Tuesday, September 20, 2016

ਸੱਤਾਧਾਰੀ ਪਾਰਟੀਆਂ ਨੂੰ ਹਰਾਉਣ ਲਈ MCPI(U) ਚੁੱਕੇਗੀ ਜ਼ਰੂਰੀ ਕਦਮ

ਹੈਦਰਾਬਾਦ ਵਿਖੇ 1 ਤੋਂ 3 ਅਕਤੂਬਰ ਤੱਕ ਹੋਣੀ ਹੈ ਕੇਂਦਰੀ ਕਮੇਟੀ ਦੀ ਮੀਟਿੰਗ
ਦੋਰਾਹਾ: 19 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਈਟਡ) ਦੀ ਪੰਜਾਬ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਲੱਖਵਿੰਦਰ ਸਿੰਘ ਬੁਆਣੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਐਮ ਸੀ ਪੀ ਆਈ (ਯੂ) ਦੇ ਕੁੱਲ ਹਿੰਦ ਸਕੱਤਰ ਸਾਥੀ ਮੂਹਮੰਦ ਗਾਊਸ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਮੀਟਿੰਗ ਦੇ ਸ਼ੁਰੂ ਵਿੱਚ ਸੀ ਪੀ ਆਈ ਐਮ ਐਲ-ਲਿਬਰੇਸ਼ਨ ਦੇ ਪੋਲਿਟ ਬਿਊਰੋ ਮੈਂਬਰ ਸਾਥੀ ਸਵਪਨ ਮੁਖਰਜੀ ਦੀ ਅਚਾਨਕ ਹੋਈ ਬੇਵਕਤ ਮੌਤ ਉਪੱਰ ਦੋ ਮਿੰਟ ਦਾ ਮੋਨ ਰੱਖਕੇ ਸ਼ੋਕ ਪ੍ਰਗਟ ਕੀਤਾ ਅਤੇ ਉਨ੍ਹਾਂ ਪਰੀਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਐਮ ਸੀ ਪੀ ਆਈ (ਯੂ) ਦੇ ਸੂਬਾ ਸਕੱਤਰ ਪਵਨ ਕੁਮਾਰ ਕੌਸ਼ਲ ਨੇ ਦਸਿਆ ਕਿ ਮੀਟੰਗ ਦੇ ਮੁੱਖ ਏਜੰਡਿਆਂ ਵਿੱਚ ਪਾਰਟੀ ਅਤੇ ਇਸਦੀਆਂ ਜਨਤਕ ਜਥੇਬੰਦੀਆਂ ਦੀ ਮੌਜੂਦਾ ਸਥਿਤੀ ਨੂੰ ਮਜਬੂਤ ਕਰਨ ਅਤੇ ਇਨਕਲਾਬੀ ਲੀਹਾਂ ਉਪੱਰ ਉਸਾਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸਤੋਂ ਇਲਾਵਾ ਪੰਜਾਬ ਅੰਦਰ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਜਾ ਰਹੀਆਂ ਅਸੈਂਬਲੀ ਚੋਣਾ ਨੂੰ ਲੈਕੇ ਮੌਜੂਦਾ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਭਾਰੀ ਰੋਹ ਅਤੇ ਗੁੱਸਾ ਹੋਣ ਦੇ ਬਾਵਜੂਦ ਪੰਜਾਬ ਅੰਦਰ ਇਨ੍ਹਾਂ ਪਾਰਟੀਆਂ ਵਿਰੁੱਧ ਕੋਈ ਲੋਕ ਪੱਖੀ ਸਾਰਥਕ ਬਦਲ ਨੂੰ ਲੈਕੇ ਸਥਿਤੀ ਅਨਿਸਚਿਤ ਬਣੀ ਹੋਈ ਹੈ ਅਤੇ ਅਗੋਂ ਹੋਰ ਗੁੰਝਲਦਾਰ ਬਣਦੀ ਜਾ ਰਹੀ ਹਾਲਤ ਉਪੱਰ ਵੀ ਗੰਭੀਰ ਚਰਚਾ ਕੀਤੀ ਗਈ ਅਤੇ ਇਨ੍ਹਾਂ ਚੋਣਾ ਨੂੰ ਲੈਕੇ ਸੂਬੇ ਅੰਦਰ ਇੱਕ ਲੋਕ ਪੱਖੀ ਖੱਬੇ ਜਮਹੂਰੀ ਮੋਰਚੇ ਦੀ ਸੰਭਾਵਨਾ ਉਪੱਰ ਵੀ ਚਰਚਾ ਕੀਤੀ ਗਈ।
