Sat, Feb 14, 2015 at 3:45 PM
ਸਾਹਿਤਕ ਅਤੇ ਲੋਕ-ਜੱਥੇਬੰਦੀਆਂ ਵੱਲੋਂ ਵਿਆਪਕ ਮੁਹਿੰਮ
ਜਲੰਧਰ: 14 ਫਰਵਰੀ 2015: (ਪੰਜਾਬ ਸਕਰੀਨ ਬਿਊਰੋ):
ਲੋਕਾਂ ਦੇ ਮਕਬੂਲ ਨਾਟਕਕਾਰ, ਨਿਰਦੇਸ਼ਕ, ਜਾਣੇ-ਪਹਿਚਾਣੇ ਲੇਖਕ,
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ, ਅਪਰੇਸ਼ਨ
ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਸੂਬਾਈ ਆਗੂ, ਤਰਕਸ਼ੀਲਤਾ, ਲੋਕ-ਪੀੜਾ,
ਆਰਥਕ, ਸਮਾਜਕ, ਜਾਤੀ-ਪਾਤੀ ਵਿਤਕਰੇ ਅਤੇ ਹਰ ਵੰਨਗੀ ਦੇ ਜ਼ਬਰ ਜ਼ੁਲਮ ਵਿਰੁੱਧ ਆਵਾਜ਼ ਉਠਾਉਣ
ਵਾਲੇ ਪੰਜਾਬੀ ਰੰਗ ਮੰਚ ਦੇ ਬੁਲੰਦ ਸਿਤਾਰੇ ਪ੍ਰੋ. ਅਜਮੇਰ ਸਿੰਘ ਔਲਖ ਨੂੰ ਇਨਕਲਾਬੀ
ਜਨਤਕ ਸਲਾਮ ਅਤੇ ਸਨਮਾਨ ਨਾਲ ਸਤਿਕਾਰਨ ਲਈ 1 ਮਾਰਚ ਨੂੰ ਰੱਲਾ ਵਿਖੇ ਹੋ ਰਹੇ ਸਮਾਗਮ ਨੂੰ
ਸਫ਼ਲ ਕਰਨ ਲਈ ਚਾਰ-ਚੁਫ਼ੇਰਿਓ ਭਰਵੀਂ ਸਹਿਯੋਗੀ ਮੁਹਿੰਮ ਤੇਜ਼ ਹੋ ਗਈ ਹੈ।
ਮਾਈ ਭਾਗੋ
ਗਰਲਜ਼ ਕਾਲਜ ਰੱਲਾ (ਨੇੜੇ ਮਾਨਸਾ) ਦੀ ਵਿਸ਼ਾਲ ਗਰਾਉਂਡ 'ਚ ਕੋਈ 20 ਹਜ਼ਾਰ ਤੋਂ ਵੱਧ ਲੋਕਾਂ
ਵੱਲੋਂ ਪ੍ਰੋ. ਅਜਮੇਰ ਸਿੰਘ ਔਲਖ ਨੂੰ ''ਭਾਈ ਲਾਲੋ ਕਲਾ ਸਨਮਾਨ'' ਨਾਲ ਸਨਮਾਨਤ ਕੀਤਾ
ਜਾ ਰਿਹਾ ਹੈ। ਸਨਮਾਨ ਦੇਣ ਲਈ ਪੰਜਾਬ ਭਰ ਦੇ ਰੰਗ ਕਰਮੀਆਂ, ਲੇਖਕਾਂ, ਸਾਹਿਤਕਾਰਾਂ,
ਸੰਗੀਤਕਾਰਾਂ, ਗੀਤਕਾਰਾਂ, ਗਾਇਕਾਂ ਅਤੇ ਵੱਖ-ਵੱਖ ਮਿਹਨਤਕਸ਼ ਤਬਕਿਆਂ 'ਚ ਦਹਾਕਿਆਂ ਤੋਂ
ਸਰਗਰਮ ਨਾਮਵਰ ਸਖਸ਼ੀਅਤਾਂ ਵੱਲੋਂ ਮਿਲਕੇ ਬਣਾਏ ''ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ''
ਨਾਮੀ ਥੜੇ• ਵੱਲੋਂ ਸਹਿਯੋਗ ਲਈ ਕੀਤੀ ਅਪੀਲ ਨੂੰ ਵੱਖ-ਵੱਖ ਸੰਸਥਾਵਾਂ ਅਤੇ ਸਾਹਿਤ/ਕਲਾ
