Sunday, April 05, 2015

ਲੁਧਿਆਣਾ ਪੁਲਿਸ ਵੱਲੋਂ ਨਸ਼ਿਆਂ ਦੀ ਸਮਗਲਿੰਗ ਖਿਲਾਫ਼ ਮੁਹਿੰਮ ਹੋਰ ਤੇਜ਼

Sun, Apr 5, 2015 at 2:01 PM
ਪੁਲਿਸ ਦੀ ਫੁਰਤੀ ਨਾਲ ਨਵਜੋਤ ਸਿੰਘ ਉਰਫ ਬੰਟੀ ਗ੍ਰਿਫਤਾਰ  
DSC_0147_1.JPG 
ਲੁਧਿਆਣਾ: 5 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ):
ਪੁਲਿਸ ਵੱਲੋਂ ਨਸ਼ਿਆਂ ਦੇ ਸਮਗਲਰਾਂ ਖਿਲਾਫ਼ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ। ਸ੍ਰੀ ਨਵੀਨ ਸਿੰਗਲਾ ਆਈ:ਪੀ:ਐਸ;ਡਿਪਟੀ ਕਮਿਸਨਰ ਪੁਲਿਸ ਲੁਧਿ: ਨੇ ਦੱਸਿਆ ਕਿ ਸ੍ਰੀ ਪ੍ਰਮੋਦ ਬਾਨ ਆਈ:ਪੀ:ਐਸ;ਕਮਿਸਨਰ ਪੁਲਿਸ ਲੁਧਿ: ਜੀ ਦੀਆ ਹਦਾਇਤਾ ਅਨੁਸਾਰ ਨਸ਼ੇ ਦੀ ਸਮਗਲਿੰਗ ਦੀ ਰੋਕਥਾਮ ਲਈ  ਚਲਾਈ ਗਈ ਮੁਹਿਮ ਦੇ ਅਧੀਨ ਸ੍ਰੀ ਜਸਦੇਵ ਸਿੰਘ ਸਿੱਧੂ ਵਧੀਕ ਡਿਪਟੀ ਕਮਿਸਨਰ ਪੁਲਿਸ ਸਿਟੀ੍ 2 ਅਤੇ ਸ੍ਰੀ ਰਮਨਦੀਪ ਸਿੰਘ ਪੀ;ਪੀ;ਐਸ; ਏ:ਸੀ:ਪੀ: ਆਤਮ ਨਗਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਮਾਡਲ ਟਾਊਨ ਲੁਧਿਆਣਾ ਅਤੇ ਚੌਕੀ ਆਤਮ ਨਗਰ ਦੇ ਇੰਨਚਾਰਜ ਨੇ ਹੈਰੋਇੰਨ ਦੀ ਸਮਗਲਿੰਗ ਕਰਨ ਵਾਲੇ ਇੱਕ  ਵਿਅਕਤੀ ਨਵਜੋਤ ਸਿੰਘ ਉਰਫ ਬੰਟੀ ਪੁੱਤਰ ਬਲਦੇਵ ਸਿੰਘ ਗਲੀ ਨੰਬਰ 1 ਸਹੀਦ ਬਾਬਾ ਦੀਪ ਸਿੰਘ ਨਗਰ ਧਾਦਰਾ ਰੋਡ ਲੁਧਿ; ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੀਬ ਵਿਭਾਗ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਮੁਤਾਬਿਕ ਜਦੋਂ ਪੁਲਿਸ ਪਾਰਟੀ ਨੂੰ ਲਿਬੜਾ ਕੱਟ ਪਰ ਨਾਕਾਬੰਦੀ ਦੋਰਾਨ ਚੈਕਿੰਗ ਕਰਦੇ ਸਮੇ ਇੱਕ ਕਾਰ ਚਾਲਕ ਨੇ ਆਪਣੀ ਕਾਰ ਉਸਟਰ ਫ਼ੈਕਟਰੀ ਦੀ ਗਲੀ ਵਿੱਚ ਮੋੜ ਕਿ ਭਜਾਉਣ ਦੀ ਕੋਸਿਸ ਕੀਤੀ ਤਾਂ ਇਸ ਨੂੰ ਕੱਲ ਮਿਤੀ 4 ਅਪ੍ਰੈਲ 15 ਨੂੰ ਵਕਤ ਕਰੀਬ 4 ਪੀ:ਐਮ: ਕਾਬੂ ਕਰਕੇ ਇਸ ਦੋਸ਼ੀ ਪਾਸ 11 ਗਰਾਮ ਹੈਰੋਇੰਨ ਦਾ ਪਾਊਡਰ ਬਰਾਮਦ ਕੀਤਾ ਗਿਆ ਅਤੇ ਦੋਸੀ ਦੇ ਕਬਜੇ ਵਿੱਚ ਇਕ ਸਵਿਫਟ ਕਾਰ ਬਰਾਮਦ ਗਈ। ਇਸ ਬਰਾਮਦੀ ਮਗਰੋਂ ਇਸ ਦੇ ਖਿਲਾਫ ਐਨ:ਡੀ:ਪੀ:ਐਸ:ਐਕਟ ਅਤੇ ਹੋਰ ਵੱਖ ਵੱਖ ਧਾਰਾਵਾਂ ਅਧੀਨ ਥਾਣਾ ਮਾਡਲ ਟਾਊਨ ਲੁਧਿਆਣਾ ਵਿੱਚ ਮਾਮਲਾ ਦਰਜ ਕਰਕੇ ਇਸ ਦੇ ਦੂਸਰੇ ਸਾਥੀ ਦੋਸ਼ੀਆਨ ਦੀ ਤਲਾਸ ਕੀਤੀ ਜਾ ਰਹੀ ਹੈ। ਮੁਢਲੀ ਪੁੱਛਗਿੱਛ ਦੋਰਾਨ ਦੋਸ਼ੀ ਨੇ ਦੱਸਿਆ ਕਿ ਉਹ ਇਸ ਗੋਰਖਧੰਦੇ ਵਿੱਚ ਪਿਛਲੇ 5/6 ਮਹੀਨੇ ਤੋ ਲੱਗਾ ਹੋਇਆ ਹੈ ਅਤੇ ਏ:ਸੀ:ਸੀ: ਸੀਮਿੰਟ ਕੰਪਨੀ ਵਿੱਚ ਬਤੋਰ ਸੇਲਜਮੈਨ ਕੰਮ ਕਰਦਾ ਹੈ।ਹੁਣ ਦੇਖਣਾ ਹੈ ਕਿ ਪੁਲਿਸ ਦੀ ਕਾਰਵਾਈ ਇਸ ਸਮਗਲਿੰਗ ਨੂੰ ਰੋਕਣ ਵਿੱਚ ਕਿੰਨਾ ਕੁ ਕਾਮਯਾਬ ਹੁੰਦੀ ਹੈ। 

No comments: