਼ ਰੂਪ 'ਚ ਮੌਜੂਦ ਸਨ ।
No comments:
Post a Comment