Thu, Apr 23, 2015 at 10:59 AM
ਜੰਮੂ-ਕਸ਼ਮੀਰ ਨਿਵਾਸੀਆਂ ਲਈ ਕੀਤੀ ਗਈ ਵਿਸ਼ੇਸ਼ ਸ਼ੁਰੂਆਤ
ਲੁਧਿਆਣਾ: 22 ਅਪ੍ਰੈਲ, 2015: (ਪੰਜਾਬ ਸਕਰੀਨ ਬਿਊਰੋ):
ਫੋਰਟਿਸ ਹਸਪਤਾਲ, ਲੁਧਿਆਣਾ ਹਮੇਸ਼ਾ ਹੀ ਮੱਨੁਖਤਾ ਦੀ ਸੇਵਾ ਕਰਦਾ ਆਇਆ ਹੈ ਅਤੇ ਆਪਣੇ ਇਸੇ ਜਜ਼ਬੇ ਨੂੰ ਮੁਖ ਰੱਖਦੇ ਹੋਏ ਫੋਰਟਿਸ ਵੱਲੋਂ ਇਕ ਹੋਰ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਜੰਮੂ ਅਤੇ ਕਸ਼ਮੀਰ ਦੇ ਉਹ ਵਾਸੀ ਜਿਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਜ਼ਰੀ ਲਈ ਮੁਖਤ ਡਾਕਟਰੀ ਸਲਾਹ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਅੱਜ ਫੋਰਟਿਸ ਹਸਪਤਾਲ, ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਖੇਤਰੀ ਨਿਰਦੇਸ਼ਕ (ੳੱਤਰੀ ਫੋਰਟਿਸ ਲੜੀ) ਕਰਨਲ ਹਰਿੰਦਰ ਚਹਿਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਫਸੇਲਟੀ ਡਾਇਰੇਕਟਰ ਸ.ਵਿਵਾਨ ਗਿੱਲ, ਰੀਜਨਲ ਮੈਡੀਕਲ ਡਾਇਰੈਕਟਰ ਨਾਰਥ, ਡਾ.ਗੁਰਬੀਰ ਸਿੰਘ, ਏਡਮਿਨ ਹੈੱਡ, ਡਾ ਹਰਪ੍ਰੀਤ ਬਰਾੜ, ਮੈਡੀਕਲ ਸੁਪਰਇੰਨਟੇਂਡੈਟ ਡਾ.ਅੰਕੁਸ਼ ਮਿਹਤਾ ਸ਼ਾਮਲ ਸਨ। ਇਸ ਮੌਕੇ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜਿਥੇ ਫੋਰਟਿਸ ਹਸਪਤਾਲ, ਲੁਧਿਆਣਾ ਪੰਜਾਬ ਦੇ ਇਕ ਬਹੁਤ ਵੱਡੇ ਹਿੱਸੇ ਨੂੰ ਉਤਮ ਦਰਜੇ ਦੀਆ ਡਾਕਟਰੀ ਸਹੂਲਤਾ ਪ੍ਰਦਾਨ ਕਰਨ ਤੇ ਖੁਸ਼ੀ ਮਹਿਸੂਸ ਕਰ ਰਿਹਾ ਹੈ ਉਥੇ ਹੁਣ ਇਸ ਹਸਪਤਾਲ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਡਾਕਟਰੀ ਸਹੂਲਤਾ ਪ੍ਰਦਾਨ ਕੀਤੀਆ ਜਾਣ ਗੀਆ।
ਇਸ ਮੌਕੇ ਸ.ਗਿੱਲ ਨੇ ਦੱਸਿਆ ਕਿ ਜੰਮੂ- ਕਸ਼ਮੀਰ ਸਾਡੇ ਦੇਸ਼ ਦਾ ਖੁਬਸੂਰਤ ਹਿੱਸਾ ਹੈ ਪਰ ਕੁਦਰਤੀ ਕਰੋਪੀਆ ਅਤੇ ਮਾਜੂਦਾ ਹਾਲਾਤਾ ਕਾਰਨ ਇਥੋ ਦੇ ਲੋਕਾਂ ਨੂੰ ਜਿਥੇ ਤਰ੍ਹਾਂ-ਤਰ੍ਹਾਂ ਦੀਆ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਸਿਹਤ ਸਹੂਲਤਾ ਲਈ ਵੀ ਉਹਨਾਂ ਨੂੰ ਬਹੁਤ ਪਰੇਸ਼ਾਨੀਆ ਦਾ ਸਾਹਮਨਾ ਕਰਨਾ ਪੈ ਰਿਹਾ ਹੈ। ਇਸ ਲਈ ਇਸ ਸੂਬੇ ਦੀਆ ਸਮਾਜਿਕ ਆਰਥਕ ਅਤੇ ਸ਼ਰੀਰਕ ਮੁਸ਼ਕਲਾ ਨੂੰ ਮੁਖ ਰੱਖਦੇ ਹੋਏ ਫੋਰਟਿਸ ਵੱਲੋਂ ਲੋਕਾ ਨੂੰ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਦੇ ਇਲਾਜ ਲਈ ਲੋੜ ਪੈਣ ਤੇ ਸ਼ਰਜਰੀ ਸਬੰਧੀ ਮੁਫਤ ੳ.ਪੀ.ਡੀ ਸਿਹਤ ਸੇਵਾਵਾਂ ਦਿੱਤੀਆ ਜਾਣ ਗੀਆ। ਸ.ਗਿੱਲ ਨੇ ਉਕਤ ਸੂਬੇ ਦੇ ਲੋਕਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸ਼ਨਾਖਤ ਨਾਲ ਸਬੰਧਿਤ ਕੋਈ ਵੀ ਸਬੂਤ ਨਾਲ ਲਿਆ ਕੇ ਮੁਫਤ ਡਾਕਟਰੀ ਸਲਾਹ ਦਾ ਲਾਹਾ ਲੈਣ।
No comments:
Post a Comment