ਫਿਲਮ ਸ਼ੋਅ ਦੇ ਨਾਲ ਵਿਚਾਰ ਚਰਚਾ ਵੀ ਹੋਵੇਗੀ
ਭਾਰਤ ਦੀ ਕਾਨੂੰਨ ਵਿਵਸਥਾ ਅਤੇ ਜਮਹੂਰੀਅਤ ਤੇ ਲੱਗਾ ਹੋਇਆ ਨਵੰਬਰ-1984 ਦਾ ਕਲੰਕ ਉਦੋਂ ਤੱਕ ਇਨਸਾਫ਼ ਅਤੇ ਬਰਾਬਰੀ ਦੇ ਦਾਅਵਿਆਂ ਦਾ ਮੂੰਹ ਚਿੜਾਉਂਦਾ ਰਹੇਗਾ ਜਦੋਂ ਤੱਕ ਇਸ ਪਾਸੇ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ। ਹੁਣ ਨਵੇਂ ਸਾਲ ਦਾ ਪਹਿਲਾ ਮਹੀਨਾ ਬੀਤਣ ਵਾਲਾ ਹੈ। ਨਵੰਬਰ-84 ਦੀ ਕਤਲਾਮ ਦੇ ਮੁੱਦੇ ਨੂੰ ਲੈ ਕੇ ਇਸ ਪਹਿਲੇ ਮਹੀਨੇ ਵਿੱਚ ਇੱਕ ਵਿਸ਼ੇਸ਼ ਆਯੋਜਨ ਹੋ ਰਿਹਾ ਹੈ ਜੈਤੋਂ ਵਿੱਚ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ। ਇਸਦਾ ਆਯੋਜਨ 18 ਜਨਵਰੀ 2015 ਨੂੰ ਹੋਵੇਗਾ। ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਇਸ ਖਾਸ ਆਯੋਜਨ ਵਿੱਚ ਇੱਕ ਖਾਸ ਫਿਲਮ ਦਿਖਾਈ ਜਾਏਗੀ AMU----ਇਹ ਫਿਲਮ ਸੰਨ 2005 ਵਿੱਚ ਬਣੀ ਸੀ। ਫੇਸਬੁਕ 'ਤੇ ਪੋਸਟ ਕੀਤੀ Avtar Arsh ਹੁਰਾਂ ਦੀ ਇੱਕ ਸੂਚਨਾ ਮੁਤਾਬਿਕ ਇਹ ਸ਼ੋ ਬਹੁਤ ਹੀ ਯਾਦਗਾਰੀ ਹੋਵੇਗਾ।
Konkona Sen Sharma as Kajori Roy
Brinda Karat as Keya
Kuljeet Singh as Gurbachan Singh
Bharat Kapoor as Arun Sehgal
Lushin Dubey as Meera Sehgal

No comments:
Post a Comment