ਪੁਲਿਸ ਦਾ ਡੰਡਾ ਸਖਤ ਹੋਣ ਦੇ ਬਾਵਜੂਦ ਵਾਪਰ ਰਹੀਆਂ ਨੇ ਘਟਨਾਵਾਂ
ਪੁਲਿਸ ਦੀ ਗਿਣਤੀ ਵੀ ਵੱਧ ਰਹੀ ਹੈ ਅਤੇ ਗਸ਼ਤ ਵੀ ਪਰ ਜੁਰਮ ਕਰਨ ਵਾਲੇ ਫਿਰ ਵੀ ਬੇਖੌਫ ਲੱਗਦੇ ਹਨ। ਲੱਗਦਾ ਹੈ ਇਹਨਾਂ ਨੂੰ ਨਾ ਕੋਈ ਡਰ ਹੈ ਅਤੇ ਕੋਈ ਨਾ ਹੀ ਕੋਈ ਪ੍ਰਵਾਹ। ਸ਼ਾਇਦ ਪੈਸੇ ਦੇ ਜ਼ੋਰ ਜਾਂ ਸਿਆਸੀ ਦਖਲੰਦਾਜ਼ੀਆਂ ਕਰਨ ਅਜਿਹਾ ਹੁੰਦਾ ਹੋਵੇ। ਜੇ ਸਮਾਜ ਇੱਕ ਜੁੱਟ ਅਤੇ ਜਾਗਰੂਕ ਹੋਵੇ ਤਾਂ ਇਹਨਾਂ ਦੀ ਰੋਕਥਾਮ ਵਿੱਚ ਵਧੇਰੇ ਸਫਲਤਾ ਮਿਲ ਸਕਦੀ ਹੈ। ਇਕੱਲੀ ਪੁਲਿਸ ਵੀ ਕੀ ਕਰੇ।
ਕੈਮਰੇ, ਲੈਪਟੋਪ ਵਰਗੀਆਂ ਚੀਜ਼ ਚੋਰਾਂ ਦੀ ਪਹਿਲੀ ਪਸੰਦ
ਅੱਜਕਲ੍ਹ ਚੋਰ ਵੀ ਹਾਈਟੈਕ ਹੁੰਦੇ ਜਾ ਰਹੇ ਹਨ। ਲੈਪਟੋਪ, ਟੈਬ, ਹੈਂਡੀਕੈਮ ਉਹਨਾਂ ਦੀ ਪਹਿਲੀ ਪਸੰਦ ਬਣ ਰਹੇ ਹਨ। ਇਜੱਥੇ ਇਹਨਾਂ ਨੂੰ ਵੇਚਣਾ ਆਸਾਂ ਹੈ ਉੱਥੇ ਜੇ ਇਹਨਾਂ ਵਿਚਲਾ ਦਿਤਾ ਕਿਸੇ ਖਾਸ ਵਿਅਕਤੀ ਦਾ ਹੋਵੇ ਤਾਂ ਉਸਦਾ ਮੁੱਲ ਹੋਰ ਵੀ ਵੱਧ ਜਾਂਦਾ ਹੈ। ਲੁਧਿਆਣਾ ਪੁਲਿਸ ਨੇ ਖਤਰਨਾਕ ਚੋਰ ਗਿਰੋਹ ਦੇ ਸਰਗਨਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜੇ ਵਿਚੋਂ ਲੱਖਾਂ ਰੁਪਏ ਮੁੱਲ ਦਾ ਸਮਾਨ ਬਰਾਮਦ ਕੀਤਾ ਹੈ | ਸੀ. ਆਈ. ਏ. ਸਟਾਫ ਦੇ ਇੰਚਾਰਜ ਸ. ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਸੂਰਜਪਾਲ ਉਰਫ ਸੂਗਨ ਪੁੱਤਰ ਲੱਛਮੀ ਚੰਦ ਵਾਸੀ ਪਿੰਡ ਬਿਲਾਸਪੁਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਇਲਾਕੇ ਵਿਚ ਸਰਗਰਮ ਸੀ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਦੇ ਕਬਜੇ ਵਿਚੋਂ 3 ਐਲ. ਸੀ. ਡੀ., 2 ਲੈਪਟਾਪ, 1 ਹੈਡੀਕੈਮ, 2 ਟੈਬ ਅਤੇ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਕਥਿਤ ਦੋਸ਼ੀ ਸੂਰਜਪਾਲ ਖਿਲਾਫ ਥਾਣਾ ਡਿਵੀਜਨ ਨੰਬਰ 4 ਵਿਚ ਚੋਰੀ ਦੇ ਮਾਮਲੇ ਦਰਜ ਹਨ। ਪੁਲਿਸ ਨੇ ਉਸ ਖਿਲਾਫ ਧਾਰਾ 457/380 ਅਧੀਨ ਕੇਸ ਦਰਜ ਕੀਤਾ ਹੈ। ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕਈ ਹੋਰ ਪ੍ਰਗਟਾਵੇ ਹੋਣ ਦੀ ਵੀ ਸੰਭਾਵਨਾ ਹੈ।
ਚੋਰੀ ਦਾ ਮੋਟਰਸਾਈਕਲ
ਲੁਧਿਆਣਾ: ਕਿਸੇ ਨ ਕਿਸੇ ਦਾ ਬੈਕ ਚੋਰੀ ਹਨ ਆਮ ਜਿਹੀ ਗੱਲ ਬਣ ਗਈ ਹੈ। ਕੋਈ ਵੀ ਥਾਂ ਇਸ ਮਾਮਲੇ ਵਿੱਚ ਸੁਰੱਖਿਅਤ ਨਹੀਂ ਰਹੀ। ਸੀਸੀਟੀਵੀ ਕੈਮਰਿਆਂ ਦੇ ਇਸ ਯੁਗ ਵਿੱਚ ਵੀ ਚੋਰਾਂ ਨੂੰ ਨਾ ਕੋਈ ਡਰ ਅਤੇ ਨਾ ਕੋਈ ਝਾਕਾ। ਕਰਾਈਮ ਬ੍ਰਾਂਚ-1 ਦੀ ਪੁਲਿਸ ਨੇ ਸ਼ਿਮਲਾਪੁਰੀ ਦੇ ਜਤਿੰਦਰ ਕੁਮਾਰ ਉਰਫ ਜੋਨੀ, ਦਸਮੇਸ਼ ਨਗਰ ਦੇ ਮਨਪ੍ਰੀਤ ਸਿੰਘ ਉਰਫ ਰੋਮੀ ਅਤੇ ਦਸ਼ਮੇਸ਼ ਨਗਰ ਦੇ ਹੀ ਸੰਨੀ ਕੁਮਾਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਵੀ ਫੜ੍ਹਿਆ ਗਿਆ ਹੈ ਜਿਸ ਉੱਪਰ ਜਾਅਲੀ ਨੰਬਰ ਲਗਾਇਆ ਗਿਆ ਸੀ।
ਨਸ਼ੀਲੀਆਂ ਗੋਲੀਆਂ ਬਰਾਮਦ
ਲੁਧਿਆਣਾ: ਨਸ਼ੀਲੀਆਂ ਦਵਾਈਆਂ ਦਾ ਸਿਲਸਿਲਾ ਇੱਕ ਵਾਰ ਫੇਰ ਤੇਜ਼ ਹੋ ਗਿਆ ਲੱਗਦਾ ਹੈ। ਗੋਲੀਆਂ ਜਾਂ ਕੈਪਸੂਲਾਂ ਦੇ ਰੂਪ ਵਿੱਚ ਆਉਂਦੀਆਂ ਇਹ ਦਵਾਈਆਂ ਅਕਸਰ ਕਿਸੇ ਨ ਕਿਸੇ ਖਾਸ ਬਿਮਾਰੀ ਲਈ ਹੁੰਦੀਆਂ ਹਨ ਪਰ ਨਸ਼ਿਆਂ ਦੇ ਸ਼ੋਕੀਨ ਇਸਦੀ ਦੁਰਵਰਤੋਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਸੀ ਆਈ ਏ ਸਟਾਫ਼-2 ਦੀ ਪੁਲਿਸ ਨੇ ਬਲਵੀਰ ਸਿੰਘ ਪੁੱਤਰ ਰਤਨ ਚੰਦ ਵਾਸੀ ਮਹਾਂ ਸਿੰਘ ਨਗਰ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ 750 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ਼ ਧਾਰਾ 22/61/85 ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ ਅਤੇ ਕਈ ਹੋਰ ਪ੍ਰਗਟਾਵੇ ਹੋਣ ਦੀ ਵੀ ਸੰਭਾਵਨਾ ਹੈ।
ਘਰ 'ਤੇ ਹਮਲਾ ਕਰਕੇ ਜ਼ਖਮੀ ਕੀਤਾ
ਲੁਧਿਆਣਾ: ਲੋਕਾਂ ਦੇ ਦਿਲਾਂ ਵਿੱਚ ਸਟੋਰ ਹੋਈ ਨਫਰਤ ਅਤੇ ਗੁੱਸਾ ਕਦੋਂ ਉਬਾਲਾ ਮਾਰ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ।ਮਾਮੂਲੀ ਜਿਹੀ ਗੱਲ ਤੇ ਝੱਟ ਵੱਡੇ ਝਗੜੇ ਹੋ ਜਾਂਦੇ ਹਨ। ਪੁਲਿਸ ਨੇ ਊਸ਼ਾ ਰਾਣੀ ਵਾਸੀ ਤਾਜਪੁਰ ਰੋਡ ਦੀ ਸ਼ਿਕਾਇਤ ਤੇ ਅਮਰੀਕ ਸਿੰਘ ਪੁੱਤਰ ਗੁਰਨਾਮ ਸਿੰਘ, ਕਾਕੂ ਪੁੱਤਰ ਅਮਰੀਕ ਸਿੰਘ, ਪਿੰਕੀ, ਰਮਨ, ਕੁਲਦੀਪ ਕੌਰ ਅਤੇ ਪ੍ਰੀਤਮ ਕੌਰ ਵਾਸੀ ਭੋਲਾ ਕਾਲੋਨੀ ਖਿਲਾਫ਼ ਧਾਰਾ 451/354/354 ਬੀ/341/323/148/149/506 ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸਦੇ ਘਰ ਤੇ ਹਮਲਾ ਕਰਕੇ ਜ਼ਖਮੀ ਕਰਨ ਦਾ ਦੋਸ਼ ਲਗਾਇਆ ਹੈ।
ਮੋਬਾਈਲ ਸ਼ੋਅ ਰੂਮ ਤੋਂ ਚੋਰੀ
ਲੁਧਿਆਣਾ: ਵੱਡੇ ਵੱਡੇ ਸੋਅ ਰੂਮ ਅਕਸਰ ਚੋਰਾਂ ਦਾ ਨਿਸ਼ਾਨਾ ਬਣ ਰਹੇ ਹਨ। ਇਹਨਾਂ ਵਿੱਚੋਂ ਚੋਰੀ ਸਾਮਾਨ ਕਾਫੀ ਮਹਿੰਗਾ ਵੀ ਹੁੰਦਾ ਹੈ। ਹੁਣ ਨਵਾਂ ਨਿਸ਼ਾਨ ਬਣਿਆ ਹੈ ਜੋਧੇਵਾਲ ਬਸਤੀ ਦਾ ਇੱਕ ਮੋਬਾਈਲ ਸ਼ੋਅ ਰੂਮ। ਸਥਾਨਕ ਬਸਤੀ ਜੋਧੇਵਾਲ ਤੋਂ ਚੋਰ ਨਰਿੰਦਰਪਾਲ ਵਾਸੀ ਨਿਊ ਸੁਭਾਸ਼ ਨਗਰ ਦੇ ਮੋਬਾਈਲ ਸ਼ੋਅਰੂਮ ਤੋਂ 2 ਲੱਖ 53 ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਇਸ ਸਬੰਧੀ ਧਾਰਾ 457/380 ਅਧੀਨ ਕੇਸ ਦਰਜ ਕੀਤਾ ਹੈ |
ਕੁੱਟਮਾਰ ਦਾ ਕੇਸ
ਲੁਧਿਆਣਾ: ਪੈਸੇ ਦੇ ਜ਼ੋਰ ਅਤੇ ਸਿਆਸੀ ਪੁਸ਼ਤਪਨਾਹੀ ਵਾਲੇ ਇਸ ਦੌਰ ਵਿੱਚ ਕੁੱਟਮਾਰ ਇੱਕ ਆਮ ਜਿਹਾ ਵਰਤਾਰਾ ਬਣ ਗਿਆ ਹੈ। ਪੁਲਿਸ ਨੇ ਰਾਮ ਪਿਆਰੀ ਵਾਸੀ ਹਰਗੋਬਿੰਦ ਵਿਹਾਰ ਦੀ ਸ਼ਿਕਾਇਤ ਤੇ ਕਪੂਰ, ਬਿੰਦਰ ਅਤੇ ਹੋਰਨਾਂ ਖਿਲਾਫ਼ ਧਾਰਾ 452/323/325/506/34 ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਜਾਂਚ ਕਰ ਰਹੀ ਹੈ। ਦੇਖਣਾ ਹੈ ਕਿ ਅਜਿਹੇ ਜੁਰਮ ਕਦੋਂ ਪੂਰੀ ਤਰਾਂ ਬੰਦ ਹੁੰਦੇ ਹਨ।
No comments:
Post a Comment