Thu, Jun 1, 2017 at 10:51 PM
ਇਤਿਹਾਸ ਨਾਲ ਕਦੇ ਵੀ ਅੜੀ ਨਹੀਂ ਚੱਲ ਸਕਦੀ
ਸਮਾਣਾ: 1 ਜੂਨ 2017: (ਹਰਨਾਮ ਕੌਰ ਫਲੌਰਾ//ਪੰਜਾਬ ਸਕਰੀਨ)::
ਠਾਕੁਰ ਦਲੀਪ ਸਿੰਘ ਹੁਰਾਂ ਦੀ ਅਗਵਾਈ ਵਾਲੇ ਨਾਮਧਾਰੀ ਸਮਾਜ ਵੱਲੋਂ ਇਸਤਰੀਆਂ ਕੋਲੋਂ ਅੰਮ੍ਰਿਤ ਛਕਾਉਣ ਦੇ ਮਾਮਲੇ ਤੋਂ ਬਾਅਦ ਇਤਿਹਾਸ ਦੀ ਚਰਚਾ ਅਤੇ ਇਸਤਰੀਆਂ ਦੇ ਅਧਿਕਾਰਾਂ ਦੀ ਗੱਲ ਲਗਾਤਾਰ ਤੇਜ਼ ਹੋ ਰਹੀ ਹੈ। ਅੰਮ੍ਰਿਤ ਛਕਾਉਣ ਦੇ ਅਧਿਕਾਰ ਦੇਣ ਦੀ ਇਸ ਘਟਨਾ ਤੋਂ ਬਾਅਦ ਜਿੱਥੇ ਵੱਖ ਥਾਵਾਂ ਦੀਆਂ ਇਸਤਰੀਆਂ ਵੱਲੋਂ ਸਮਰਥਨ ਦੀਆਂ ਖਬਰਾਂ ਆਈਆਂ ਹਨ ਉੱਥੇ ਸਿੱਖ ਪੰਥ ਵਿੱਚ ਇਸਤਰੀਆਂ ਦੀ ਮੌਜੂਦਾ ਸਥਿਤੀ ਬਾਰੇ ਵੀ ਚਰਚਾ ਤੇਜ਼ ਹੋਈ ਹੈ। ਠਾਕੁਰ ਦਲੀਪ ਸਿੰਘ ਦਾ ਸਮਰਥਨ ਕਰਨ ਵਾਲਿਆਂ ਵਿੱਚ ਕਈ ਥਾਵਾਂ ਤੇ ਗੈਰ ਨਾਮਧਾਰੀ ਪਰਿਵਾਰ ਵੀ ਖੁੱਲ੍ਹ ਕੇ ਸਾਹਮਣੇ ਆਏ ਹਨ। ਜਲੰਧਰ, ਪਟਿਆਲਾ ਅਤੇ ਕਿ ਹੋਰ ਥਾਵਾਂ ਤੋਂ ਬਾਅਦ ਹੁਣ ਨਵੀਂ ਖਬਰ ਆਈ ਹੈ ਸਮਾਣਾ ਤੋਂ ਜਿੱਥੇ ਇਸਤਰੀਆਂ ਨੇ ਖੁੱਲ੍ਹ ਕੇ ਇਸਦੀ ਹਮਾਇਤ ਕੀਤੀ ਹੈ।

ਸਮਾਣਾ ਵਿਖੇ ਇਸਤਰੀਆਂ ਦੀ ਇਕਤਰਤਾ ਹੋਈ। ਜਿਸ ਵਿਚ ਬੀਬੀਆਂ ਨੇ ਕਿਹਾ ਕਿ ਨਾਮਧਾਰੀ ਸੰਪਰਦਾ ਮੁੱਖੀ ਠਾਕੁਰ ਦਲੀਪ ਸਿੰਘ ਜੀ ਵਲੋ ਇਸਤਰੀਆਂ ਨੂੰ ਸਮਾਜ ਅਤੇ ਧਰਮ ਵਿੱਚ ਬਰਾਬਰਤਾ ਲਿਆਉਣ ਲਈ ਕੀਤੇ ਗਏ ਸ਼ਲਾਘਾਯੋਗ ਕੰਮਾਂ ਕਰਕੇ ਬੀਬੀਆਂ ਨੇ ਜ਼ੋਰਦਾਰ ਸਮਰਥਨ ਦਿਤਾ। ਸਿੱਖ ਪੰਥ ਵਿੱਚ ਅਜਿਹਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਕਿ ਬੀਬੀਆਂ ਨੂੰ ਅੰਮ੍ਰਿਤ ਸੰਚਾਰ ਜਿਹੇ ਸ਼ੁਭ ਕੰਮ ਤੋਂ ਵਾਂਝਿਆਂ ਕਿਉਂ ਰੱਖਿਆ ਜਾ ਰਿਹਾ ਹੈ?
ਅੱਜ ਤੱਕ ਭਾਰਤ ਵਿਚ ਇਸਤਰੀ ਨੂੰ ਬਰਾਬਰਤਾ ਦਾ ਦਰਜਾ ਕੇਵਲ ਕਹਿਣ ਨੂੰ ਹੈ ਪਰ ਅਮਲੀ ਤੌਰ ਤੇ ਸੰਪੂਰਨ ਲਾਗੂ ਨਹੀਂ ਕੀਤਾ ਗਿਆ।
ਸ਼ਹੀਦ ਭਾਈ ਭਾਗ ਸਿੰਘ ਝਬਾਲ ਦੀ ਵੱਡੀ ਭੈਣ ਸੀ ਬੀਬੀ ਭਾਗੋ ਜਿਹੜੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪਹਿਲਾਂ ਬੀਬੀ ਭਾਗ ਕੌਰ ਬਣੀ ਸੀ ਅਤੇ ਫਿਰ ਕਲਗੀਧਰ ਪਾਤਸ਼ਾਹ ਜੀ ਦੇ ਇਲਾਹੀ ਵਰਦਾਨ ਨਾਲ ਜੁੜਕੇ ਮਾਤਾ ਭਾਗ ਕੌਰ ਨਾਂ ਨਾਲ ਸਿੱਖ ਤਵਾਰੀਖ ਦੇ ਗੌਰਵਸ਼ਾਲੀ ਪੰਨੇ ਵਜੋਂ ਜਾਣੀ ਜਾਂਦੀ ਹੈ। ਜਦੋਂ ਸਾਰੇ ਸਿੰਘ ਗੂਰੁ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਇਕੱਲੇ ਛੱਡ ਗਏ ਸਨ ਤਾਂ ਉਸ ਵਕਤ ਇਕੱਲੀ ਬੀਬੀ ਭਾਗ ਕੌਰ ਹੀ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਲਈ ਖੜੀ ਸੀ ਅਤੇ ਬੀਬੀ ਭਾਗ ਕੌਰ ਨੇ ਹੀ ਬੇਦਾਵਾ ਦੇਣ ਵਾਲਿਆਂ ਨੂੰ ਲਾਹਣਤਾਂ ਪਾ ਕੇ ਗੁਰੂ ਜੀ ਦਾ ਸਾਥ ਦੇਣ ਲਈ ਤੋਰਿਆ ਸੀ।
ਬੀਬੀ ਲਛਮੀ ਬ੍ਰਾਹਮਣੀ ਉਹ ਸੀ ਜਿਸ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਰਾਤ ਰਖਿਆ ਸੀ। ਮਾਤਾ ਗੁਜਰੀ ਜੀ ਨੇ ਬੀਬੀ ਲਛਮੀ ਬ੍ਰਾਹਮਣੀ ਨੂੰ ਬੇਅੰਤ ਸੀਸਾਂ ਦਿਤੀਆਂ ਸਨ। ਸਰਹਿੰਦ ਫਤਹਿ ਹੋਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪਰਉਪਕਾਰੀ ਬੀਬੀ ਲਛਮੀ ਬ੍ਰਾਹਮਣੀ ਨੂੰ ਖਾਲਸਾ ਪੰਥ ਵਲੋਂ ਸਨਮਾਨਿਤ ਅਤੇ ਸਤਿਕਾਰ ਕੀਤਾ।
ਜੰਗ ਦੇ ਮੈਦਾਨ ਵਿੱਚ ਬੀਬੀਆਂ ਬਰਾਬਰ ਸਾਥ ਦੇ ਕੇ ਸ਼ਹੀਦੀਆਂ ਪਾ ਸਕਦੀਆਂ ਹਨ ਪਰ ਫਿਰ ਬੀਬੀਆਂ ਵਲੋਂ ਅੰਮ੍ਰਿਤ ਛਕਾਉਣ ਤੇ ਵਿਰੋਧ ਕਿਉਂ ?
ਗੁਰੂ ਗੋਬਿੰਦ ਸਿੰਘ ਜੀ ਨੇ ਮਰਦ ਨੂੰ ਸਿੰਘ ਅਤੇ ਇਸਤਰੀ ਨੂੰ ਕੌਰ ਨਾਮ ਨਾਲ ਨਿਵਾਜਿਆ ਪਰ ਕਿਤੇ ਬੀਬੀਆਂ ਦਾ ਵਿਰੋਧ ਕਰ ਕੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਵਿਰੋਧਤਾ ਤਾਂ ਨਹੀ ਕਰ ਰਹੇ।
ਇਸ ਕੀਤੇ ਗਏ ਉਪਰਾਲੇ ਨਾਲ ਭਰੂਣ ਹੱਤਿਆ ਵੀ ਰੁਕੇਗੀ ਕਿਉਂਕਿ ਜੇ ਇਸਤਰੀ ਨੂੰ ਬਰਾਬਰ ਦਾ ਦਰਜਾ ਦੇਵਾਂਗੇ ਤਾਂ ਹੀ ਭਰੂਣ ਹੱਤਿਆ ਰੁਕੇਗੀ, ਭਰੂਣ ਹੱਤਿਆ ਤਾਂ ਹੀ ਹੋ ਰਹੀ ਹੈ ਕਿਉਂਕਿ ਇਸਤਰੀ ਨੂੰ ਬਰਾਬਰਤਾ ਦਾ ਦਰਜਾ ਨਹੀਂ ਮਿਲਿਆ। ਕੁਲਦੀਪ ਕੌਰ, ਰਾਜ ਕੌਰ, ਚਰਨਜੀਤ ਕੌਰ, ਦਰਸ਼ਨ ਕੌਰ, ਨਰਿੰਦਰ ਕੌਰ, ਸੁਰਜੀਤ ਕੌਰ, ਦਲਜੀਤ ਕੌਰ ਅਤੇ ਹੌਰ ਬੀਬੀਆਂ ਵੀ ਮੌਜੂਦ ਸਨ।
ਅਸੀਂ ਇਤਿਹਾਸਕ ਹਵਾਲਿਆਂ ਨੂੰ ਇਕਤਰ ਕਰਦੇ ਗਏ, ਇਤਿਹਾਸਕ ਮਹੱਤਵ ਵਾਲੇ ਅਸਥਾਨਾਂ ਦੀ ਨਿਸ਼ਾਨਦੇਹੀ ਕਰਦੇ ਗਏ ਅਤੇ ਇਤਿਹਾਸਿਕ ਸਰੋਤਾਂ ਨੂੰ ਘੋਖਦੇ ਪੜਤਾਲਦੇ ਗਏ, ਸਾਡਾ ਯਕੀਨ ਪਕਾ ਹੁੰਦਾ ਗਿਆ ਕਿ ਇਤਿਹਾਸ ਨਾਲ ਕਦੇ ਵੀ ਅੜੀ ਨਹੀਂ ਚੱਲ ਸਕਦੀ। ਸਾਡਾ ਇਤਿਹਾਸ ਤਾਂ ਅਜੇ ਬਹੁਤ ਪੁਰਾਣਾ ਵੀ ਨਹੀ ਹੈ ।
ਅਖੀਰ ਅਸੀਂ ਇਹੀ ਕਹਾਂਗੇ ਸਾਰਿਆਂ ਨੂੰ ਸਿੱਖ ਇਤਿਹਾਸ ਨਾਲ ਸੰਬੰਧਤ ਧਾਰਮਿਕ ਪੁਸਤਕਾਂ ਪੜਨੀਆਂ ਚਾਹੀਦੀਆਂ ਹਨ ਤਾਂ ਜੋ ਹਰ ਇਕ ਪਰਿਵਾਰ ਗਿਆਨਵਾਨ ਅਤੇ ਵਿਚਾਰਵਾਨ ਹੋਵੇ ।
No comments:
Post a Comment