Sunday, July 02, 2017

ਦੋਰਾਹਾ ਵਿੱਚ AISF ਦੀ ਮੀਟਿੰਗ

ਅਦਿੱਤਿਆ ਕਮਲ ਦੀ ਗ਼ਜ਼ਲ ਵੀ ਬਣੀ ਚਰਚਾ ਦਾ ਵਿਸ਼ਾ 
ਦੋਰਾਹਾ: 2 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਸੀਪੀਆਈ ਅਤੇ ਇਸ ਨਾਲ ਸਬੰਧਿਤ ਵਿਦਿਆਰਥੀ ਜੱਥੇਬੰਦੀ ਆਪਣੇ ਵੱਕਾਰੀ ਅਧਾਰ ਨੂੰ ਮੁੜ ਬਹਾਲ ਕਰਨ ਲਈ ਲਗਾਤਾਰ ਸਰਗਰਮ ਹੈ। ਕਾਬਿਲੇ ਜ਼ਿਕਰ ਹੈ ਕਿ ਕਿਸੇ ਵੇਲੇ ਪੰਜਾਬ ਵਿੱਚ ਸਿਰਫ ਖੱਬੀਆਂ ਵਿਦਿਆਰਥੀ ਜੱਥੇਬੰਦੀਆਂ ਦੀ ਹੀ ਸਰਦਾਰੀ ਸੀ। ਕੋਈ ਕਾਲਜ ਸਕੂਲ ਇਸ ਦੇ ਪ੍ਰਭਾਵ ਤੋਂ ਨਹੀਂ ਸੀ ਬਚਿਆ। ਪੰਜਾਬ ਦੀ ਹਿੰਸਾ ਅਤੇ ਇਸ ਹਿੰਸਾ ਦੇ ਖਿਲਾਫ ਲਏ  ਸਟੈਂਡ ਨੇ ਇਹਨਾਂ ਜੱਥੇਬੰਦੀਆਂ ਨੂੰ ਬੇਹੱਦ ਕਮਜ਼ੋਰ ਕਰ ਦਿੱਤਾ। 
ਹੁਣ ਇੱਕ ਵਾਰ ਫੇਰ ਇਹ ਜੱਥੇਬੰਦੀਆਂ ਆਪਣੇ ਪੁਰਾਣੇ ਜੋਸ਼ੋ ਖਰੋਸ਼ ਨੂੰ ਆਪਣੀ ਤਾਕਤ ਬਣਾ ਕੇ ਮੈਦਾਨ ਵਿੱਚ ਹਨ। ਮਾਛੀਵਾੜਾ, ਸਿੱਧਵਾਂ ਬੇਟ 3 ਥਾਵਾਂ ਤੇ ਹੋਈਆਂ ਮੀਟਿੰਗਾਂ ਮਗਰੋਂ ਅੱਜ ਦੋਰਾਹਾ ਵਿੱਚ ਵੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। 
ਮੀਟਿੰਗ ਵਿੱਚ ਜਿੱਥੇ ਵਿਦਿਅਕ ਖੇਤਰ ਵਿੱਚ ਆ ਰਹੀਆਂ ਸਮੱਸਿਆਵਾਂ ਦੀ ਗੱਲ ਕੀਤੀ ਗਈ ਉੱਥੇ ਦੇਸ਼ ਵਿੱਚ ਵੱਧ ਰਹੇ ਫਿਰਕਾਪ੍ਰਸਤੀ ਦੇ ਖਤਰੇ ਬਾਰੇ ਵੀ ਸੁਚੇਤ ਕੀਤਾ ਗਿਆ। ਇਸਦੇ ਨਾਲ ਡੂੰਘੀ ਸਾਜ਼ਿਸ਼ ਅਧੀਨ ਫੈਲਾਏ ਜਾ ਰਹੇ ਅੰਧਵਿਸ਼ਵਾਸ ਦੇ ਹਨੇਰੇ ਅਤੇ ਵਹਿਮਾਂ ਭਰਮਾਂ ਦੇ ਧੂੰਏ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਮਜ਼ੋਰ ਬਣਾਉਣ ਦਾ ਸਖਤ ਨੋਟਿਸ ਲਿਆ ਗਿਆ। ਇਹਨਾਂ  ਸਾਜ਼ਿਸ਼ਾਂ ਬਾਰੇ ਸੀਨੀਅਰ ਕਮਿਊਨਿਸਟ ਲੀਡਰ ਡਾਕਟਰ ਅਰੁਣ ਮਿੱਤਰਾ ਨੇ ਵਿਸਥਾਰ ਨਾਲ ਦੱਸਿਆ। ਐਮ ਐਸ ਭਾਟੀਆ ਅਤੇ ਸੀਪੀਆਈ ਦੇ ਜ਼ਿਲਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਵੀ ਮੌਜੂਦਾ ਸਥਿਤੀ ਦੇ ਖਤਰਿਆਂ ਅਤੇ ਚੁਣੌਤੀਆਂ ਬਾਰੇ ਦੱਸਿਆ।
ਐਮਰਜੈਂਸੀ ਦੇ ਜ਼ਮਾਨੇ ਵਿੱਚ ਜਨਾਬ ਦੁਸ਼ਿਅੰਤ ਕੁਮਾਰ ਤਿਆਗੀ ਹੁਰਾਂ ਦੇ ਸ਼ੇਅਰ ਬਹੁਤ ਮਕਬੂਲ ਹੋਏ ਸਨ।
ਅਬ ਤੋਂ ਇਸ ਤਾਲਾਬ ਕਾ ਪਾਣੀ ਬਦਲ ਦੋ;
ਯੇਹ ਕਮਲ ਕੇ ਫੂਲ ਮੁਰਝਾਨੇ ਲਗੇ ਹੈਂ। 
------
ਦਸਤਕੋਂ ਕਾ ਅਬ ਕਿਵਾੜੋਂ ਪਰ ਅਸਰ ਹੋਗਾ ਜ਼ਰੂਰ,
ਹਰ ਹਥੇਲੀ ਖੂਨ ਸੇ ਤਰ, ਔਰ ਜ਼ਿਆਦਾ ਬੇਕਰਾਰ। 
---------
ਵੀ ਸਹਾਰੇ ਭੀ ਨਹੀਂ, ਅਬ ਜੰਗ ਲੜਨੀ ਹੈ ਤੁਝੇ, 
ਕਟ ਚੁਕੇ ਜੋ ਹਾਥ, ਉਣ ਹਾਥੋਂ ਮੈਂ ਤਲਵਾਰੇਂ ਨ ਦੇਖ। 
------
ਤੁਮਹਾਰੇ ਪਾਂਵ ਕੇ ਨੀਚੇ ਕੋਈ ਜ਼ਮੀਨ ਨਹੀਂ,
ਕਮਾਲ ਯੇਹ ਹੈ ਕਿ ਫਿਰ ਭੀ ਤੁਮ੍ਹੇਂ ਯਕੀਨ ਨਹੀਂ। 
ਕੁਝ ਇਸੇ ਤਰਾਂ ਦਾ ਰੰਗ ਨਜ਼ਰ ਆਇਆ ਅੱਜ ਇਸ ਮੀਟਿੰਗ ਵਿੱਚ ਜਦੋਂ ਜਨਾਬ ਅਦਿੱਤਿਆ ਕਮਲ ਸਾਹਿਬ ਦੀ ਇੱਕ ਗ਼ਜ਼ਲ ਸੁਣਾਈ ਗਈ। 
ਵੋ ਜਬ-ਜਬ ਦੇਸ਼-ਭਕਤੀ ਗੀਤ ਸੁਰ ਮੇਂ ਗੁਨਗੁਨਾਤਾ ਹੈ,
ਅਸਲ ਮੇਂ ਵੋ ਹਮੇਂ ਬੁੱਧੂ, ਗਧਾ, ਉੱਲੂ ਬਨਾਤਾ ਹੈ।

ਇਸ ਗ਼ਜ਼ਲ ਦਾ ਇੱਕ ਵੱਖਰਾ ਜਿਹਾ ਹੀ ਰੰਗ ਸੀ। ਕਿਸੇ ਦਾ ਨਾਮ ਨਹੀਂ ਸੀ ਪਰ ਸਭ ਨੇ ਪਛਾਣ ਲਿਆ ਕਿ ਕਿਸ ਬਾਰੇ ਹੈ ਇਹ ਰਚਨਾ। ਇਸ ਮੀਟਿੰਗ ਵਿੱਚ ਕਾਮਰੇਡ ਅਦਿੱਤਿਆ ਕਮਲ ਦੀ ਗ਼ਜ਼ਲ ਵੀ ਸੁਣਾਈ ਗਈ ਜਿਸ ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ। 

No comments: