ਨਾਰੀ ਸ਼ਕਤੀ ਨੇ ਠਾਕੁਰ ਦਲੀਪ ਸਿੰਘ ਜੀ ਦੇ ਸਮਰਥਨ 'ਚ ਉਠਾਈ ਅਵਾਜ
For More Pics Please Click Here
ਅੱਜ ਜਲੰਧਰ ਵਿੱਦਿਅਕ ਸੋਸਾਇਟੀ ਦੇ ਸਾਰੇ ਮੈਂਬਰਾਂ ਵਲੋਂ ਨਾਰੀ ਜਾਤੀ ਨੂੰ ਬਰਾਬਰਤਾ ਦੇਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸੋਸਾਇਟੀ ਦੇ ਸੀਨੀਅਰ ਮੈਂਬਰ ਆਸ਼ਾ ਸ਼ਰਮਾ, ਜਸਬੀਰ ਕੌਰ ਜੀ ਅਤੇ ਮੀਨਾਕਸ਼ੀ ਅਤੇ ਹੋਰਨਾਂ ਨੇ ਦੱਸਿਆ ਕਿ ਨਾਮਧਾਰੀ ਪ੍ਰਮੁੱਖ ਠਾਕੁਰ ਦਲੀਪ ਸਿੰਘ ਜੀ ਨੇ ਜਿਹੜਾ ਇਸਤਰੀਆਂ ਨੂੰ ਧਾਰਮਿਕ ਪੱਖੋਂ ਹੋਰ ਅੱਗੇ ਕਰ , ਬਰਾਬਰਤਾ ਦਾ ਦਰਜਾ ਦੇ ਕੇ ਸਮਾਜ ਵਿੱਚ ਨਾਰੀ ਜਾਤੀ ਦਾ ਜੋ ਮਾਣ ਵਧਾਇਆ ਹੈ ,ਉਹਨਾਂ ਦੇ ਇਸ ਉਪਰਾਲੇ ਦਾ ਅਸੀਂ ਸਾਰੇ ਸਤਿਕਾਰ ਅਤੇ ਸਮਰਥਨ ਕਰਦੇ ਹਾਂ। ਇਹ ਕੋਈ ਵਿਰੋਧਤਾ ਦਾ ਵਿਸ਼ਾ ਨਹੀਂ ਹੈ ,ਵਿਚਾਰਨ ਯੋਗ ਤੱਥ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੇ ਨਾਰੀ ਦੇ ਪੱਖ ਵਿੱਚ ਅਵਾਜ ਬੁਲੰਦ ਕੀਤੀ ਸੀ ,ਸੋ ਕਿਉਂ ਮੰਦਾ ਆਖੀਐ ,ਜਿਤੁ ਜੰਮਹਿ ਰਾਜਾਨੁ। ਇਸ ਤੋਂ ਇਲਾਵਾ ਗੁਰਬਾਣੀ ਵਿੱਚ ਕਈ ਥਾਵਾਂ ਤੇ ਨਾਰੀ ਰੂਪ ਮਾਤਾ ਜੀ ਨੂੰ ਧੰਨ ਕਿਹਾ ਹੈ ਫਿਰ ਜੇਕਰ ਅੱਜ ਨਾਰੀ ਦੇ ਸਤਿਕਾਰ ਦੀ ਗੱਲ ਕੀਤੀ ਜਾਂਦੀ ਹੈ ,ਗੁਰਬਾਣੀ ਨੂੰ ਅਮਲੀ ਰੂਪ ਵਿੱਚ ਲਿਆਂਦਾ ਜਾ ਰਿਹੈ ਤਾਂ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਵਿਰੋਧਤਾ ਵਾਲੀ ਗੱਲ। ਅਤੀਤ ਵਿੱਚ 19 ਵੀਂ ਸ਼ਤਾਬਦੀ ਦੇ ਦੌਰਾਨ ਵੀ ਜੇਕਰ ਨਾਮਧਾਰੀਆਂ ਦੇ ਆਗੂ ਸਤਿਗੁਰੂ ਰਾਮ ਸਿੰਘ ਨੇ ਕੁਰੀਤੀਆਂ ਦੇ ਵਿਰੁੱਧ ਮਹਾਨ ਉਪਰਾਲੇ ਨਾ ਕੀਤੇ ਹੁੰਦੇ ,ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਮਲੀ ਰੂਪ ਵਿਚ ਨਾ ਲਿਆਂਦਾ ਹੁੰਦਾ ਤਾਂ ਨਾਰੀ ਜਾਤੀ ਨੂੰ ਅਜੇ ਸੁਖ ਦਾ ਸਾਹ ਨਹੀਂ ਸੀ ਮਿਲਿਆ ਹੋਣਾ। For More Pics Please Click Here
ਅੱਜ ਜੇਕਰ ਠਾਕੁਰ ਦਲੀਪ ਸਿੰਘ ਜੀ ਨਾਮਧਾਰੀ ਮਰਯਾਦਾ ਅਨੁਸਾਰ , ਜਿਹੜੀ ਕਿ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਤੋਂ ਚਲੀ ਆ ਰਹੀ ਹੈ ,ਉਸ ਅਨੁਸਾਰ ਸਿੰਘਣੀਆਂ ਨੂੰ ਵੀ ਸਤਿਕਾਰ ਦੇ ਕੇ ਅੱਗੇ ਵਧਾਇਆ ਹੈ ਤਾਂ ਇਸ ਵਿਚ ਕੋਈ ਮਾੜੀ ਗੱਲ ਨਹੀਂ ਹੈ, ਇਹ ਤਾਂ ਸਮਾਜ ਉਸਾਰੂ ਸੋਚ ਹੈ। ਠਾਕੁਰ ਦਲੀਪ ਸਿੰਘ ਜੀ ਦਾ ਅਸੀਂ ਸਾਰੇ ਸਤਿਕਾਰ ਕਰਦੇ ਹਾਂ ਕਿਓਂਕਿ ਉਹ ਹਮੇਸ਼ਾਂ ਸਾਰਿਆਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣ ਅਤੇ ਸਭ ਨੂੰ ਆਪਸੀ ਵਿਰੋਧਤਾ ਛੱਡ ਕੇ ਇਕੱਠੇ ਕਰਨ ਦੇ ਉਪਰਾਲੇ ਕਰ ਰਹੇ ਹਨ।
For More Pics Please Click Here
For More Pics Please Click Here
ਇਸ ਦੇ ਨਾਲ ਹੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਸਿੱਖ ਧਰਮ ਵਿੱਚ ਇਸਤਰੀਆਂ ਦਾ ਬਰਾਬਰ ਦਰਜਾ ਹੈ। ਜੋ ਕੰਮ ਸ਼੍ਰੋਮਣੀ ਕਮੇਟੀ ਨੂੰ ਜਾ ਬਾਕੀ ਸਿੱਖ ਸੰਪਰਦਾਵਾਂ ਨੂੰ ਕਰਨਾ ਚਾਹੀਦਾ ਸੀ ,ਸਿੰਘਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਹੱਕ ਦੇਣਾ ,ਉਹ ਕੰਮ ਆਪਾਂ ਨਹੀਂ ਕੀਤਾ ,ਨਾਮਧਾਰੀਆਂ ਨੇ ਕਰ ਲਿਆ ਤਾਂ ਉਹਨਾਂ ਦਾ ਵਿਰੋਧ ਕਿਉਂ ?ਜੇ ਇਸਤਰੀਆਂ ਅੰਮ੍ਰਿਤ ਛੱਕ ਸਕਦੀਆਂ ਹਨ ਤਾਂ ਛਕਾ ਕਿਉਂ ਨਹੀਂ ਸਕਦੀਆਂ ?ਜੇ ਮਰਿਯਾਦਾ ਤੋੜਨ ਦੀ ਗੱਲ ਹੈ ਤਾਂ ਦਸਵੇਂ ਪਾਤਸ਼ਾਹ ਜੀ ਨੇ ਇਸਤਰੀਆਂ ਨੂੰ ਅੰਮ੍ਰਿਤ ਨਹੀਂ ਸੀ ਛਕਾਇਆ ਅਤੇ ਨਾ ਹੀ ਹੁਕਮ ਕੀਤਾ ਸੀ ਤਾਂ ਫਿਰ ਆਪਾਂ ਕਿਉਂ ਛਕਾਉਂਦੇ ਹਾਂ ? ਸੋ ਸਾਡੀ ਸਾਰੀ ਸਿੱਖ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਸਾਨੂੰ ਆਪਸੀ ਮਤਭੇਦ ਛੱਡ ਕੇ ਸਮਾਜ ਉਸਾਰੂ ਸੋਚ ਸੋਚਣ ਦੀ ਲੋੜ ਹੈ।
For More Pics Please Click Here
For More Pics Please Click Here
ਕੁਲ ਮਿਲਾ ਕੇ ਇਹ ਪ੍ਰੈਸ ਮਿਲਣੀ ਇਸਤਰੀ ਹੱਕਾਂ ਲਈ ਬੁਲੰਦ ਹੋ ਰਹੀ ਲਹਿਰ ਦੀ ਇੱਕ ਦਸਤਕ ਸੀ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਇਕੱਤਰਤਾਵਾਂ ਦਾ ਆਯੋਜਨ ਹੋਰ ਵਧੇਗਾ।
For More Pics Please Click Here
For More Pics Please Click Here
No comments:
Post a Comment