ਹੁਣ ਪ੍ਰਸ਼ਾਂਤ ਭੂਸ਼ਣ ਸਾਹਮਣੇ ਲੋਕਾਂ ਨੇ ਭਰਿਆ ਨਵੇਂ ਇਨਕ਼ਲਾਬ ਦਾ ਹੁੰਗਾਰਾ
ਲੁਧਿਆਣਾ: 3 ਮਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
![]() |
ਹੁਸ਼ਿਆਰਪੁਰ ਤੋਂ ਪੁੱਜੀ ਲੇਖਿਕਾ ਇੰਦਰਜੀਤ ਨੰਦਨ |

ਵੱਖ ਵੱਖ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਸਟੇਜ ਦੇ ਸਾਰੇ ਬੁਲਾਰਿਆਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ। ਸਟੇਜ ਤੋਂ ਰੇਤੇ ਦੀ ਚਰਚਾ ਵੀ ਹੋਈ, ਲੈਂਡ ਮਾਫੀਆ ਦੀ ਵੀ, ਗੁੰਡਾ ਰਾਜ ਦੀ ਵੀ ਅਤੇ ਓਰਬਿਟ ਬਸ ਵਿੱਚ ਵਾਪਰੇ ਸ਼ਰਮਨਾਕ ਕਾਂਡ ਦੀ ਵੀ। ਕੁਲ ਮਿਲਾ ਕੇ ਇਹ ਇਕੱਤਰਤਾ ਬੇਹੱਦ ਸੰਤੁਲਿਤ ਅਤੇ ਕਾਮਯਾਬ ਰਹੀ।
ਸਟੇਜ ਤੋਂ ਬਾਰ ਬਾਰ ਇਸ ਗੱਲ ਲਈ ਸੁਚੇਤ ਕੀਤਾ ਗਿਆ ਕਿ ਲੋਕਾਂ ਨੂੰ ਬੈਨਰਾਂ 'ਤੇ ਛਪੀਆਂ ਤਸਵੀਰਾਂ ਜਾਂ ਇਹਨਾਂ ਤਸਵੀਰਾਂ ਵਾਲੇ ਚਿਹਰਿਆਂ ਨਾਲ ਨਹੀਂ ਬਲਕਿ ਵਿਚਾਰਾਂ ਨਾਲ ਜੁੜਨਾ ਚਾਹੀਦਾ ਹੈ। ਇਸ ਮਕਸਦ ਲਈ ਪ੍ਰਸ਼ਾਂਤ ਭੂਸ਼ਣ ਪਾਰਟੀ ਵਾਲੇ ਸਾਰੇ ਘਟਨਾਕ੍ਰਮ ਦਾ ਵੇਰਵਾ ਵੀ ਸੰਖੇਪ ਵਿੱਚ ਦੁਹਰਾਇਆ ਅਤੇ ਪ੍ਰਿਫੈਸਰ ਜਗਮੋਹਨ ਸਿੰਘ ਹੁਰਾਂ ਨੇ ਅਤੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਵੇਲੇ ਦੀ ਗੱਲ ਚੇਤੇ ਕਰਾਈ। ਉਹਨਾਂ ਇੱਕ ਖਾਸ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਕਿਸ ਤਰਾਂ ਇੱਕ ਵਾਰ ਸਾਰੇ ਲੋਕ ਅਤੇ ਅਧਿਕਾਰੀ ਹੈਰਾਨ ਰਹਿ ਗਏ ਸਨ ਕਿ ਗਾਂਧੀ ਜੀ ਦੀ ਜੈ ਜੈ ਕਾਰ ਵਾਲੇ ਵਿਅਕਤੀਵਾਦੀ ਨਾਅਰੇ ਲਾਉਣ ਵਾਲੇ ਲੋਕ ਇੰਨਕ਼ਲਾਬ ਜ਼ਿੰਦਾਬਾਦ ਵਾਲੇ ਵਿਚਾਧਾਰਕ ਨਾਅਰਿਆਂ ਕਿਵੇਂ ਪੁੱਜ ਗਏ। ਸ਼ਖਸਪ੍ਰਸਤੀ ਵਾਲੇ ਨਾਅਰੇ ਏਨਾ ਬਦਲੇ ਕਿ 75 ਫੀਸਦੀ ਨਾਅਰੇ ਵਿਚਾਰਾਂ ਵਾਲੇ ਨਾਅਰੇ ਹੀ ਹੋ ਗਏ।
No comments:
Post a Comment