ਜਗਤ ਦੀਆਂ ਹਸਤੀਆਂ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਅਪਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਪੰਜਾਬ ਦੇ ਆਗੂ ਡਾ. ਪਰਮਿੰਦਰ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ, ਜਨਰਲ ਸਕੱਤਰ ਡਾ. ਕਰਮਜੀਤ ਸਿੰਘ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਅਨੂਪ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਤਰਕਸ਼ੀਲ ਸੋਸਾਇਟੀ ਪੰਜਾਬ ਦੇ ਰਾਜਿੰਦਰ ਸਿੰਘ ਭਦੌੜ ਤੋਂ ਇਲਾਵਾ ਪੰਜਾਬ ਦੀਆਂ ਸਮੂਹ ਸਨਅਤੀ ਕਾਮਿਆਂ, ਮਜ਼ਦੂਰਾਂ, ਕਿਸਾਨਾਂ, ਬੇਰੁਜ਼ਗਾਰਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਅਤੇ ਕਮਾਊ ਲੋਕ-ਹਿੱਸਿਆਂ ਦੀਆਂ ਪ੍ਰਤੀਨਿੱਧ ਜੱਥੇਬੰਦੀਆਂ ਇਸ ਸਨਮਾਨ ਸਮਾਰੋਹ 'ਚ ਵਧ ਚੜ•ਕੇ ਸ਼ਾਮਲ ਹੋਣ ਲਈ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ, ਇਲਾਕਿਆਂ ਵਿੱਚ ਲੋਕ-ਪੱਖੀ ਜੱਥੇਬੰਦੀਆਂ ਅਤੇ ਵਿਅਕਤੀਆਂ ਦੇ ਪ੍ਰਤੀਨਿੱਧਾਂ ਵੱਲੋਂ ਸਾਂਝੀਆਂ ਕਮੇਟੀਆਂ ਬਣਾਕੇ ਅਤੇ ਆਪੋ ਆਪਣੀਆਂ ਜੱਥੇਬੰਦੀਆਂ ਦੀਆਂ ਸਰਗਰਮੀਆਂ ਦਾ ਹਿੱਸਾ ਬਣਾਕੇ ਨਾਟਕਾਂ, ਨੁੱਕੜ-ਨਾਟਕਾਂ, ਦਸਤਾਵੇਜ਼ੀ ਫ਼ਿਲਮਾਂ, ਵਿਚਾਰ-ਚਰਚਾ ਰਾਹੀਂ ਲੋਕਾਂ ਨੂੰ ਕਲਾ ਅਤੇ ਲੋਕਾਂ ਦੇ ਅਟੁੱਟ ਰਿਸ਼ਤੇ ਬਾਰੇ ਚਾਨਣਾ ਪਾਇਆ ਜਾ ਰਿਹਾ ਹੈ। ਇਸ ਮੁਹਿੰਮ ਦੇ ਸਿਖਰ 'ਤੇ 1 ਮਾਰਚ ਨੂੰ ਰੱਲਾ ਵਿਖੇ ਯਾਦਗਾਰੀ ਸਨਮਾਨ ਸਮਾਰੋਹ ਕਲਮ, ਕਲਾ, ਲੋਕ-ਸਰੋਕਾਰਾਂ ਅਤੇ ਲੋਕ-ਸੰਗਰਾਮ ਦੀ ਨਿੱਘੀ-ਸਾਂਝ ਹੋਰ ਪ੍ਰਫੁੱਲਤ ਕਰਨ ਦਾ ਅਹਿਦ ਕਰੇਗਾ।
11 ਜਨਵਰੀ 2006 'ਚ ਪਿੰਡ ਕੁੱਸਾ (ਮੋਗਾ) ਵਿਖੇ ਗੁਰਸ਼ਰਨ ਸਿੰਘ ਨੂੰ ਵਿਸ਼ਾਲ ਇਕੱਤਰਤਾ 'ਚ ਸਨਮਾਨਤ ਕੀਤੇ ਜਾਣ ਦੀ ਅਗਲੀ ਕੜੀ ਇਹ ਸਨਮਾਨ ਸਮਾਗਮ, ਅਜੇਹੇ ਉੱਦਮ ਭਵਿੱਖ 'ਚ ਵੀ ਜਾਰੀ ਰੱਖਣ ਦਾ ਐਲਾਨ ਹੋਵੇਗਾ
ਜਾਰੀ ਕਰਤਾ:
ਜਸਪਾਲ ਜੱਸੀ ਕਨਵੀਨਰ (94631 67923)
ਅਮੋਲਕ ਸਿੰਘ (94170 76735)

No comments:
Post a Comment