Friday, April 14, 2017

ਵਿਸਾਖੀ ਮੌਕੇ ਹੋਏ ਕਈ ਅਹਿਮ ਸਮਾਗਮ

ਚੋਜੀ ਛਕਾਉਣਾ ਕੁੱਝ ਹੋਰ ਚਾਹੁੰਦਾ ਸੀ ! ਸਮਝਾਉਣਾ ਕੁੱਝ ਹੋਰ ਚਾਹੁੰਦਾ ਸੀ !
ਲੁਧਿਆਣਾ: 13 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::
ਵਿਸਾਖੀ ਦਾ ਦਿਨ ਖਾਲਸਾ ਸਾਜਨਾ ਦੀ ਯਾਦ ਤਾਜ਼ਾ ਕਰਾਉਣ ਵਾਲਾ ਦਿਵਸ ਹੈ। ਤਰਾਂ ਤਰਾਂ ਦੀ ਵੰਡ ਦਾ ਸ਼ਿਕਾਰ ਹੋਏ ਸਮਾਜ ਨੂੰ ਇੱਕ ਕਰਨ ਵਾਲੇ ਇਤਿਹਾਸਿਕ ਕਦਮ ਯਾਦ ਦਿਨ। ਕਮਜ਼ੋਰ ਅਤੇ ਨਿਤਾਣੀ ਹੋਈ ਮਾਨਸਿੱਕਤਾ ਨੂੰ ਬਲਵਾਨ ਬਣਾਉਣ ਵਾਲਾ ਦਿਨ। ਅੱਜ ਵੀ ਇਸ ਸਬੰਧੀ ਬਹੁਤ ਸਾਰੇ ਆਯੋਜਨ ਹੋਏ। ਵੱਖ ਵੱਖ ਸੰਸਥਾਵਾਂ ਵੱਲੋਂ ਕਈ ਤਰਾਂ ਦੇ ਪ੍ਰੋਗਰਾਮ ਕੀਤੇ ਗਏ। ਅਣਗਿਣਤ ਸੰਸਥਾਵਾਂ ਵੱਲੋਂ ਕੀਤੇ ਕਰਾਏ ਗਏ ਅਣਗਿਣਤ ਪ੍ਰੋਗਰਾਮਾਂ ਦੇ ਬਾਵਜੂਦ ਇਹ ਸੁਆਲ ਅਜੇ ਵੀ ਗੰਭੀਰ ਹੈ ਕਿ ਅਸੀਂ ਗੁਰੂ ਦੀਆਂ ਸਿੱਖਿਆਵਾਂ 'ਤੇ ਕਿੰਨਾ ਕੁ ਚੱਲ ਰਹੇ ਹਾਂ। ਸਰਬੰਸਦਾਨੀ ਗੁਰੂ ਦੀਆਂ ਕੁਰਬਾਨੀਆਂ ਅਤੇ ਜੀਵਨਜਾਚ ਨੇ ਸਾਨੂੰ ਕਿੰਨਾ ਕੁ ਬਦਲਿਆ ਹੈ? ਕਿੰਨਾ ਕੁ ਯਾਦ ਹੈ ਸਾਨੂੰ ਗੁਰੂ ਦਾ ਉਪਦੇਸ਼? ਅਮਲੀ ਜ਼ਿੰਦਗੀ ਵਿੱਚ ਕਿੰਨੇ ਕੁ ਕਦਮ ਵਧਾਏ ਹਨ ਅਸੀਂ ਗੁਰੂ ਵੱਲ? ਅਸੀਂ ਫਿਰ ਕਿਧਰੇ ਬਿਪਰਨ ਕੀ ਰੀਤ ਵੱਲ ਤਾਂ ਨਹੀਂ ਚਲੇ ਗਏ? ਜੋ ਜੋ ਗੁਰੂ ਨੇ ਰੋਕਿਆ ਸੀ ਅਸੀਂ ਫਿਰ ਕਿਧਰੇ ਉਹੀ ਕੁਝ ਤਾਂ ਨਹੀਂ ਕਰਨ ਲੱਗ ਪਏ? ਇਹ ਸੁਆਲ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ ਕਿ ਗੁਰੂ ਦਾ ਤੇਜ ਸਾਡੇ ਕੋਲ ਕਿਓਂ ਨਹੀਂ ਰਿਹਾ? ਅਸਦੀ ਚੱੜ੍ਹਦੀ ਕਲਾ ਨੂੰ ਕਿਸ ਦੀ ਨਜ਼ਰ ਲੱਗ ਗਈ? ਅਸੀਂ ਨਸ਼ਿਆਂ ਦੀ ਦਲਦਲ ਵਿੱਚ ਕਿਵੇਂ ਫਸ ਗਏ? ਸਾਨੂੰ ਜਾਤਾਂਪਾਤਾਂ ਦੇ ਜਾਲ ਨੇ ਫਿਰ ਕਿਵੇਂ ਆਪਣੇ ਚੱਕਰਾਂ ਵਿਛਕ ਪਾ ਲਿਆ? ਅਜਿਹਾ ਬੜਾ ਕੁਝ ਹੈ ਜਿਹੜਾ ਇਸ ਇਤਿਹਾਸਿਕ ਦਿਨ ਮੌਕੇ ਯਾਦ ਆਇਆ। ਮਹਿਸੂਸ ਹੋਇਆ ਵਿਸਾਖੀ ਦੇ ਆਯੋਜਨਾਂ ਦੀ ਗੱਲ ਕਰਦਿਆਂ ਦਿਲਾਂ ਵਿੱਚ ਉਤਰਨ ਵਾਲੇ ਸ਼ਾਇਰ ਅਮਰਦੀਪ ਸਿੰਘ ਗਿੱਲ ਅਤੇ ਪ੍ਰੋਫੈਸਰ ਗੁਰਵਿੰਦਰ ਕੌਰ ਦੀ ਚਰਚਾ ਬਿਨਾ ਗੱਲ ਅਧੂਰੀ ਰਹੇਗੀ। ਇਹ ਦੋ ਨਾਮ ਕਿਓਂ ਜ਼ਹੀਨ ਵਿੱਚ ਆਏ ਇਸਦੀ ਚਰਚਾ ਫਿਰ ਕਦੇ ਸਹੀ ਫਿਲਹਾਲ ਇਸ ਇਤਿਹਾਸਿਕ ਦਿਨ ਦੇ ਮੌਕੇ ਤੇ ਪਹਿਲਾਂ ਪੜ੍ਹੋ ਅਮਰਦੀਪ ਸਿੰਘ ਗਿੱਲ ਹੁਰਾਂ ਦੀ ਇੱਕ ਨਜ਼ਮ ਜਿਹੜੀ ਉਹਨਾਂ ਬਹੁਤ ਚਿਰ ਪਹਿਲਾਂ ਲਿਖੀ ਸੀ ਹਾਜ਼ਰ ਹੈ:
ਲੋੜ ਇੱਕ ਸਿਰ ਦੀ ਨਹੀਂ ਸੀ
ਨਾ ਹੀ ਪੰਜ ਸਿਰਾਂ ਦੀ ਸੀ 
ਲੋੜ ਸਰਫਰੋਸ਼ੀ ਦੇ ਜਜ਼ਬੇ ਦੀ ਸੀ !
ਕੋਈ ਰੰਗ , ਕੋਈ ਰੂਪ , ਕੋਈ ਜ਼ਾਤ
ਕੁੱਝ ਵੀ ਨਹੀਂ ਸੀ ਚਾਹੀਦਾ 
ਸਿਰਜਣਾ ਸੀ ਤਾਂ ਬੱਸ ਸਿਰਫ 
ਇੱਕ " ਖਾਲਸਾ " ,
ਨਿਰਭਓ , ਨਿਰਵੈਰ , ਅਡੋਲ ਖਾਲਸਾ ! 
ਹਰ ਜ਼ਹਿਰ ਨੂੰ ਮਾਰਨ ਲਈ 
ਅੰਮ੍ਰਿਤ ਦੀ ਜ਼ਰੂਰਤ ਹੁੰਦੀ ਹੈ !
ਗੱਲ ਨਾ ਪਤਾਸਿਆਂ ਦੀ ਸੀ
ਨਾ ਖੰਡੇ ਬਾਟੇ ਦੀ ,
ਚੋਜੀ ਛਕਾਉਣਾ ਕੁੱਝ ਹੋਰ ਚਾਹੁੰਦਾ ਸੀ !
ਸਮਝਾਉਣਾ ਕੁੱਝ ਹੋਰ ਚਾਹੁੰਦਾ ਸੀ !
****************************
* ਖਾਲਸੇ ਦਾ ਜਨਮ-ਦਿਹਾੜਾ ਮੁਬਾਰਕ ਹੋਵੇ *
ਇਸਦੇ ਨਾਲ ਹੀ ਗੱਲ ਕਰਦੇ ਹਾਂ ਪ੍ਰੋਫੈਸਰ ਗੁਰਵਿੰਦਰ ਕੌਰ ਹੁਰਾਂ ਦੀ ਜਿਹਨਾਂ ਨੇ ਵਿਸਾਖੀ ਸਬੰਧੀ ਹੋਏ ਇੱਕ ਸਮਾਗਮ ਦੌਰਾਨ ਸਿੱਖ ਬੀਬੀਆਂ ਬਾਰੇ ਬਹੁਤ ਹੀ ਜਾਗਰੁੱਕਤਾ ਵਾਲਿਆਂ ਗੱਲਾਂ ਕੀਤੀਆਂ ਅਤੇ ਉਹ ਵੀ ਆਪਣੇ ਰਵਾਇਤੀ ਜਾਦੂਈ ਅੰਦਾਜ਼ ਨਾਲ। ਲੁਧਿਆਣਾ ਦੇ ਇੱਕ ਪ੍ਰਸਿੱਧ ਅਤੇ ਪੁਰਾਣੇ ਕਾਲਜ ਵਿੱਚ ਪੰਜਾਬੀ ਦੀ ਲੈਕਚਰਰ ਪ੍ਰੋਫੈਸਰ ਗੁਰਵਿੰਦਰ ਕੌਰ ਹੁਰਾਂ ਨੂੰ ਮੰਚ ਸੰਚਾਲਨ ਅਤੇ ਐਂਕਰਿੰਗ ਵਿੱਚ ਖਾਸ ਮੁਹਾਰਤ ਹਾਸਿਲ ਹੈ। ਵਿਸਾਖੀ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਹੁਤ ਸਾਰੇ ਪਤਵੰਤੇ ਸੱਜਣ ਵੀ ਮੌਜੂਦ ਸਨ।
ਵਿਸਾਖੀ ਮੌਕੇ ਜਨ ਅੰਦੋਲਨਾਂ ਦੇ ਹਰਮਨ ਪਿਆਰੇ ਨੌਜਵਾਨ ਆਗੂ ਨਵਦੀਪ ਜੋਧਾਂ ਨੇ ਜਗਸੀਰ ਜੀਦਾ ਹੁਰਾਂ ਦੀਆਂ ਕੁਝ ਸਤਰਾਂ ਪੋਸਟ ਕੀਤੀਆਂ ਹਨ। ਲਓ  ਜ਼ਰਾ ਇੱਕ ਨਜ਼ਰ ਉਹ ਵੀ ਦੇਖੋ--
🔴ਰੋਟੀ - ਬੇਟੀ ਦੀ  ਸਾਂਝ ਤੋਂ  ਸੱਖਣਾਂ,
       ਯੁੱਗੋ  ਯੁੱਗ ਜੀਵੇ ਖਾਲਸਾ ।
----------------------------------------------------
🔴ਜਲਿਆਂ ਵਾਲੇ ਦੀ ਬਲਾਉਦੀ ਐ ਵਿਸਾਖੀ, 
     ਜੀਭ ਬੰਦੀ  ਕੀਤੀ ਹਾਕਮਾਂ ।
--------------------------------------------------
🔴ਲੁੱਟੀ ਜਾਵੇਗੀ 'ਕਣਕ ਦੀਏ ਬੱਲੀਏ'
           ਵਿਸਾਖੀ ਵਾਲੇ  ਚਾਅ ਦੀ ਤਰ੍ਹਾਂ ।
--------------------------------------------------
⚫ਸਹੁੰ ਖਾਣ ਨੂੰ ਜਿਨ੍ਹਾਂ ਦੇ  ਖੇਤ ਹੈ  ਨਹੀਂ, 
   ਉਹ   ਬੀਜ ਦੇ  ਦਿਲਾਂ ਚ'  ਸੁਪਨੇ ।
--------------------------------------------------
🔴ਫੀਸਾਂ- ਫਸਲਾਂ  ਮਾਂਵਾਂ ਦੇ ਪੁੱਤਾਂ  ' ਪੜ੍ਹੀਆਂ'  ,
   ਹਕੂਮਤ ਨੇ  ਹੱਡ ਸੇਕਦੇ।
     --------------------------------------------------   
 ⚫ਗੁਰੂ ਘਰ ਤੇ ਸਕੂਲ  ਸਾਡੇ  ਵੱਖਰੇ, 
   ਪਹਿਲਾਂ ਸਾਡੇ  ਸਿਵੇ ਵੱਖ ਵੱਖ ਸੀ।
   ---------------------------------------------------             
🔴 ਸਾਡੇ  ਧਰਮਾਂ ਧਲਿਆਰਾ ਪਾਇਆਂ
 ਫਸਲੀ ਤਿਉਹਾਰ  ਸੋਹਣਿਆ  । 
         (ਜਗਸੀਰ ਜੀਦਾ)

No comments: