Tue, Jul 26, 2016 at 4:11 PM
ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ
ਪਾਕਿਸਤਾਨ ਦਖਲਅੰਦਾਜ਼ੀ ਨਾ ਕਰੇ: ਸ਼ਾਹੀ ਇਮਾਮ ਪੰਜਾਬ
ਲੁਧਿਆਣਾ: 26 ਜੁਲਾਈ 2016: (ਪੰਜਾਬ ਸਕਰੀਨ ਬਿਊਰੋ)::
17ਵੇਂ ਕਾਰਗਿਲ ਵਿਜੇ ਦਿਵਸ ਦੇ ਮੌਕੇ ’ਤੇ ਅੱਜ ਜਾਮਾ ਮਸਜਿਦ ਵਿਖੇ ਦੇਸ਼ ਦੀ ਆਨ - ਬਾਨ - ਸ਼ਾਨ ਲਈ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਗਿਆ ਅਤੇ ਵਿਸ਼ੇਸ਼ ਦੁਆ ਕਰਵਾਈ ਗਈ । ਇਸ ਮੌਕੇ ’ਤੇ ਆਪਣੇ ਸੰਦੇਸ਼ ’ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੋਈ ਕਾਰਗਿਲ ਲੜਾਈ ’ਚ ਦੇਸ਼ ਨੂੰ ਜਿੱਤ ਦਵਾਉਣ ਵਾਲੇ ਸ਼ਹੀਦਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਉਨ੍ਹਾਂ ਕਿਹਾ ਕਿ ਰਹਿੰਦੀ ਦੁਨੀਆ ਤੱਕ ਕਾਰਗਿਲ ਦੇ ਵੀਰ ਜਵਾਨ ਸਨਮਾਨ ਦੇ ਨਾਲ ਯਾਦ ਕੀਤੇ ਜਾਂਦੇ ਰਹਿਣਗੇ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਸ਼ਮੀਰ ਦੇ ਹਾਲਾਤ ’ਤੇ ਬੋਲਦੇ ਹੋਏ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ, ਜਿਸਨੂੰ ਰਾਜਨੀਤੀਕ ਲੋਕ ਚਾਹੁਣ ਤਾਂ ਚੁਟਕੀ ’ਚ ਸੁਲਝਾਇਆ ਜਾ ਸਕਦਾ ਹੈ । ਲੇਕਿਨ ਰਾਜਨੀਤੀਕ ਪਾਰਟੀਆਂ ਇਸ ’ਤੇ ਵੋਟ ਬੈਂਕ ਦੀਆਂ ਚਾਲਾਂ ਚੱਲ ਰਹੀਆ ਹਨ। ਪਾਕਿਸਤਾਨ ਦੀ ਨਿੰਦਿਆ ਕਰਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਕਸ਼ਮੀਰ ਦੇ ਮਸਲੇ ’ਚ ਪਾਕਿਸਤਾਨ ਸਰਕਾਰ ਦਖਲਅੰਦਾਜੀ ਨਾ ਕਰੇ, ਕਿਉਂਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ , ਜਿਸਨੂੰ ਇੱਥੇ ਦੇ ਲੋਕ ਮਿਲ-ਬੈਠਕੇ ਸੁਲਝਾਉਣਗੇਂ । ਇੱਕ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਅਸੀ ਅਮਰਨਾਥ ਯਾਤਰੀਆਂ ਦੇ ਨਾਲ ਕਸ਼ਮੀਰ ’ਚ ਹੋਏ ਦੁਰਵਿਵਹਾਰ ਦੀ ਨਿੰਦਿਆ ਕਰਦੇ ਹਾਂ । ਸ਼ਾਹੀ ਇਮਾਮ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਲੋਕਾਂ ਨਾਲ ਦੁਰਵਿਵਹਾਰ ਨਿੰਦਾਯੋਗ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਸ਼ਰਾਰਤੀ ਤੱਤ ਘੱਟਗਿਣਤੀਆਂ ਦੇ ਨਾਲ ਜਬਰਦਸਤੀ ਕਰਨਾ ਚਾਹੁੰਦੇ ਹਨ , ਉਸਨੂੰ ਹਰਗਿਜ਼ ਸਹਿਣ ਨਹੀਂ ਕੀਤਾ ਜਾਵੇਗਾ । ਸ਼ਾਹੀ ਇਮਾਮ ਪੰਜਾਬ ਨੇ ਕੇਂਦਰ ਸਰਕਾਰ ਦੀ ਦੋਗਲੀ ਨੀਤੀ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਕਸ਼ਮੀਰ ’ਚ ਹੋ-ਹੱਲਾ ਮਚਾਉਣ ਵਾਲੀਆਂ ’ਤੇ ਪਲੇਟਨ ਗਨ ਚਲਾਈ ਜਾ ਰਹੀ ਹੈ ਅਤੇ ਪੰਜਾਬ ’ਚ ਹੋ-ਹੱਲਾ ਮਚਾਉਣ ਵਾਲੀਆਂ ਨੂੰ ਹੁਣ ਤੱਕ ਗਿ੍ਰਫਤਾਰ ਵੀ ਨਹੀਂ ਕੀਤਾ ਗਿਆ । ਇਸ ਦੋਗਲੀ ਨੀਤੀ ਦੀ ਵਜ੍ਹਾ ਨਾਲ ਹੀ ਦੇਸ਼ ’ਚ ਹਾਲਾਤ ਵਿਗੜਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅਸੀ ਸੱਭ ਭਾਰਤੀ ਹਾਂ, ਸਾਨੂੰ ਵਿਦੇਸ਼ੀ ਤਾਕਤਾਂ ਦੀਆਂ ਸਾਜਿਸ਼ਾਂ ਤੋਂ ਸੁਚੇਤ ਰਹਿੰਦੇ ਹੋਏ ਆਪਣੇ ਦੇਸ਼ ’ਚ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣਾ ਹੈ। ਇਸ ਮੌਕੇ ਤੇ ਬਜਮੇ ਹਬੀਬ ਦੇ ਪ੍ਰਧਾਨ ਗੁਲਾਮ ਹਸਨ ਕੈਸਰ, ਕਾਰੀ ਅਲਤਾਫ ਉਰ ਰਹਿਮਾਨ, ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਅਬਦੁਲ ਸੁਭਾਨ, ਮੌਲਾਨਾ ਮਹਿਬੂਬ, ਕਾਰੀ ਇਬਰਾਹਿਮ, ਮੌਲਾਨਾ ਮੋਹਤਰਮ,ਮੌਲਾਨਾ ਅਤੀਕ ਉਰ ਰਹਿਮਾਨ ਫੈਜਾਬਾਦੀ, ਸ਼ਾਹ ਨਵਾਜ ਅਹਿਮਦ, ਅੰਜੁਮ ਅਸਗਰ, ਸ਼ੇਖ ਅਸ਼ਰਫ, ਪਰਵੇਜ ਆਲਮ, ਸ਼ਾਹਜੇਬ ਖਾਨ, ਮੁਹੰਮਦ ਸਕਲੇਨ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਮੌਜੂਦ ਸਨ।
No comments:
Post a Comment