Sunday, April 09, 2017

ਰਿਜ਼ੁਲ ਬਾਠ ਦੀ ਅੰਗਰੇਜ਼ੀ ਕਾਵਿ ਪੁਸਤਕ ਫਲਾਅਡ ਹੀਰੋ ਹੋਮਜ਼ ਵਿਖੇ ਲੋਕ ਅਰਪਣ

Whatsapp: 9 April 2017: 08:20 PM
ਮੁੱਖ ਮਹਿਮਾਨ ਸਨ ਪੁਲਿਸ ਕਮਿਸ਼ਨਰ ਡਾ: ਕੁੰਵਰ ਵਿਜੈ ਪ੍ਰਤਾਪ ਸਿੰਘ
ਲੁਧਿਆਣਾ: 9 ਅਪ੍ਰੈਲ 2017: (ਗੁਰਭਜਨ ਗਿੱਲ//ਪੰਜਾਬ ਸਕਰੀਨ)::
ਅੰਮ੍ਰਿਤਸਰ ਤੋਂ ਛਪਦੇ ਸਾਹਿੱਤਕ ਏਕਮ  ਪੱਤਰ ਦੀ ਮੁੱਖ ਸੰਪਾਦਕ ਅਰਤਿੰਦਰ ਕੌਰ ਦੀ ਦੋਹਤਰੀ ਰਿਜ਼ੁਲ ਬਾਠ ਦੀ ਅੰਗਰੇਜ਼ੀ ਕਾਵਿ ਪੁਸਤਕ ਫਲਾਅਡ ਨੂੰ ਲੁਧਿਆਣਾ  ਸਿੱਧਵਾਂ ਕੈਨਾਲ ਰੋਡ ਸਥਿਤ ਹੀਰੋ ਹੋਮਜ਼ ਵਿਖੇ ਲੋਕ ਅਰਪਣ ਕੀਤਾ ਗਿਆ।
ਮੁੱਖ ਮਹਿਮਾਨ ਪੁਲਿਸ ਕਮਿਸ਼ਨਰ ਡਾ: ਕੁੰਵਰ ਵਿਜੈ ਪ੍ਰਤਾਪ ਸਿੰਘ ਸਨ। ਉਨ੍ਹਾਂ ਸਿਰਫ਼ 15 ਸਾਲ ਦੀ ਬਾਲ ਲੇਖਿਕਾ ਨੂੰ ਪੁਸਤਕ ਲੋਕ ਅਰਪਨ ਕਰਨ ਉਪਰੰਤ ਅਸ਼ੀਰਵਾਦ ਦੇ ਨਾਲ ਆਪਣੀ ਲਿਖੀ ਪੁਸਤਕ ਵੀ ਭੇਂਟ ਕੀਤੀ।
 ਚੰਗੀ ਗੱਲ ਇਹ ਸੀ ਕਿ ਰਿਜੁਲ ਦੇ ਹਾਣੀ ਲੇਖਕਾਂ ਨੇ ਹੀ ਕਿਤਾਬ ਬਾਰੇ ਗੱਲ ਕੀਤੀ। ਇੱਕ ਬੱਚੀ ਨੇ ਉਸ ਨਾਲ ਮੌਕੇ ਤੇ ਪ੍ਰਸ਼ਨ ਉੱਤਰ ਵੀ ਕੀਤੇ।
ਇਸ ਮੌਕੇ ਸ: ਗੁਰਪ੍ਰੀਤ ਸਿੰਘ ਤੂਰ ,ਡਾ: ਤਾਰਾ ਸਿੰਘ ਆਲਮ, ਡਾ: ਨਿਰਮਲ ਜੌੜਾ,ਪ੍ਰੀਤਮ ਸਿੰਘ ਭਰੋਵਾਲ, ਜਸਵੰਤ ਜਫ਼ਰ, ਪ੍ਰੋ:ਬਲਬੀਰ ਜਫ਼ਰ, ਹਰਲੀਨ ਸੋਨਾ, ਮਨਜਿੰਦਰ ਧਨੋਆ,ਡਾ: ਪਰਮਜੀਤ ਸੋਹਲ, ਦਰਸ਼ਨ ਅਰੋੜਾ, ਡਾ: ਸ਼ਸ਼ੀ ਭੂਸ਼ਨ ਪਾਂਧੀ, ਹਰਪਾਲ ਸਿੰਘ ਮਾਂਗਟ ਤੋਂ ਇਲਾਵਾ ਬਹੁਤ ਸਿਰਕੱਢ ਵਿਅਕਤੀ ਹਾਜ਼ਰ ਸਨ।
ਰਿਜ਼ੁਲ ਦੇ ਨਾਨਾ ਜੀ, ਪਿਤਾ ਡਾ: ਜਗਰੂਪ ਸਿੰਘ ਬਾਠ, ਸਤਿਕਾਰ ਯੋਗ ਮਾਤਾ  ਡਾ:ਬਾਠ ਤੇ ਨਿੱਕੀ ਭੈਣ ਮਹਿਮਾਨਾਂ ਦੀ ਆਉ ਭਗਤ ਵਿੱਚ ਮਸਰੂਫ਼ ਰਹੇ।

No comments: