Friday, April 24, 2015

ਆਮ ਆਦਮੀ ਪਰਾਟੀ ਦੇ ਵਲੰਟੀਅਰਾਂ ਨੇ ਫੂਕਿਆ ਕੇਜਰੀਵਾਲ ਦਾ ਪੁਤਲਾ

Fri, Apr 24, 2015 at 9:01 AM
ਇਹ ਆਮ ਆਦਮੀ ਦਾ ਕੀ ਸਵਾਰਨਗੇ ਜੋ ਅੰਨ ਦਾਤਾ ਨੂੰ ਵੀ ਮਰਨ ਲਈ ਛੱਡਦੇ ਨੇ
ਲੁਧਿਆਣਾ: 24 ਅਪ੍ਰੈਲ 2015: (ਦੇਵ ਸਰਾਭਾ//ਪੰਜਾਬ ਸਕਰੀਨ): 
ਆਮ ਆਦਮੀ ਪਾਰਟੀ ਦੇ ਕਿਸਨਾਂ ਦੇ ਹੱਕ ਵਿੱਚ ਦਿੱਤੇ ਧਰਨੇ ਮੌਕੇ ਇੱਕ ਕਿਸਾਨ ਗਜੇਂਦਰ ਸਿੰਘ ਦੀ ਮੌਤ ਨੇ ਪੁਰੇ ਦੇਸ਼ ਨੂੰ ਝਜੋੜ ਕੇ ਰੱਖ ਦਿੱਤਾ ਅਤੇ ਸਟੇਜ ਉਪੱਰ ਆਮ ਆਦਮੀ ਪਰਾਟੀ ਦੇ ਲੀਡਰ ਤਮਾਸਬੀਨ ਬੰਨ ਕੇ ਦੇਖਦੇ ਰਹੇ। ਇਸ ਕਿਸਾਨ ਦੀ ਮੌਤ ਤੋ ਬੇਹੱਦ ਦੁਖੀ ਇਨਸਾਫ ਪੰਸਦ ਲੋਕ ਅਤੇ ਆਮ ਆਦਮੀ ਪਰਾਟੀ ਦੇ ਵਲਾਂਟੀਅਰਾਂ ਨੇ ਅੱਜ ਸ਼ਹੀਦ ਸਰਾਭਾ ਪਾਰਕ ਨੇੜੇ ਭਾਈਬਾਲਾ ਚੌਕ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਅਤੇ ਫੂਲਕਾ, ਛੋਟੇਪੁਰ, ਭਗਵੰਤਮਾਨ, ਹਰਿੰਦਰ ਖਾਲਸਾ ਤੇ ਸਾਧੂ ਸਿੰਘ ਮੁਰਦਾਬਾਦ ਦੇ ਨਾਅਰੇ ਮਾਰਦੇ ਰਹੇ। ਪੱਤਰਕਾਰਾ ਨਾਲ ਗੱਲਵਾਤ ਕਰਦਿਆ ਬਲਵੀਰ ਅੱਗਰਵਾਲ, ਸਤੋਖ ਸਿੰਘ,ਡਾ.ਪਰਸਾਤ ਯਾਦਵ, ਦੇਵ ਸਰਾਭਾ,ਅਮੀਤ ਗੋਇਲ,ਜਿੰਦਰਪਾਲ ਗੁਪਤਾ,ਜੇ ਐਸ ਬਰਾੜ ਨੇ ਗੱਲਬਾਤ ਕਰਦੇ ਅਖਿਆਂ ਕਿ ਭਾਰਤ ਦੇਸ਼ ਵਿੱਚ ਅਜਾਦੀ ਤੋਂ ਬਾਅਦ ਹੱਕਾ ਲਈ ਲੜਨ ਵਾਲੇ ਗਰੀਬ,ਮਜ਼ਦੂਰ ਕਿਸਾਨ ਆਦਿ ਨੂੰ ਇੱਕ ਝੰਡੇ ਹੇਠ ਇਕੱਠੇ ਕਰਨ ਲਈ ਪਹਿਲਾ ਅੰਨ੍ਹਾ ਹਜ਼ਾਰੇ ਨੇ ਭੁੱਖ ਹੜਤਾਲ ਸੁਰੂ ਕੀਤੀ ਉਸ ਤੋ ਬਆਦ ਕੇਜਰੀਵਾਲ,ਕਿਰਨ ਬੇਦੀ ਅਤੇ ਹੋਰ ਅਗਾਂਹਵਧੁ ਸੋਚ ਵਾਲੇ ਲੋਕ ਇਨ੍ਹਾਂ ਨਾਲ ਜੁੜ ਦੇ ਰਹੇ ਅਤੇ ਕਾਫਲਾ ਵੱਧਦਾ ਗਿਆ ਅਤੇ ਇੱਕ ਲੋਕ ਲਹਿਰ ਦਾ ਰੂਪ ਧਾਰ ਲਿਆ ਸਭ ਤੋ ਵੱਧ ਗਰੀਬ,ਮਜ਼ਦੂਰ,ਕਿਸ਼ਾਨ ਆਦਿ ਲੋਕ ਇਸ ਲਹਿਰ ਵਿੱਚ ਪਹਿਲ ਦੇ ਅਧਾਰ ਤੇ ਜੁੜੇ ਜੋ ਲੀਡਰ ਇਹ ਸ਼ੰਘਰਸ ਕਰ ਰਹੇ ਸਨ ਉਹਨਾਂ ਨੇ ਇਸ ਲਹਿਰ ਨੂੰ “ਆਮ ਆਦਮੀ ਪਰਾਟੀ” ਦਾ ਨਾਮ ਦੇ ਦਿੱਤਾ ਅਤੇ ਦਿੱਲੀ ਵਿਧਾਨ ਸਭਾ ਦੀਆ ਚੋਣਾਂ ਲੜਨ ਦਾ ਮਨ ਬਣਾਇਆ ਅਤੇ ਦਿੱਲੀ ਵਿੱਚ ਬਹੁਮੱਤ ਨਾ ਮਿਲਣ ਕਰਕੇ ਕਾਂਗਰਸ ਨਾਲ ਸਰਕਾਰ ਬਣਾਉਣ ਵਿੱਚ ਸਫਲ ਰਹੇ।ਆਗੂਆ ਨੇ ਆਖਿਆ ਜਿਸ ਮੁੱਦੇ ਤੇ ਇਨ੍ਹਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਹੁੰਦੇ ਦੇਖ ਜਲਦੀ ਵਿੱਚ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋ ਅਸਤੀਫਾ ਦੇ ਦਿੱਤਾ।ਇਸ ਤੋ ਬਆਦ ਲੋਕ ਸਭਾ ਦੀਆਂ ਸਾਰੀਆ ਸੀਟਾਂ ਤੇ  ਚੋਣਾ ਲੜਏ ਅਤੇ ਭਾਰਤ ਦੇ ਲੋਕਾ ਨੇ ਇਨ੍ਹਾਂ ਨੂੰ ਨਿਕਾਰ ਦਿੱਤਾ ਤੇ ਇਹ ਬੁਰੀ ਤਰ੍ਹਾਂ ਹਾਰ ਗਏ।ਉਹਨਾਂ ਅੱਗੇ ਆਖਿਆ ਫਿਰ ਪੰਜਾਬ ਵਿੱਚ ਚਾਰ ਉਮੀਦਵਾਰ ਜਿੱਤਣ ਵਿੱਚ ਸਫਲ ਰਹੇ ਜਿਹਨੇ ਆਮ ਆਦਮੀ ਪਰਾਟੀ ਨੂੰ ਪੈਰਾ ਤੇ ਖੜੇ੍ਹ ਰਹਿਣ ਯੋਗਾ ਰੱਖਿਆ। ਆਮ ਆਦਮੀ ਪਰਾਟੀ ਨੇ ਫੇਰ ਤੋ ਸ਼ੰਘਰਸ ਦੇ ਜਰੀਏ ਸਵਰਾਜ,ਲੋਕ ਪਾਲ ਬਿੱਲ ਲਿਆਉਣ ਲਈ ਭੁੱਖ ਹੜਤਾਲਾ ਕਰਕੇ ਦਿੱਲੀ ਦੇ ਲੋਕਾਂ ਦਾ ਦਿੱਲ ਜਿੱਤਣ ਲਈ ਪੁਰਾ ਜੋਰ ਲਾ ਦਿੱਤਾ ਅਤੇ ਵਿਧਾਨ ਸਭਾ ਦੀਆਂ ਚੋਣਾ ਲੜ੍ਹੇ ਤੇ ਦਿੱਲੀ ਦੀਆਂ 70 ਸੀਟਾਂ ਵਿੱਚੋਂ 67 ਸੀਟਾਂ ਜਿੱਤ ਕੇ ਆਮ ਆਦਮੀ ਪਰਾਟੀ ਦੀ ਸਰਕਾਰ ਬਣਾਉਣ ਵਿੱਚ ਸਫਲ ਰਹੇ।ਉਸ ਦਿਨ ਤੋ ਦਿੱਲੀ ਬਹੁਮੱਤ ਨਾਲ ਜਿੱਤਣ ਤੇ ਪਰਾਟੀ ਦੇ ਜਿਆਦਾਤਰ ਲੀਡਰਾਂ ‘ਚ’ ਹੰਕਰ ਦੇ ਵਿੱਚ ਵਾਧਾ ਹੋਇਆ। ਜੋ ਵਾਅਦੇ ਲੋਕਾ ਨਾਲ ਕੀਤੇ ਹਨ ਉਹਨਾਂ ਤੋਂ ਭੱਜ ਰਹੇ ਹਨ ਜੋ ਕੱਲ ਦਿੱਲੀ ਵਿੱਚ ਕਿਸ਼ਾਨਾ ਦੇ ਹੱਕ ਵਿੱਚ ਹੋ ਰਿਹੇ ਧਰਨੇ ਵਿੱਚ ਇੱਕ ਕਿਸਾਨ ਗਜੇਂਦਰ ਸਿੰਘ ਜੋ ਆਮ ਆਦਮੀ ਪਰਾਟੀ ਦਾ ਵਲਾਂਟੀਅਰ ਅਤੇ ਉਸ ਨੂੰ ਮਨੀਸ਼ ਸਸੋਦੀਆਂ ਨੇ ਫੋਨ ਕਰਕੇ ਬੁਲਾਇਆ ਸੀ ਤਾਂ ਕਿ ਉਹ ਕਿਸਾਨਾ ਦੀਆਂ ਸਮੱਸਿਆਵਾਂ ਨੂੰ ਮੰਚ ਉੱਪਰ ਚੁੱਕੇ ਪਰ ਉਸਨੂੰ ਮੰਚ ਉੱਪਰ ਬੈਠਣ ਨਹੀ ਦਿੱਤਾ। ਲੋਕਾਂ ਦਾ ਧਿਆਨ ਖਿੱਚਣ ਲਈ ਉਹ ਕਿਸਾਨ ਦਰੱਖਤ ੳੱਪਰ ਚੱੜ ਗਿਆ। ਜੋ ਵੀਡੀਓ ਸਾਹਮਣੇ ਆਏ ਹਨ ਉਹਦੇ ਵਿੱਚ ਕਿਸਨ ਗਜੇਂਦਰ ਸਿੰਘ ਦਾ ਇੱਰਦਾ ਆਤਮ ਹੱਤਿਆ ਕਰਨ ਦਾ ਨਹੀ ਸੀ ਜਦੋ ਆਮ ਆਦਮੀ ਪਰਾਟੀ ਦੇ ਵਰਕਰਾਂ ਨੇ ਕਿਸ਼ਨ ਗਜੇਂਦਰ ਸਿੰਘ ਦਾ ਮਜਾਕ ਉਡਾਉਣਾ ਤਾਂ ਉਸਨੇ ਗੁੱਸੇ ਵਿੱਚ ਆਕੇ ਆਪਣੀ ਜਾਨ ਦੇ ਦਿੱਤੀ ਇਸ ਤੋ ਬਆਦ ਜਦੋ ਆਮ ਆਦਮੀ ਪਰਾਟੀ ਦੇ ਵੱਡੇ ਲੀਡਰ ਨੇ ਸਟੇਜ ਤੇ ਅਪਣਾ ਭਾਸ਼ਨ ਜਾਰੀ ਰੱਖਿਆ ਅਤੇ ਕਿਸਨਾਂ ਦੇ ਹੱਕਾ ਲਈ ਲਾਇਆ ਧਰਨਾ ਦਾ ਢੰਡੋਰਾ ਪੱਟਦੇ ਰਿਹੇ ਤੇ ਬੇਸ਼ਰਮੀ ਦੀਆ ਹੱਦਾ ਪਾਰ ਕਰਦੇ ਰਹੇ।ਅੰਤ ਵਿੱਚ ਆਗੁਆ ਨੇ ਆਖਿਆ ਜੇ ਕੇਜਰੀਵਾਲ ਨੇ ਕਿਸਨਾ ਅਤੇ ਆਮ ਲੋਕਾਂ ਦੀਆ ਸਮੱਸਿਆਵਾਂ ਤੇ ਵਾਅਦੇ ਨਹੀ ਪੂਰੇ ਕਰ ਸਕਦਾ ਤਾਂ ਕੇਜਰੀਵਾਲ ਦਿੱਲੀ ਦੇ ਮੁੱਖ ਮੱਤਰੀ, ਆਮ ਆਦਮੀ ਪਰਾਟੀ ਦੇ ਅਹੁਦੇ ਤੋ ਅਸਤੀਫਾ ਦੇਵੇੇ।ਇਸ ਮੌਕੇ ਵਿਕਾਸ ਸ਼ਰਮਾ,ਰਜੇਸ ਕੁਮਾਰ, ਏ ਕੇ ਯਾਦਵ,ਪਵਨਗੁਰ,ਨਿਰਮਲ ਸਿੰਘ,ਗੁਰਜੀਤ ਸਿੰਘ,ਸੁਖਦੇਵ ਸਿੰਘ,ਵੀਨੋਦ ਜੈਨ,ਡਾ.ਸੰਤੋਖ ਸਿੰਘ,ਆਦਿ ਹਾਜਰ ਸਨ।
 

No comments: