Sun, May 10, 2015 at 5:03 PM
ਆਰਥਿਕ ਤੰਗੀ ਦੇ ਸ਼ਿਕਾਰ ਕੈਮਰਾਮੈਨ ਵਿੱਕੀ ਦੇ ਇਲਾਜ ਲਈ ਮੱਦਦ ਦੀ ਗੁਹਾਰ
ਲੁਧਿਆਣਾ: 10 ਮਈ 2015:(ਗੁਰਪ੍ਰੀਤ ਸਿੰਘ//ਪੰਜਾਬ ਸਕਰੀਨ):
![]() |
ਸੰਕਟ ਵਿੱਚ ਕੈਮਰਾਮੈਨ ਵਿੱਕੀ |
![]() |
ਲੇਖਕ ਗੁਰਪ੍ਰੀਤ ਸਿੰਘ |
ਭਾਵੇਂ ਅੱਜ ਹਰ ਕੋਈ ਜਾਣਦਾ ਹੈ ਕਿ ਜੋ ਵੀ ਖਬਰ ਲੋਕਾਂ ਤੱਕ ਪੰਹੁਚੀ ਹੈ ਉਸ ਨੂੰ ਜੱਗ ਜਾਹਰ ਕਰਨ ਲਈ ਪੱਤਰਕਾਰ ਅਤੇ ਉਸਦੇ ਸਹਾਇਕ ਕੈਮਰਾਮੈਨ ਜਾਂ ਫੋਟੋ ਗ੍ਰਾਫ਼ਰ ਦੀ ਬਹੁਤ ਵੱਡੀ ਘਾਲਣਾ ਹੰੁਦੀ ਹੈ। ਪਰ ਲੋਕਤੰਤਰ ਦੇ ਚੌਥਾ ਥੰਮ ਕਹੇ ਜਾਣ ਵਾਲੇ ਮੀਡੀਆ ਦੀ ਇਸ ਘਾਲਣਾ ਨੂੰ ਕੋਈ ਵਿਰਲਾ ਹੀ ਸਮਝ ਕੇ ਇਸ ਦੀ ਕਦਰ ਪਾਉਂਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਵੀ ਜਨਤਾ ਖਾਤਰ ਘਾਲਣਾ ਘਾਲਣ ਵਾਲੇ ਕਿਸੇ ਮੀਡੀਆ ਕਰਮੀਂ ਨੂੰ ਜਨਤਾ ਦੇ ਸਹਾਰੇ ਦੀ ਲੋੜ ਹੰੁਦੀ ਹੈ ਤਾਂ ਏਹ ਲੋਕਤੰਤਰ ਦਾ ਚੌਥੇ ਥੰਮ ਦਾ ਰੋਲਾ ਪਾਉਣ ਵਾਲੇ ਨਜਰਾਂ ਬਚਾਉਂਦੇ ਆਮ ਦੇਖੇ ਜਾ ਸਕਦੇ ਹਨ। ਹਾਂ ਜੇਕਰ ਅਜਿਹਾ ਨਹੀ ਏ ਤਾਂ ਅੱਜ ਆਮ ਲੋਕਾਂ ਅਤੇ ਖਾਸ ਕਰ ਲੋਕਤੰਤਰ ਦੇ ਰਾਖੇ ਕਹਾਉਣ ਵਾਲੇ ਉਨ੍ਹਾਂ ਤਮਾਮ ਨੁਮਾਇੰਦਿਆਂ ਤੋਂ ਕਿਡਨੀਆਂ ਦੀਆਂ ਬਿਮਾਰੀ ਤੋਂ ਪੀੜਤ ਕੈਮਰਾਮੈਨ ਵਿੱਕੀ ਅਤੇ ਉਸਦਾ ਪਰਿਵਾਰ ਮੱਦਦ ਦੀ ਆਸ ਰੱਖ ਰਿਹਾ ਹੈ। ਜੇਰੇ ਇਲਾਜ ਵਿੱਕੀ ਦੀ ਪਤਨੀ ਸੁਮਨ ਨੇ ਦੱਸਿਆ ਕਿ ਵਿੱਕੀ ਕੁਝ ਸਮੇਂ ਤੋਂ ਕਿਡਨੀਆਂ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਸਿਵਲ ਹਸਪਤਾਲ ਲੁਧਿਆਣਾ ਤੋਂ ਬਿਨ੍ਹਾਂ ਪੀ ਜੀ ਆਈ ਚੰਡੀਗੜ੍ਹ ਤੋਂ ਵੀ ਚੱਲਿਆ।
ਪਹਿਲਾਂ ਤਾਂ ਅਸੀ ਇਲਾਜ ਕਰਵਾਉਂਦੇ ਰਹੇ ਪਰ ਰੋਜਾਨਾ ਆਉਂਦੇ ਹਜਾਰਾਂ ਦੇ ਖਰਚੇ ਨੇ ਸਾਡਾ ਆਰਥਿਕ ਤੌਰ ਤੇ ਲੱਕ ਤੋੜ ਦਿੱਤਾ ਜਿਸ ਕਾਰਨ ਮੈਂ ਬੇਵੱਸੀ ਦੀ ਹਾਲਤ ‘ਚ ਮੈਨੂੰ ਅਪਣੇ ਬਿਮਾਰ ਪਤੀ ਨੂੰ ਘਰ ਲੈ ਕੇ ਆਉਣ ਲਈ ਮਜਬੂਰ ਹੋਣਾ ਪਿਆ। ਆਰਥਿਕ ਤੰਗੀ ਕਾਰਨ ਅਧੂਰੇ ਪਏ ਇਲਾਜ ਲਈ ਉਸਨੇ ਮੱਦਦ ਦੀ ਗੁਹਾਰ ਲਗਾਈ। ਕੁਝ ਪੱਤਰਕਾਰਾਂ ਨੇ ਬਿਮਾਰ ਵਿੱਕੀ ਦਾ ਇਲਾਜ ਕਰਵਾਉਣ ਦੇ ਮਕਸਦ ਨਾਲ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦਾ ਬੀੜ੍ਹਾ ਚੁੱਕਿਆ ਹੈ। ਜਿਸ ਦੇ ਲਈ ਰੋਜ ਆਉਣ ਵਾਲੇ ਹਜਾਰਾਂ ਦੇ ਖਰਚੇ ਲਈ ਪੱਤਰਕਾਰ ਭਾਈਚਾਰੇ, ਸ਼ਹਿਰ ਦੀਆਂ ਤਮਾਮ ਸਮਾਜਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਪ੍ਰਸ਼ਾਸਨ ਤੋਂ ਮੱਦਦ ਮੰਗੀ ਗਈ ਹੈ।
No comments:
Post a Comment