Sun, Jan 18, 2015 at 7:57 PM |
ਲੁਧਿਆਣਾ: 18 ਜਨਵਰੀ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕੈਡਮੀ ਅਤੇ ਹਿੰਦੀ ਸਾਹਿਤਯ ਪ੍ਰੀਸ਼ਦ ਪੰਜਾਬ ਵੱਲੋਂ ਪੰਜਾਬੀ ਭਵਨ ਵਿਚ ਗਣਤੰਤਰਤਾ ਦਿਵਸ ਅਤੇ ਬਸੰਤ ਪੰਚਮੀ ਨੂੰ ਸਮਰਪਿਤ ਤ੍ਰੈ-ਭਾਸ਼ਾ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਹਿੰਦੀ, ਪੰਜਾਬੀ ਤੇ ਉਰਦੂ ਦੇ ਨਾਮਵਰ ਸ਼ਾਇਰਾਂ ਨੇ ਆਪਣਾ ਕਲਾਮ ਪੇਸ਼ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਪ੍ਰੋ: ਨਿਰੰਜਨ ਸਿੰਘ ਤਸਨੀਮ ਸਨ ਜਦਕਿ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਜਨਰਲ ਸਕੱਤਰ ਡਾ. ਅਨੂਪ ਸਿੰਘ, ਸ਼੍ਰੀਮਤੀ ਸ਼ਕੁੰਤਲਾ ਸ਼੍ਰੀਵਾਸਤਵ, ਡਾ. ਕੇਵਲਧੀਰ ਸ਼ਾਮਲ ਸਨ। ਇਸ ਮੌਕੇ ਸਮਾਗਮ ਵਿਚ ਪੁੱਜੇ ਹੋਏ ਸਾਹਿਤਕਾਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦਿਆਂ ਹੋਇਆਂ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਅਕਾਡਮੀ ਵੱਲੋਂ ਵੱਖ-ਵੱਖ ਭਸ਼ਾਵਾਂ ਦੇ ਸ਼ਾਇਰਾਂ ਨੂੰ ਪੇਸ਼ ਕਰਨ ਦੀ ਰਵਾਇਤ ਹੈ ਕਿਉਂਕਿ ਸ਼ਾਇਰ ਹੀ ਸਮਾਜ ਦੇ ਸਰੋਕਾਰਾਂ ਨੂੰ ਪੇਸ਼ ਕਰਨ ਵਿਚ ਸਮਰੱਥ ਹੁੰਦਾ ਹੈ। ਇਸ ਕਵੀ ਦਰਬਾਰ ਵਿਚ ਪੰਜਾਬੀ ਦੇ ਸ਼ਇਰ ਪ੍ਰੋ: ਗੁਰਭਜਨ ਸਿੰਘ ਗਿੱਲ, ਜਸਵੰਤ ਜਫ਼ਰ, ਡਾ. ਸੁਰਜੀਤ ਜੱਜ, ਹਿੰਦੀ ਦੇ ਸ਼ਾਇਰ ਡੀ.ਆਰ. ਸ਼ਰਮਾ, ਸਾਗਰ ਸਿਆਲਕੋਟੀ, ਸ਼ਕੁੰਤਲਾ ਸ਼੍ਰੀਵਾਸਤਵ, ਉਰਦੂ ਦੇ ਸ਼ਾਇਰ ਡਾ. ਕੇਵਲ ਧੀਰ, ਨਈਮ ਅਖਤਰ ਅਤੇ ਸ. ਪੰਛੀ ਨੇ ਆਪਣਾ ਕਲਾਮ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਪ੍ਰੋ: ਨਿਰੰਜਨ ਸਿੰਘ ਤਸਨੀਮ ਨੇ ਬੋਲਦਿਆਂ ਕਿਹਾ ਕਿ ਇਸ ਤ੍ਰੈ ਭਾਸ਼ੀ ਕਵੀ ਦਰਬਾਰ ਵਿਚ ਸ਼ਾਇਰਾਂ ਨੇ ਸਮਕਾਲੀ ਸਰੋਕਾਰਾਂ ਨੂੰ ਪੇਸ਼ ਕਰਦਿਆਂ ਬਹੁਤ ਹੀ ਉੱਚ ਪਾਏ ਦੀ ਸ਼ਾਇਰੀ ਪੇਸ਼ ਕੀਤੀ ਹੈ। ਉਨ•ਾਂ ਆਪ ਵੀ ਇਸ ਮੌਕੇ ਉਰਦੂ ਦੀ ਗਜ਼ਲ ਪੇਸ਼ ਕਰਕੇ ਵਾਹ-ਵਾਹ ਖੱਟੀ। ਅਕਾਡਮੀ ਦੇ ਜਨਰਲ ਸਕੱਤਰ ਨੇ ਸਰੋਤਿਆਂ ਦਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਦਰਜੀਤਪਾਲ ਕੌਰ, ਕੁਲਵਿੰਦਰ ਕੌਰ ਕਿਰਨ, ਪਰਮਜੀਤ ਕੌਰ ਮਹਿਕ, ਨਿਰਪਜੀਤ ਕੌਰ, ਸਤਵੀਰ ਸਿੰਘ, ਦਵਿੰਦਰ ਸੇਖਾ, ਕਰਮਜੀਤ ਸਿੰਘ ਔਜਲਾ, ਸਤੀਸ਼ ਗੁਲਾਟੀ, ਬਲਬੀਰ ਕੌਰ ਪੰਧੇਰ, ਪਿੰ੍ਰ: ਪ੍ਰੇਮ ਸਿੰਘ ਬਜਾਜ, ਹਰਭਜਨ ਬਾਜਵਾ ਬਟਾਲਾ, ਸੁਰਿੰਦਰ ਸਿੰਘ ਨਿਮਾਣਾ, ਡਾ. ਗੁਲਜ਼ਾਰ ਪੰਧੇਰ, ਸੁਰਿੰਦਰ ਕੈਲੇ, ਸੁਰਿੰਦਰ ਰਾਮਪੁਰੀ ਆਦਿ ਹਾਜ਼ਰ ਸਨ।
No comments:
Post a Comment