Sunday, February 19, 2017

ਨਸ਼ੇ ਨੂੰ ਹਟਾਉਣ ਲਈ ਹਾਲਾਤਾਂ ਨੂੰ ਬਦਲਣਾ ਪਵੇਗਾ--ਗੁਰਪ੍ਰੀਤ ਸਿੰਘ

ਗਾਂਧੀ ਜੀ ਦੇ ਕਾਤਲਾਂ ਨੂੰ ਭਾਰਤ ਰਤਨ ਦੇਣ ਦੀਆਂ ਕੋਸ਼ਿਸ਼ਾਂ-ਸੁਭਾਸ਼ ਗਤਾੜੇ
ਲੁਧਿਆਣਾ: 19 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):: For More Pics Please Click Here
ਜਿਊਂਦੀ ਜਾਗਦੀ ਜ਼ਮੀਰ ਵਾਲੇ ਕਲਮਕਾਰ ਅੱਜ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਇਕੱਤਰ ਹੋਏ। ਬਹਾਨਾ ਸੂਹੀ ਸਵੇਰ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਦਾ ਸੀ। ਸੂਹੀ ਸਵੇਰ ਮੀਡੀਆ' ਦੇ ਪੁਨਰ-ਆਗਮਨ ਦੀ 5ਵੀਂ ਵਰ੍ਹੇਗੰਢ 'ਤੇ ਸਲਾਨਾ ਸਮਾਗਮ ਮੌਕੇ ਇੱਕ ਖਾਸ ਸਮਾਗਮ ਜਿਸ ਵਿੱਚ ਅੱਜ ਦੇ ਸਮਿਆਂ ਦੀਆਂ ਚੁਣੌਤੀਆਂ ਬਾਰੇ ਚਰਚਾ ਹੋਈ। ਅਤੀਤ ਦੇ ਨਾਲ ਨਾਲ ਭਵਿੱਖ ਦੀਆਂ ਗੱਲਾਂ ਵੀ ਹੋਈਆਂ।  ਸਮਾਗਮ ਦਾ ਪਹਿਲਾ ਸੈਸ਼ਨ  ਬੇਹੱਦ ਗੰਭੀਰਤਾ ਵਾਲਾ ਸੀ ਸ਼ਾਇਦ ਇਸੇ ਲਈ ਸਰੋਤੇ ਵੀ ਉਹੀ ਸਨ ਜਿਹੜੇ ਇਸ ਗੰਭੀਰਤਾ ਨੂੰ ਸਮਝ ਸਕਦੇ ਸਨ। ਮੁੱਖ ਭਾਸ਼ਣ ਦਿੱਲੀ ਤੋਂ ਆਏ ਸੁਭਾਸ਼ ਗਤਾੜੇ ਹੁਰਾਂ ਨੇ ਦਿੱਤਾ। ਵਿਸ਼ਾ ਸੀ ਗਾਂਧੀ ਦਾ ਆਖਰੀ ਸੰਘਰਸ਼ ਅਤੇ ਸਾਡਾ ਸਮਾਂ। ਉਹਨਾਂ ਡੂੰਘੀਆਂ ਗੱਲਾਂ ਨੂੰ ਬੜੀ ਸਾਦਗੀ ਨਾਲ ਪੇਸ਼ ਕੀਤਾ। ਸਮਾਗਮ ਮੌਕੇ ਪੰਜਾਬ ਸਕਰੀਨ ਨਾਲ ਵੱਖਰੇ ਤੌਰ ਉੱਤੇ ਗੱਲਬਾਤ ਕਰਦਿਆਂ ਦਿੱਲੀ ਤੋਂ ਆਏ ਸੁਭਾਸ਼ ਗਤਾੜੇ ਹੁਰਾਂ ਨੇ ਕਿਹਾ ਕਿ ਜਿਸ ਵਿਚਾਰਧਾਰਾ ਨੇ ਗਾਂਧੀ ਜੀ ਦੀ ਹੱਤਿਆ ਕੀਤੀ ਉਹੀ ਵਿਚਾਰਧਾਰਾ ਅੱਜ ਸੱਤਾ ਵਿੱਚ ਹੈ। ਉਹਨਾਂ ਕਿਹਾ ਅੱਜ ਗਾਂਧੀ ਜੀ ਦੇ ਕਾਤਲਾਂ ਨੂੰ ਭਾਰਤ ਰਤਨ ਦੇਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ।  For More Pics Please Click Here
ਇਸਦੇ ਨਾਲ ਹੀ ਸਨਮਾਨਿਤ ਕੀਤੇ ਗਏ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਤੋਂ ਵੱਧ ਗਿਲੇ ਆਦਿਵਾਸੀਆਂ ਨੂੰ ਹਨ ਜਿਹਨਾਂ ਦਾ ਬਹੁਤ ਕੁਝ ਖੋਹਿਆ ਜਾ ਰਿਹਾ ਹੈ। ਨਸ਼ੇ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਉਹਨਾਂ ਕਿਹਾ ਨਸ਼ਾ ਅੱਜ ਪੂਰੀ ਦੁਨੀਆ ਦੀ ਸਮੱਸਿਆ ਬਣ ਚੁੱਕਿਆ ਹੈ।  ਨਸ਼ੇ ਨੂੰ ਹਟਾਉਣ ਲਈ ਉਹਨਾਂ ਹਾਲਤਾਂ ਨੂੰ ਬਦਲਣਾ ਪਵੇਗਾ ਜਿਹੜੀਆਂ ਵਿਅਕਤੀ ਨੂੰ ਨਸ਼ਾਖੋਰੀ ਵੱਲ ਲਿਜਾਂਦੀਆਂ ਹਨ। For More Pics Please Click Here

ਦੂਜਾ ਸੈਸ਼ਨ ਸਨਮਾਨ ਰਸਮ ਦਾ ਸੀ। ਇਸ ਵਿੱਚ ਖਾਸ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਸੁਭਾਸ਼ ਗਤਾੜੇ ਹੁਰਾਂ ਦੇ ਨਾਲ ਨਾਲ ਕੈਨੇਡਾ ਤੋਂ ਆਏ ਸ਼ਾਇਰ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਸਨ। ਤੀਜਾ ਸੈਸ਼ਨ ਸੀ ਕਵੀ ਦਰਬਾਰ ਵਾਲਾ ਜਿਸਦਾ ਵਿਸ਼ਾ ਸੀ ਫਾਸੀਵਾਦ ਦੇ ਦੌਰ ਵਿੱਚ ਪੰਜਾਬੀ ਕਵਿਤਾ।  ਇਸਦਾ ਸੰਚਾਲਨ ਕੀਤਾ ਡਾ. ਸੁਰਜੀਤ ਨੇ ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਗਿੱਲ ਵੀ ਮੌਜੂਦ ਰਹੇ। ਮਹਿਮਾਨ ਕਵੀ ਅੰਸ਼ੂ ਮਾਲਵੀਆ ਇਲਾਹਾਬਾਦ ਤੋਂ ਆਏ ਸਨ। 

ਸ਼ਿਰਕਤ ਕਰ ਰਹੇ ਕਵੀਆਂ ਵਿੱਚ ਸਤਪਾਲ ਭਿੱਖੀ -ਜਗਵਿੰਦਰ ਜੋਧਾ -ਸੰਤੋਖ ਸੁੱਖੀ -ਅਰਸ਼ ਬਿੰਦੂ -ਨੀਤੂ ਅਰੋੜਾ -ਮਦਨ ਵੀਰਾ -ਹਰਮੀਤ ਵਿਦਿਆਰਥੀ -ਮਹਾਂਦੇਵ -ਅਨਿਲ ਆਦਮ -ਵਾਹਿਦ -ਤਰਸੇਮ -ਮਨਦੀਪ ਸਨੇਹੀ -ਤਨਵੀਰ -ਗੁਰਪ੍ਰੀਤ (ਮਾਨਸਾ) -ਗੁਰਪ੍ਰੀਤ (ਕੈਨੇਡਾ) -ਰਾਜਵਿੰਦਰ ਮੀਰ -ਭਗਵਾਨ ਢਿੱਲੋਂ -ਗੁਰਪ੍ਰੀਤ ਡੈਨੀ -ਸੁਖਵਿੰਦਰ ਅੰਮ੍ਰਿਤ -ਸੁਰਜੀਤ ਗੱਗ -ਗੁਰਤੇਜ ਕੁਹਾਰਵਾਲਾ ਦੇ ਨਾਮ ਵੀ ਜ਼ਿਕਰਯੋਗ ਸਨ। ਕਵੀ ਦਰਬਾਰ ਵੇਲੇ ਹਾਲ ਪੂਰੀ ਤਰਾਂ ਭਰ ਗਿਆ ਸੀ। ਇੰਝ ਜਾਪਦਾ ਸੀ ਕਿ ਫਾਸ਼ੀਵਾਦ ਦੇ ਦੌਰ ਵਿੱਚ ਕਵਿਤਾ ਦੀ ਗੱਲ ਸਾਰੇ ਹੀ ਕਰਨਾ ਅਤੇ ਸੁਣਨਾ ਚਾਹੁੰਦੇ ਸਨ। ਮਾਸਟਰ ਜਸਦੇਵ ਲਲਤੋਂ ਨੇ ਇਸ ਮੌਕੇ ਕਸ਼ਮੀਰ ਦੀ ਆਜ਼ਾਦੀ ਬਾਰੇ ਕਵਿਤਾ ਪੜ੍ਹ ਕੇ ਖੂਬ ਦਾਦ ਖੱਟੀ।  For More Pics Please Click Here

No comments: