ਅਜੀਮੁਸ਼ਾਨ ਜਲਸਾ ਸੀਰਤਉਨ ਨਬੀ ਸੱਲਲਲਾਹੁ ਅਲੈਹੀਵਸਲਮ ਦਾ ਆਯੋਜਨ
ਖਾਦੀ ਬੋਰਡ ਦੇ ਡਾਇਰੈਕਟਰ ਹਰਪ੍ਰੀਤ ਬੇਦੀ ਦਾ ਸਨਮਾਨ ਕਰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ , ਹਾਜੀ ਮੁਹੰਮਦ ਇਦਰੀਸ ਅਤੇ ਸਮੂਹ |
ਲੁਧਿਆਣਾ: 24 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਮਸਜਿਦ ਹਜਰਤ ਅਬੁ ਬਕਰ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ ਫਿਰੋਜਪੁਰ ਰੋਡ ਵਲੋਂ ਬੀਤੀ ਰਾਤ ਇਕ ਅਜੀਮੁਸ਼ਾਨ ਜਲਸਾ ਸੀਰਤਉਨ ਨਬੀ ਸੱਲਲਲਾਹੁ ਅਲੈਹੀਵਸਲਮ ਦਾ ਆਯੋਜਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਅਮਰੋਹਾ ਤੋਂ ਆਏ ਹੋਏ ਮੁਫਤੀ ਮੁੰਹਮਦ ਅੱਫਾਨ ਸਾਹਿਬ ਮੰਸੂਰਪੁਰੀ ਨੇ ਕੀਤੀ। ਇਸ ਮੌਕੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਨੀ ਅਤੇ ਖਾਦੀ ਬੋਰਡ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਬੇਦੀ ਮੁੱਖ ਮੇਹਮਾਨ ਦੇ ਰੂਪ ਵਿੱਚ ਹਾਜਰ ਹੋਏ। ਇਸ ਮੌਕੇ ਤੇ ਕੁਰਾਨ ਪਾਕ ਦੀ ਤਿਲਾਵਤ ਕਾਰੀ ਮੁਹਮੰਦ ਮੁਖਤਾਰ ਨੇ ਕੀਤੀ। ਇਸ ਸਮਾਰੋਹ ਦਾ ਸੰਚਾਲਣ ਮੌਲਾਨਾ ਅਯੂਬ ਨੇ ਕੀਤਾ। ਸਮਾਹੋਰ ਨੂੰ ਸੰਬੋਧਿਤ ਕਰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪਿਆਰੇ ਨਬੀ ਹਜਰਤ ਮੁਹਮੰਦ ਸੱਲਲਲਾਹੁ ਅਲੈਹੀਵਸਲਮ ਦੀ ਜੀਵਨੀ ਪੂਰੀ ਦੁਨਿਆਂ ਦੇ ਇਨਸਾਨਾਂ ਦੇ ਲਈ ਇਕ ਸਬਕ ਹੈ। ਉਹਨਾਂ ਕਿਹਾ ਕਿ ਹਜਰਤ ਮੁਹਮੰਦ ਸੱਲਲਲਾਹੁ ਅਲੈਹੀਵਸਲਮ ਨੇ ਇਕ ਅਜਿਹਾ ਨਿਜਾਮ ਦੁਨਿਆਂ ਨੂੰ ਦਿੱਤਾ ਹੈ ਕਿ ਅੱਜ ਵੀ ਇਹ ਨਿਜਾਮ ਬਹੁਤ ਤੇਜੀ ਨਾਲ ਦੁਨੀਆਂ ਦੀ ਅਲਗ ਅਲਗ ਕੌਮਾਂ ਵਿੱਚ ਪ੍ਰਸਿਧ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸਲਾਮ ਤੇ ਇਸ ਵੇਲੇ ਅਲਗ ਅਲਗ ਤਾਕਤਾਂ ਹਮਲਾ ਕਰ ਰਹੀਆਂ ਹਨ। ਲੇਕਿਨ ਇਹ ਦੀਨ ਕਿਸੇ ਦੀ ਸਾਜਿਸ਼ ਨਾਲ ਰੁਕਣ ਵਾਲਾ ਨਹੀਂ। ਉਹਨਾਂ ਕਿਹਾ ਕਿ ਮੁਸਲਮਾਨੋ ਯਾਦ ਰੱਖੋ, ਸਾਡਾ ਮਕਸਦ ਸਿਰਫ ਦੀਨ ਤੇ ਅਮਲ ਕਰਨਾ ਹੀ ਨਹੀਂ ਹੈ ਬਲਕਿ ਇਸ ਨਿਜਾਮ ਤੋਂ ਸਾਰੀ ਦੁਨੀਆਂ ਨੂੰ ਜਾਣੂ ਕਰਵਾਉਣਾ ਵੀ ਹੈ ਤਾਂਕਿ ਸਿਸਕ ਰਹੀ ਇਨਸਾਨਿਅਤ ਸਕੂਨ ਹਾਸਲ ਕਰ ਸਕੇ। ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਹਜਰਤ ਇਮਾਮ ਹੁਸੈਨ (ਰਜਿ.) ਦੀ ਉਹ ਮਹਾਨ ਕੁਰਬਾਨੀ ਨੂੰ ਵੀ ਯਾਦ ਰੱਖਣਾ ਹੈ ਜੋ ਕਿ ਆਪ ਜੀ ਨੇ ਸਾਰੀ ਇਨਸਾਨੀਅਤ ਨੂੰ ਤਾਕਯਾਮਤ ਤੱਕ ਸੁਰਖਿਅਤ ਰੱਖਣ ਲਈ ਦਿੱਤੀ ਸੀ। ਉਹਨਾਂ ਕਿਹਾ ਕਿ ਯਾਦ ਰਖੋ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੂਲ ਜਾਂਦੀਆਂ ਹਨ ਉਹਨਾਂ ਦਾ ਵਜੂਦ ਖਤਮ ਹੋ ਜਾਇਆ ਕਰਦਾ ਹੈ। ਸਾਨੂੰ ਇਹਨਾਂ ਕੁਰਬਾਨੀਆਂ ਨੂੰ ਨਾ ਸਿਰਫ ਯਾਦ ਰੱਖਣਾ ਹੈ ਬਲਕਿ ਸਮਾਂ ਆਉਣ ਤੇ ਕੁਰਬਾਨੀ ਵੀ ਦੇਣੀ ਹੈ। ਇਸ ਮੌਕੇ ਆਏ ਹੋਏ ਮੇਹਮਾਨਾਂ ਦਾ ਸਵਾਗਤ ਡਾ: ਮੁਹਮੰਦ ਇਦਰੀਸ, ਹਾਜੀ ਮੁਹਮੰਦ ਫੁਰਕਾਨ, ਹਾਜੀ ਮੁਹਮੰਦ ਕਾਸਿਮ, ਆਫਤਾਬ ਆਲਮ, ਮੁਹੰਮਦ ਮੋਹਸੀਨ, ਮੁਹਮੰਦ ਤਾਹਿਰ ਠੇਕੇਦਾਰ, ਮੁਹੰਮਦ ਯੂਨਸ ਠੇਕੇਦਾਰ ਤੇ ਮੁਹੰਮਦ ਸ਼ਹਿਜਾਦ ਨੇ ਕੀਤਾ।
No comments:
Post a Comment