ਐਮ ਸੀ ਪੀ ਆਈ (ਯੂ) ਦੇ ਕੁੱਲ ਹਿੰਦ ਸਕੱਤਰ ਸਾਥੀ ਮੂਹਮੰਦ ਗਾਊਸ ਨੇ ਦੇਸ਼ ਅੰਦਰ ਪਾਰਟੀ ਦੇ ਜਥੇਬੰਦਕ ਢਾਂਚੇ ਬਾਰੇ ਜਾਣਕਾਰੀ ਦਿੱਤੀ ਅਤੇ ਇਸਨੂੰ ਹੋਰ ਮਜਬੂਤ ਕਰਨ ਅਤੇ ਐਮ ਸੀ ਪੀ ਆਈ (ਯੂ) ਦੇ ਅੱਪਡੇਟਡ ਪ੍ਰੋਗਰਾਮ ਅਨੂਸਾਰ ਪਾਰਟੀ ਨੂੰ ਇਨਕਲਾਬੀ ਲੀਹਾਂ ਉਪੱਰ ਉਸਾਰਨ ਲਈ ਸੂਬਾ ਕਮੇਟੀ ਮੈਂਬਰਾਂ ਤੋਂ ਸੁਝਾਅ ਮੰਗੇ ਅਤੇ ਸਾਰੇ ਸਾਥੀਆਂ ਨੇ ਆਪਣੇ ਆਪਣੇ ਵੱਡਮੁੱਲੇ ਸੁਝਾਅ ਦਿੱਤੇ। ਮੀਟਿੰਗ ਵਿੱਚ ਪੋਲਿਟ ਬਿਊਰੋ ਮੈਂਬਰ ਸਰਵ ਸਾਥੀ ਕੁਲਦੀਪ ਸਿੰਘ, ਪ੍ਰੇਮ ਸਿੰਘ ਭੰਗੂ, ਕਿਰਜੀਤ ਸਿੰਘ ਸੇਖੋਂ ਅਤੇ ਸੂਬਾ ਸਕੱਤਰ ਪਵਨ ਕੁਮਾਰ ਕੌਸ਼ਲ ਨੇ ਇਸ ਚਰਚਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਮੀਟਿੰਗ ਵਿੱਚ ਇਹ ਭੀ ਫੈਸਲਾ ਕੀਤਾ ਗਿਆ ਕਿ ਸੂਬਾ ਕਮੇਟੀ ਵਲੋਂ ਦਿੱਤੇ ਸੁਝਾਵਾਂ ਨੂੰ ਅਗੋਂ ਵਿਚਾਰਨ ਲਈ ਹੈਦਰਾਬਾਦ ਵਿਖੇ 1,2 ਅਤੇ 3 ਅਕਤੂਬਰ ਨੂੰ ਹੋਣ ਵਾਲੀ ਕੇਂਦਰੀ ਕਮੇਟੀ ਦੀ ਮੀਟਿੰਗ ਵਿੱਚ ਅੰਤਮ ਫੈਸਲੇ ਲਈ ਰਖਿਆ ਜਾਵੇਗਾ ਅਤੇ ਇਹ ਭੀ ਫੈਸਲਾ ਕੀਤਾ ਗਿਆ ਕਿ ਪੰਜਾਬ ਅੰਦਰ ਹੋਣ ਵਾਲੀਆਂ ਚੋਣਾ ਪ੍ਰਤੀ ਸੱਤਾ ਧਾਰੀ ਪਾਰਟੀਆਂ ਨੂੰ ਹਰਾਉਣ ਲਈ ਕਿਸੇ ਸਾਰਥਕ ਬਦਲ ਦੀ ਹਮਾਇਤ ਕਰਨ ਦਾ ਅੰਤਮ ਫੈਸਲਾ ਕੇਂਦਰੀ ਕਮੇਟੀ ਦੇ ਨਿਰਣੇ ਮੁਤਾਬਕ ਲਿਆ ਜਾਵੇਗਾ।
ਇੱਕ ਮਤੇ ਰਾਂਹੀ ਮੀਟਿੰਗ ਨੇ ਅਕਾਲੀ- ਭਾਜਪਾ ਸਰਕਾਰ ਵਲੋਂ ਆਪਣੇ ਸੌੜੇ ਸਿਆਸੀ ਹਿਤਾਂ ਅਤੇ ਸਤ੍ਹਾ ਹਥਿਆਉਣ ਲਈ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਵਰਤਣ ਅਤੇ ਗਊ ਰਖਿਆ ਦੇ ਨਾਂ ਉਪੱਰ ਅਖੌਤੀ ਗਊ ਰਖਿਅਕ ਸੰਗਠਨਾ ਅਤੇ ਇਸਦੇ ਨਾਂ ਉਪੱਰ ਧਾਰਮਕ ਸੰਪਰਦਾਇਕ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੇ ਯਤਨਾ ਦੀ ਨਿਖੇਧੀ ਕੀਤੀ ਗਈ। 

No comments: