Thursday, August 25, 2016

ਫੂਲਕਾ ਨੇ ਬੇਨਕਾਬ ਕੀਤੀ ਵਿਕਾਸ ਦੀ ਹਕੀਕਤ

ਖੰਡਰ 'ਚ ਚਲਦੇ ਸਰਕਾਰੀ ਸਕੂਲ ਵਿੱਚ ਮਨਾਇਆ ਆਪਣਾ ਜਨਮਦਿਨ 
ਲੁਧਿਆਣਾ: 24 ਅਗਸਤ 2016: (ਪੰਜਾਬ ਸਕਰੀਨ ਬਿਊਰੋ): 
ਜਦੋਂ ਪੈਸੇ ਵੀ ਕੋਲ ਹੋਵੇ, ਆਲੇ ਦੁਆਲੇ ਭੀੜ ਵੀ ਹੋਵੇ ਅਤੇ ਲੀਡਰੀ ਵੀ ਅਸਮਾਨ ਛੂਹ ਰਹੋ ਹੋਵੇ ਉਦੋਂ ਅਕਸਰ ਜਨਮਦਿਨ ਵਰਗੇ ਬਹਾਨੇ ਬੜੇ ਸ਼ਾਹਾਨਾ ਠਾਠ ਬਣ ਜਾਂਦੇ ਹਨ ਜਾਂ ਝੁੱਗੀ ਝੋਂਪੜੀ ਦੇ ਬੱਚਿਆਂ ਨੂੰ ਫਲ ਵੰਡ ਕੇ ਪਬਲੀਸਿਟੀ ਲੈਣ ਦਾ ਤਰੀਕਾ ਪਰ ਸਰਦਾਰ ਹਰਵਿੰਦਰ ਸਿੰਘ ਫੂਲਕਾ ਨੇ ਇਹਨਾਂ ਸਾਰੇ ਢੰਗ ਤਰੀਕਿਆਂ  ਦੇ ਉਲਟ ਆਪਣਾ ਜਨਮ ਦਿਨ ਵਿਕਾਸ ਦੀ ਹਕੀਕਤ ਨੂੰ ਬੇਨਕਾਬ ਕਰਕੇ ਮਨਾਇਆ। 
ਫੀਲਡਗੰਜ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ਦੀ ਇਮਾਰਤ ਨੂੰ ਦੇਖ ਕੇ ਖੰਡਰ ਕਹਿਣਾ ਜ਼ਿਆਦਾ ਠੀਕ ਲੱਗਦਾ ਹੈ। ਇਸ ਨੂੰ ਠੀਕ ਕਰਨ ਲਈ ਅਕਾਲੀਦਲ ਦੇ ਹਮਾਇਤੀ ਵੀ ਬੜੀ ਵਾਰ ਆਵਾਜ਼ ਉਠਾ ਚੁੱਕੇ ਹਨ ਪਰ ਇਸ ਸਕੂਲ ਦੀ ਕਿਸਮਤ ਨਹੀਂ ਬਦਲੀ। ਇਸ ਸਕੂਲ ਵਿੱਚ ਪੜ੍ਹਨ ਅਤੇ ਪੜ੍ਹਾਉਣ ਵਾਲਿਆਂ ਦੀ ਸਾਰ ਅੱਜ ਸਰਦਾਰ ਫੂਲਕਾ ਨੇ ਖੁਦ ਆ ਕੇ ਲਈ ਅਤੇ ਉਹਨਾਂ ਨਾਲ ਆਪਣਾ ਜਨਮਦਿਨ ਮਨਾਇਆ। 
ਸਰਦਾਰ ਐਚ ਐਸ ਫੂਲਕਾ ਨੇ ਅੱਜ ਆਪਣਾ ਜਨਮਦਿਨ ਮਨਾਉਣ ਦੇ ਲਈ ਸਰਕਾਰੀ ਪ੍ਰਾਇਮਰੀ ਸਕੂਲ ਜੇਲ ਰੋਡ ਮਿਲੰਰ ਗੰਜ ਦੇ ਬੱਚਿਆਂ ਦੇ ਵਿਚ ਫਲ ਵੰਡਣ ਦਾ ਰਸਤਾ ਚੁਣਿਆ ਤਾਂਕਿ ਵਿਕਾਸ ਦੇ ਖੋਖਲੇ ਦਾਅਵਿਆਂ ਨੂੰ ਬੇਨਕਾਬ ਕੀਤਾ ਜਾ ਸਕੇ।  ਉਥੇ ਦਾ ਨਜ਼ਾਰਾ ਬੜਾ ਪੀੜਾਦਾਇਕ ਤੇ ਹੈਰਾਨੀ ਜਨਕ ਸੀ ਕਿਉਕਿ ਸਕੂਲ ਦੀ ਹਾਲਤ ਬੜੀ ਤਰਸਯੋਗ ਸੀ। ਸਕੂਲ ਦੇ ਵਿਚ ਕਮਰੇ ਤਾ ਬਹੁਤ ਸਨ ਪਰ ਕਮਰੇ ਬਿਨਾ ਛੱਤ, ਖਿੜਕੀ ਤੇ ਦਰਵਾਜੇ ਤੋਂ ਸਨ। ਜਿਸ ਕਾਰਨ ਬਾਹਰ ਗਰਾਊਡ ਵਿਚ ਬੱਚੇ ਮੀਂਹ ਦੇ ਵਿਚ ਤਰਪਾਲ ਹੇਠ ਟਾਟ ਬਿਛਾ ਕੇ ਪੜ ਰਹੇ ਸਨ। ਜਿਸ ਹਿਸਾਬ ਨਾਲ ਸਰਕਾਰ ਅੱਜ ਕੱਲ ਪੰਜਾਬ ਦੇ ਵਿਕਾਸ ਨੂੰ ਦਿਖਾਉਣ ਲਈ ਇਨਾ ਪੈਸੇ ਲਗਾ ਰਹੀ ਹੈਂ| ਜੇਕਰ ਇਸ ਦਾ ਕੁਛ ਹਿੱਸਾ ਇਨਾ ਸਕੂਲਾਂ ਤੇ ਗਰੀਬ ਬੱਚਿਆਂ ਦੇ ਭਵਿੱਖ ਤੇ ਲਾਇਆ ਹੁੰਦਾ ਤਾਂ ਆਪਣੇ ਕੀਤੇ ਝੂਠੇ ਵਿਕਾਸ ਦਾ ਸਰਕਾਰ ਨੂੰ ਇਸ ਪ੍ਰਕਾਰ ਢਿੰਡੋਰਾ ਨਾ ਪਿਟਣਾ ਪੈਂਦਾ। ਸਰਦਾਰ ਫੂਲਕਾ ਨੇ ਕਿਹਾ ਕਿ 2017 ਵਿਚ ਸਾਡੀ ਸਰਕਾਰ ਆਉਣ ਤੇ ਪੰਜਾਬ ਦੇ ਭਵਿੱਖ ਇਹਨਾਂ ਬੱਚਿਆ ਨੂੰ ਇਹ ਹਾਲਾਤ ਨਹੀ ਦੇਖਣੇ ਪੈਣਗੇ। ਪੰਜਾਬ ਦੇ ਵਿਕਾਸ ਲਈ ਸਿਖਿੱਆ ਤੇ ਸਿਹਤ ਵਿਭਾਗ ਨੂੰ ਪਹਿਲ ਦੇ ਆਧਾਰ ਤੇ ਲਿਆ ਜਾਵੇਗਾ ਤੇ ਇਸ ਵਿੱਚ ਕੋਈ ਕਮੀ ਨਹੀ ਛੱਡੀ ਜਾਵੇਗੀ। 

No comments: