Tue, Jul 26, 2016 at 4:30 PM
ਗੈਰ ਸਮਾਜੀ ਅਨਸਰਾਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਮੰਗ
ਲੁਧਿਆਣਾ: 26 ਜੁਲਾਈ 2016: (ਪੰਜਾਬ ਸਕਰੀਨ ਬਿਊਰੋ)::
ਵੱਖ ਵੱਖ ਵਿਦਿਅਕ ਅਦਾਰਿਆਂ ਤੋਂ ਇੱਕਤਰ ਹੋਏ ਵਿਦਿਆਰਥੀਆਂ ਨੇ ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ (ਏ ਆਈ ਐਸ ਐਫ਼) ਦੇ ਝੰਡੇ ਥੱਲੇ ਹੋਈ ਇੱਕ ਮੀਟਿੰਗ ਵਿੱਚ ਵਿੱਦਿਆ ਦੇ ਵਪਾਰੀ ਕਰਨ ਹੋਣ ਦੇ ਨਾਲ ਸਕੂਲੀ ਤੇ ਉੱਚ ਵਿਦਿਆ ਆਮ ਪਰਿਵਾਰ ਦੇ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋ ਜਾਣ 'ਤੇ ਗੰਭੀਰ ਚਿੰਤਾ ਪਰਗਟ ਕੀਤੀ। ਇਸ ਸੰਦਰਭ ਵਿੱਚ ਕਈ ਸਕੂਲਾਂ ਵੱਲੋਂ ਫ਼ੀਸਾਂ ਵਿੱਚ ਕੀਤੇ ਗਏ ਅਥਾਹ ਵਾਧੇ ਦੇ ਵਿਰੋਧ ਵਿੱਚ ਮਾਪਿਆਂ ਵਲੋਂ ਚਲਾਏ ਜਾ ਰਹੇ ਅੰਦੋਲਨ ਦੀ ਹਮਾਇਤ ਕਰਦਿਆਂ ਮੀਟਿੰਗ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਾਧੇ ਨੂੰ ਵਾਪਸ ਕਰਵਾਉਣ ਦੇ ਲਈ ਫ਼ੌਰੀ ਦਖ਼ਲ ਦਿੱਤਾ ਜਾਏ। ਵਿੱਦਿਆ ਵਿਭਾਗ ਵਲੋਂ ਹਦਾਇਤ ਤੇ ਬਾਵਜੂਦ ਪ੍ਰਾਈਵੇਟ ਸਕੂਲ ਫ਼ੀਸਾਂ ਵਧਾਈ ਜਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਵਿਦਿਆ ਦੇ ਖੇਤਰ ਨੂੰ ਨਿਜੀ ਲੋਕਾਂ ਦੇ ਰਹਿਮ ਦੇ ਬਜਾਏ ਗੁਣਵੱਤਕ ਵਿਦਿਆ ਦੇਣ ਦੇ ਲਈ ਖ਼ੁਦ ਜ਼ਿੰਮੇਵਾਰੀ ਨਿਭਾਉਦੇ ਹੋਏ ਇਸ ਖੇਤਰ ਨੂੰ ਸਾਰਿਆਂ ਦੇ ਲਈ ਬਰਾਬਰਤਾ ਦੇ ਅਧਾਰ ਤੇ ਮੁਹੱਈਆ ਕਰਵਾਏ ਅਤੇੇ ਬੱਚਿਆਂ ਦੇ ਲਈ ਕਾਮਨ ਤੇ ਏਰੀਆ ਸਕੂਲ ਸਿਸਟਮ ਲਾਗੂ ਕਰੇ।

ਮੀਟਿੰਗ ਨੇ ਸਮਾਜ ਵਿੱਚ ਲੜਕੀਆਂ ਪ੍ਰਤੀ ਵੱਧ ਰਹੀ ਅਸੁੱਰਖਿਆ ਤੇ ਚਿੰਤਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਵਿੱਦਿਅਕ ਅਦਾਰਿਆਂ ਦੇ ਬਾਹਰ ਸੁੱਰਖਿਆ ਵਧਾਈ ਜਾਏ ਤੇ ਗੈਰ ਸਮਾਜੀ ਅਨਸਰਾਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ।
ਵਿਦਿਆਰਥੀਆਂ ਨੇ ਕੁੱਝ ਅੰਸਰਾਂ ਤੇ ਸ਼ਕਤੀਆਂ ਵਲੋਂ ਸਮਾਜ ਵਿੱਚ ਫ਼ੈਲਾਈ ਜਾ ਰਹੀ ਫ਼ਿਰਕਾ ਪ੍ਰਸਤੀ ਤੇ ਘਟ ਗਿਣਤੀਆਂ ਅਤੇ ਦੱਬੇ ਕੁਚਲੇ ਪਿਛੜੇ ਵਰਗਾਂ ਦੇ ਵਿੱਰੁਧ ਕੀਤੀ ਜਾ ਰਹੀ ਹਿੰਸਾ ਸਮਾਪਤ ਕਰਨ ਦੀ ਮੰਗ ਕੀਤੀ।
ਜਾਰੀ ਬਿਆਨ ਵਿੱਚ ਸੁਲਤਾਨਾ ਮਲਿਕ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਲਾਮ ਬੰਦ ਕਰਨ ਦਾ ਉਪਰਾਲਾ ਕਰਨਗੇ।
ਮੀਟਿੰਗ ਨੂੰ ਸਾਬਕਾ ਵਿਦਿਆਰਥੀ ਆਗੂ ਡਾ: ਅਰੁਣ ਮਿੱਤਰਾ, ਡਾ: ਰਜਿੰਦਰ ਪਾਲ ੰਿਸਘ ਔਲਖ, ਡਾ: ਗੁਰਪ੍ਰੀਤ ਰਤਨ, ਰਮੇਸ਼ ਰਤਨ, ਵਲੈਤੀ ਖ਼ਾਨ ਅਤੇ ਕੁਲਦੀਪ ਸਿੰਘ ਬਿੰਦਰ ਨੇ ਸੰਬੋਧਨ ਕਰਦਿਆਂ ਏ ਆਈ ਐਸ ਐਫ਼ ਦੇ ਗੌਰਵਮਈ ਇਤਹਾਸ ਤੇ ਚਾਨਣਾ ਪਾਇਆ ਤੇ ਮੀਟਿੰਗ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਅਜੋਕੇ ਮਸਲਿਆਂ ਤੇ ਵਿਚਾਰ ਕਰਕੇ ਇਹਨਾ ਦੇ ਹੱਲ ਲਈ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਦਾ ਸੱਦਾ ਦਿੱਤਾ।
No comments:
Post a Comment