Wed, Jul 27, 2016 at 6:52 PM
ਏ. ਸੀ. ਪੀ. ਮੈਡਮ ਰੁਪਿੰਦਰ ਕੌਰ ਸਰਾਂ ਨੇ ਸੁਣਾਈ ਮੀਡੀਆ ਨੂੰ ਪੂਰੀ ਕਹਾਣੀ
ਲੁਧਿਆਣਾ: 27 ਜੁਲਾਈ (ਪੰਜਾਬ ਸਕਰੀਨ ਬਿਊਰੋ):
ਜਦੋਂ ਇਖਲਾਕੀ ਗਿਰਾਵਟ ਆਉਂਦੀ ਹੈ ਤਾਂ ਉਹ ਆਪਣੇ ਨਾਲ ਬਹੁਤ ਸਾਰੀਆਂ ਮੁਸੀਬਤਾਂ ਵੀ ਲਿਆਉਂਦੀ ਹੈ। ਕੁਝ ਪਾਲਣ ਦੀ ਖੁਸ਼ੀ ਲਈ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਬਣਾਏ ਗਏ ਸੰਬੰਧ ਕਿਵੈਂ ਨਫਰਤ ਦੀ ਸਿਖਰ ਤੇ ਜਾ ਪੁੱਜਦੇ ਹਨ ਇਸਦਾ ਇੱਕ ਵਾਰ ਫੇਰ ਪਤਾ ਲੱਗਿਆ ਹੈ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੋਏ ਘਰੇਲੂ ਨੌਕਰਾਣੀ ਦੇ ਕਤਲ ਤੋਂ।
ਥਾਣਾ ਸ਼ਹੀਦ ਭਗਤ ਸਿੰਘ ਨਗਰ ਦੇ ਘੇਰੇ ਅੰਦਰ ਪੈਂਦੀ ਹਾਊਸਫੈੱਡ ਕਾਲੋਨੀ 'ਚ 5 ਦਿਨ ਪਹਿਲਾਂ ਹੋਏ ਘਰੇਲੂ ਨੌਕਰਾਣੀ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਮ੍ਰਿਤਕ ਲੜਕੀ ਦੇ ਪ੍ਰੇਮੀ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਮੈਡਮ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਮਨੋਜ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਅਯਾਲੀ ਖੁਰਦ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਨੋਜ ਪਿਛਲੇ 10 ਸਾਲ ਤੋਂ ਉਕਤ ਕਾਲੋਨੀ 'ਚ ਸਫਾਈ ਦਾ ਕੰਮ ਕਰਦਾ ਹੈ ਜਦਕਿ ਮ੍ਰਿਤਕ ਲੜਕੀ ਸੋਨਮ ਵੀ ਉਸ ਕਲੋਨੀ ਵਿਚ ਕੰਮ ਕਰਦੀ ਸੀ। ਤਕਰੀਬਨ 6 ਮਹੀਨੇ ਤੋਂ ਇਨ੍ਹਾਂ ਦੋਵਾਂ ਵਿਚਾਲੇ ਨਾਜਾਇਜ਼ ਸਬੰਧ ਚਲੇ ਆ ਰਹੇ ਸਨ ਤੇ ਇਸ ਦੌਰਾਨ ਸੋਨਮ ਗਰਭਵਤੀ ਹੋ ਗਈ। ਪ੍ਰੇਮ ਜਾਲ ਵਿੱਚ ਫਸ ਕੇ ਸੋਨਮ ਆਪਣਾ ਸਭ ਕੁਝ ਲੁਟਾ ਚੁੱਕੀ ਸੀ। ਉਸਦੇ ਪਤ ਵਿੱਚ ਪਾਲ ਰਿਹਾ ਬੱਚਾ ਬਾਰ ਬਾਰ ਉਸਨੂੰ ਯਾਦ ਕਰ ਰਿਹਾ ਸੀ ਕਿ ਜਦੋਂ ਮੈਂ ਜਨਮ ਲੈਣਾ ਹੈ ਸਮਾਜ ਨੇ ਮੇਰੇ ਪਿਤਾ ਦਾ ਨਾਮ ਤੇਰੇ ਕੋਲੋਂ ਪੁੱਛਣਾ ਹੈ। ਹੋਰਨਾਂ ਲੜਕੀਆਂ ਵਾਂਙ ਸੋਨਮ ਨੂੰ ਵੀ ਇਸਦਾ ਸਹੀ ਤਰੀਕਾ ਵਿਆਹ ਕਰਾਉਣਾ ਹੀ ਮਹਿਸੂਸ ਹੋਇਆ ਅਤੇ ਉਸਨੇ ਇ ਸ ਬਾਰੇ ਮਨੋਜ ਨੂੰ ਕਿਹਾ ਵੀ। ਜਦੋਂ ਸੋਨਮ ਨੇ ਮਨੋਜ ਨੂੰ ਆਪਣੇ ਗਰਭਵਤੀ ਹੋਣ ਬਾਰੇ ਦੱਸਿਆ ਤਾਂ ਮਨੋਜ ਨੇ ਵਿਆਹ ਦੀ ਗੱਲ ਤੋਂ ਟਾਲਾ ਵੱਟਦਿਆਂ ਸੋਨਮ ਨੂੰ ਗਰਭਪਾਤ ਕਰਵਾਉਣ ਲਈ ਕਿਹਾ। ਦੂਜੇ ਪਾਸੇ ਸੋਨਮ ਨੇ ਮਨੋਜ ਨੂੰ ਵਿਆਹ ਕਰਵਾਉਣ ਲਈ ਜ਼ੋਰ ਪਾਇਆ, ਜਿਸ 'ਤੇ ਮਨੋਜ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਪਿਛਲੇ ਕੁਝ ਦਿਨਾਂ ਤੋਂ ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਚੱਲ ਰਿਹਾ ਸੀ। ਘਟਨਾ ਵਾਲੇ ਦਿਨ ਮਨੋਜ ਮ੍ਰਿਤਕ ਲੜਕੀ ਸੋਨਮ ਨੂੰ ਚੌਥੀ ਮੰਜਿਲ 'ਤੇ ਬਣੇ ਫਲੈਟ ਵਿਚ ਲੈ ਗਿਆ। ਫਲੈਟ ਦਾ ਮਾਲਕ ਅੰਮ੍ਰਿਤਸਰ ਗਿਆ ਹੋਇਆ ਸੀ ਤੇ ਉੱਥੇ ਰੰਗ ਰੋਗਨ ਦਾ ਕੰਮ ਚੱਲ ਰਿਹਾ ਸੀ। ਰੰਗ ਰੋਗਨ ਦਾ ਕੰਮ ਕਰ ਰਹੇ ਨੌਜਵਾਨ ਵੀ ਸਾਮਾਨ ਲੈਣ ਚਲੇ ਗਏ ਸਨ। ਇਸੇ ਦੌਰਾਨ ਮਨੋਜ ਨੇ ਸੋਨਮ ਨੂੰ ਬਹਾਨੇ ਨਾਲ ਬੁਲਾ ਲਿਆ ਅਤੇ ਉੱਥੇ ਮੁੜ ਇਨ੍ਹਾਂ ਦਾ ਤਕਰਾਰ ਹੋ ਗਿਆ। ਗੁੱਸੇ 'ਚ ਆਏ ਮਨੋਜ ਨੇ ਪਹਿਲਾਂ ਲੜਕੀ ਦਾ ਸਿਰ ਦੀਵਾਰ ਵਿਚ ਮਾਰਿਆ, ਜਿਸ 'ਤੇ ਉਹ ਬੇਹੋਸ਼ ਹੋ ਗਈ ਅਤੇ ਫਿਰ ਉਸ ਨੇ ਉੱਥੇ ਪਏ ਇਕ ਔਜਾਰ ਨਾਲ ਉਸ ਦੇ ਗਲੇ 'ਤੇ ਵਾਰ ਕੀਤੇ। ਇਸ ਦੌਰਾਨ ਸੋਨਮ ਮੌਕੇ 'ਤੇ ਹੀ ਦਮ ਤੋੜ ਗਈ। ਮਨੋਜ ਲਾਸ਼ ਨੂੰ ਘੜੀਸ ਕੇ ਹੇਠਾਂ ਲੈ ਗਿਆ ਤੇ ਲਾਸ਼ ਨੂੰ ਉਲਟਾ ਕੇ ਉੱਥੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮਨੋਜ ਸ਼ਾਦੀਸ਼ੁਦਾ ਹੈ ਤੇ ਉਸ ਦੇ ਦੇ ਬੱਚੇ ਹਨ। ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਐੱਸ. ਐੱਚ. ਓ. ਰਾਜਵੰਤ ਸਿੰਘ ਤੇ ਮੁਹੰਮਦ ਜਮੀਲ ਵੀ ਹਾਜ਼ਰ ਸਨ। |
ਜੇ ਸੋਨਮ ਕਿਸੇ ਨ ਕਿਸੇ ਤਰਾਂ ਬਚ ਵੀ ਜਾਂਦੀ ਤਾਂ ਉਸਨੇ ਇਹੀ ਆਖਣਾ ਸੀ---ਮੋਹੱਬਤ ਕੀ ਝੂਠੀ ਕਹਾਣੀ ਪੇ ਰੋਏ....
ਉਸਦਾ ਕਤਲ ਸਾਵਧਾਨ ਕਰਦਾ ਹੈ ਪੂਰੇ ਸਮਾਜ ਨੂੰ ਅਜਿਹੇ ਅਪਵਿੱਤਰ ਸੰਬੰਧਾਂ ਤੋਂ ਜਿਹਨਾਂ ਦੀ ਸ਼ੁਰੂਆਤ ਜਿੰਨੀ ਮਰਜ਼ੀ ਚੰਗੀ ਹੋਵੇ ਪਾਰ ਅੰਤ ਕੁਝ ਅਜਿਹਾ ਹੀ ਹੋਇਆ ਕਰਦਾ ਹੈ।
No comments:
Post a Comment