ਸੈਮੀਨਾਰ ਦੀ ਵਿਸ਼ੇਸ਼ ਤਿਆਰੀ ਮੀਟਿੰਗ 29 ਜੁਲਾਈ 2017 ਨੂੰ ਸਵੇਰੇ 10 ਵਜੇ
ਲੁਧਿਆਣਾ: 28 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਮੀਡੀਆ ਇਸ ਸਮੇਂ ਭਾਰੀ ਦਬਾਅ ਵਾਲੇ ਨਾਜ਼ੁਕ ਦੌਰ ਵਿੱਚ ਹੈ। ਮੀਡੀਆ ਨੂੰ ਦਬਾਉਣ, ਰਖੇਲ ਬਣਾਉਣ ਅਤੇ ਜੇ ਅੜੇ ਤਾਂ ਫਿਰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਜ਼ੋਰਾਂ ਤੇ ਹਨ। ਇਹ ਨਾਜ਼ੁਕ ਸਮਾਂ ਸੋਚਣ ਵਾਲਾ ਹੈ ਤਾਂਕਿ ਵੇਲੇ ਸਿਰ ਸਹੀ ਦਿਸ਼ਾ ਵਿੱਚ ਸਹੀ ਕਦਮ ਪੁੱਟਿਆ ਜਾ ਸਕੇ। ਇਸ ਮਕਸਦ ਲਈ ਕੀਤਾ ਗਿਆ 9 ਜੁਲਾਈ 2017 ਵਾਲਾ ਸੈਮੀਨਾਰ ਵੀ ਬਹੁਤ ਸਫਲ ਰਿਹਾ ਸੀ। ਇਸਦੀ ਚਰਚਾ ਦੁਨੀਆ ਭਰ ਵਿੱਚ ਹੋਈ। ਹੁਣ ਅਗਲੇ ਸੈਮੀਨਾਰ ਬਾਰੇ ਇੱਕ ਵਿਸ਼ੇਸ਼ ਤਿਆਰੀ ਮੀਟਿੰਗ 29 ਜੁਲਾਈ ਨੂੰ ਸਵੇਰੇ 10 ਵਜੇ ਡਾ. ਅਮਰਜੀਤ ਕੌਰ ਬਿਲਡਿੰਗ (LIC ਦੇ ਨਾਲ ਲੱਗਦੇ ਹਾਲ ਵਿੱਚ) ਬੁਲਾਈ ਗਈ ਹੈ। ਕਿਰਪਾ ਕਰਕੇ ਇਸ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋਵੋ। ਸਾਰੇ ਸਾਥੀਆਂ ਨੇ ਸਮੇਂ ਸਿਰ ਆਉਣਾ ਅਤੇ ਆਪਣੀਆਂ ਦੋ ਤਾਜ਼ੀਆਂ ਤਸਵੀਰਾਂ ਵੀ ਨਾਲ ਲਿਆਉਣਾ ਤਾਂਕਿ ਤਿਆਰੀ ਕਮੇਟੀ ਦੀ ਤਕਨੀਕੀ ਪ੍ਰਕ੍ਰਿਆ ਵੀ ਪੂਰੀ ਹੋ ਸਕੇ। ਲੋਕ ਪੱਖੀ ਮੀਡੀਆ ਨਾਲ ਸਬੰਧਤ ਸਾਰੇ ਪੱਤਰਕਾਰਾਂ ਨੂੰ ਖੁਲ੍ਹਾ ਸੱਦਾ ਹੈ। ਜੇ ਤੁਹਾਡੇ ਕੋਲ ਕੋਈ ਵਿਸ਼ੇਹ ਰਿਪੋਰਟ ਜਾਂ ਪ੍ਰੋਜੈਕਟ ਹੋਵੇ ਤਾਂ ਉਸ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਸ ਮਕਸਦ ਲਈ ਸੰਪਰਕ ਕੀਤਾ ਜਾ ਸਕਦਾ ਹੈ:
ਲੋਕ ਮੀਡੀਆ ਮੰਚ
No comments:
Post a Comment