ਇਸ ਇਕੱਠ ਵਿੱਚ ਕਾਂਗਰਸ ਪਾਰਟੀ ਦੇ ਖੜਕੇ ਦੜਕੇ ਵਾਲੇ ਆਗੂ ਭਾਰਤ ਭੂਸ਼ਨ ਆਸ਼ੂ, ਨਵੇਂ ਚੁਣੇ ਗਏ ਐਮ ਐਲ ਏ ਸੰਜੀਵ ਤਲਵਾੜ, ਪੁਰਾਣੇ ਆਗੂ ਅਮਰਜੀਤ ਸਿੰਘ ਟਿੱਕਾ, ਲੰਮੇ ਅਰਸੇ ਤੋਂ ਸਰਗਰਮ ਇਸਤਰੀ ਆਗੂ ਲੀਨਾ ਟਪਾਰੀਆ ਅਤੇ ਤਕਰੀਬਨ 82 ਸਾਲਾਂ ਦੀ ਉਮਰ ਦੇ ਤਰਸੇਮ ਲਾਲ ਸਮੇਤ ਕਈ ਆਗੂ ਮੌਜੂਦ ਸਨ। ਨਗਰ ਨਿਗਮ ਵਰਕਰਾਂ ਦੇ ਸਰਗਰਮ ਆਗੂ ਕਰਮਚੰਦ ਗਾਗਟ ਸਾਰੇ ਆਯੋਜਨ ਨੂੰ ਸਫਲ ਬਣਾਉਣ ਲਈ ਸਰਗਰਮ ਸਨ। ਬਲਵੰਤ ਭਗਾਨੀਆ, ਅਰੁਣ ਮਲਹੋਤਰਾ, ਰਾਜੀਵ ਗਾਗਤ, ਵਰਿੰਦਰ ਗਾਗਟ, ਅਨਿਲ ਬੱਗਾ, ਬ੍ਰਿਜ ਪਾਲ, ਬਲਬੀਰ ਸੋਂਧੀ, ਰਮੇਸ਼ ਕੁਮਾਰ ਟਹਿਲ ਸਿੰਘ ਵੀ ਮੌਜੂਦ ਰਹੇ। ਨਿਸਚੇ ਹੀ ਇਹ ਸਰਗਰਮੀਆਂ ਸਿਰਫ ਕੌਂਸਲਰ ਚੋਣਾਂ ਜਿੱਤਣ ਲਈ ਨਹੀਂ ਬਲਕਿ ਦੂਰ ਦੇ ਹੋਰ ਨਿਸ਼ਾਨੇ ਪੂਰੇ ਕਰਨ ਲਈ ਵੀ ਹਨ।
ਇਸ ਰੈਲੀ ਵਿੱਚ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਖੁਸ਼ੀਆਂ ਦਾ ਇਜ਼ਹਾਰ ਕੀਤਾ ਗਿਆ ਉੱਥੇ ਨਵੀਆਂ ਚੁਣੌਤੀਆਂ ਦੀ ਵੀ ਚਰਚਾ ਹੋਈ। ਅਗਲੇ ਨਿਸ਼ਾਨਿਆਂ ਅਤੇ ਅਗਲੀਆਂ ਮੰਜ਼ਲਾਂ ਬਾਰੇ ਵੀ ਇਸ਼ਾਰੇ ਹੋਏ। ਰਸਤਿਆਂ ਦੀਆਂ ਔਖਿਆਈਆਂ ਅਤੇ ਇਰਾਦਿਆਂ ਦੀ ਦ੍ਰਿੜਤਾ ਬਾਰੇ ਵੀ ਗੱਲਾਂ ਹੋਈਆਂ।
ਇਸ ਵੇਲੇ ਖਤਰੇ ਭਰੀਆਂ ਹਾਲਤਾਂ ਦੇ ਸ਼ਿਕਾਰ ਸਫਾਈ ਕਰਮਚਾਰੀਆਂ ਅਤੇ ਸੀਵਰਮੈਨ ਵੱਜੋਂ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਮੁੱਦਾ ਵੀ ਉਠਾਇਆ ਗਿਆ। ਕਾਬਿਲ-ਏ-ਜ਼ਿਕਰ ਹੈ ਕਿ ਬਹੁਤ ਸਾਰੇ ਸੀਵਰਮੈਨ ਸੀਵਰੇਜ ਦਾ ਕੰਮ ਕਰਦਿਆਂ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਬਹੁਤ ਸਾਰੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਏ ਹਨ। ਵੱਖ ਵੱਖ ਮਜ਼ਦੂਰ ਯੂਨੀਅਨਾਂ ਇਹਨਾਂ ਮਸਲਿਆਂ ਨੂੰ ਅਕਸਰ ਉਠਾਉਂਦੀਆਂ ਵੀ ਰਹੀਆਂ ਹਨ। ਇਸਦੇ ਬਾਵਜੂਦ ਇਹਨਾਂ ਖਤਰਿਆਂ ਭਰੇ ਕੰਮਾਂ ਨੂੰ ਰੋਕਣ ਲਈ ਕੋਈ ਅਸਰਦਾਇਕ ਕਦਮ ਨਹੀਂ ਉਠਾਏ ਜਾ ਸਕੇ। ਇਸ ਲਈ ਇਹ ਕੰਮ ਹੁਣ ਕਾਂਗਰਸ ਪਾਰਟੀ ਸਮਰਥਕ ਯੂਨੀਅਨਾਂ ਲਈ ਇੱਕ ਗੰਭੀਰ ਚੁਣੌਤੀ ਵੀ ਹੈ।
ਇਸਦੇ ਨਾਲ ਨਾਲ ਅੱਜ ਦੀ ਰੈਲੀ ਵਿੱਚ ਵੱਖ ਵੱਖ ਵਰਗਾਂ ਦੇ ਰਿਟਾਇਰ ਹੋਏ ਮੁਲਾਜ਼ਮਾਂ ਲਈ ਪੈਨਸ਼ਨ ਸਕੀਮਾਂ ਦੀ ਵੀ ਮੰਗ ਕੀਤੀ ਗਈ। ਹੁਣ ਦੇਖਣਾ ਹੈ ਕਿ ਅਜਿਹੀਆਂ ਰੈਲੀਆਂ ਦੇ ਆਯੋਜਨ ਸੱਚਮੁੱਚ ਇਹਨਾਂ ਮੁਲਾਜ਼ਮਾਂ ਲਈ ਕੋਈ ਪ੍ਰਾਪਤੀ ਕਰਾਉਣ ਵਿੱਚ ਸਫਲ ਰਹਿੰਦੇ ਹਨ ਜਾਂ ਫਿਰ ਸਿਰਫ ਕੌਸਲਰ ਚੋਣਾਂ ਦਾ ਪ੍ਰਚਾਰ ਮਾਤਰ ਬਣ ਕੇ ਰਹਿ ਜਾਂਦੇ ਹਨ। ਇਸਦੇ ਨਾਲ ਹੀ ਇਹ ਗੱਲ ਵੀ ਕਿ ਹਾਲ ਹੀ ਵਿੱਚ ਇੰਟਕ ਦੇ ਇੱਕ ਧੜੇ ਵੱਲੋਂ ਸ਼ਾਮਿਲ ਕੀਤੇ ਗਏ ਮਾਸਟਰ ਫ਼ਿਰੋਜ਼ ਅਤੇ ਅਨੀਤਾ ਸ਼ਰਮਾ ਇਸ ਮੌਕੇ ਮੌਜੂਦ ਨਹੀਂ ਸਨ।
No comments:
Post a Comment