Wed, Nov 5, 2014 at 7:14 PM
ਨਿਰਾਦਰ ਹੋਇਆ ਪੰਜਾਬੀ ਦਿਵਸ ਮੌਕੇ ਪੰਜਾਬ ਦੀ ਅਫਸਰਸਾਹੀ ਵਲੋਂ
ਲੁਧਿਆਣਾ: 5 ਨਵੰਬਰ 2014: (ਪੰਜਾਬ ਸਕਰੀਨ ਬਿਊਰੋ):
ਸਰਦਾਰ ਵਲੱਭ ਭਾਈ ਪਟੇਲ ਦੇ ਜਨਮ ਦਿਵਸ ਨੂੰ 'ਕੌਮੀ ਏਕਤਾ ਦਿਵਸ' ਦੇ ਰੂਪ ਵਿਚ ਮਨਾਉਣ ਸੰਬੰਧੀ ਪੰਜਾਬ ਸਰਕਾਰ ਦੇ ਜਨਰਲ ਪ੍ਰਸਾਸਨ ਵਿਭਾਗ ਵਲੋਂ ਜਿਹੜਾ ਪੱਤਰ ਨੰਬਰ 12/237/ਜੀ. ਸੀ./13/934 ਮਿਤੀ 29-10-14 ਨੂੰ ਰਾਜ ਦੇ ਸਮੂਹ ਵਿਤੀ ਸਕੱਤਰਾਂ ਤੋਂ ਲੈ ਕੇ ਡਿਪਟੀ ਕਮਿਸਨਰਾਂ ਨੂੰ ਜਾਰੀ ਕੀਤਾ ਗਿਆ ਹੈ ਉਹ ਅੰਗਰੇਜੀ ਵਿਚ ਹੈ। ਇਸ ਸਮੇਂ ਲੈਣ ਵਾਲੀ ਸਹੁੰ ਦਾ ਨਮੂਨਾ ਵੀ ਅੰਗਰੇਜੀ ਅਤੇ ਹਿੰਦੀ ਵਿਚ ਹੀ ਭੇਜਿਆ ਗਿਅ ਹੈ। ਪੰੰਜਾਬ ਦਿਵਸ ਦੇ ਮੌਕੇ ਪੰਜਾਬ ਸਰਕਾਰ ਦੀ ਅਫਸਰਸਾਹੀ ਵਲੋਂ ਇਹ ਪੱਤਰ ਮਾਂ ਬੋਲੀ ਦਾ ਨਿਰਾਦਰ ਕਰਨ ਤੋਂ ਘੱਟ ਨਹੀਂ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਅਫਸਰਸਾਹੀ ਦੀ ਅੰਗਰੇਜੀ ਤੇ ਹਿੰਦੀ ਭਗਤੀ ਦਾ ਸਖਤ ਨੋਟਸ ਲਿਆ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ, ਅਤੇ ਜਨਰਲ ਸਕੱਤਰ ਡਾ ਕਰਮਜੀਤ ਸਿੰਘ ਨੇ ਪ੍ਰੈਸ ਦੇ ਨਾਂ ਦਿੱਤੇ ਇਕ ਬਿਆਨ ਰਾਹੀਂ ਪੰਜਾਬ ਸਰਕਾਰ ਦੀ ਅਫਸਰ ਸਾਹੀ ਵਲੋਂ ਪੰਜਾਬੀ ਭਾਸਾ ਨੂੰ ਨੁੱਕਰੇ ਲਾਉਣ ਦੀ ਸਖਤ ਸਬਦਾਂ ਵਿਚ ਨਿੰਦਾ ਕੀਤਾ ਹੈ ਅਤੇ ਪੰਜਾਬ ਸਰਕਾਰ ਵਲੋਂ ਇਸ ਸਾਰੇ ਕੁਝ ਨੂੰ ਨਜਰ ਅੰਦਾਜ ਕਰਨ ਨੂੰ ਨਾਮੁਆਫੀ ਯੋਗ ਕਦਮ ਦਸਿੱਆ ਹੈ।
ਡਾ. ਕਰਮਜੀਤ ਸਿੰਘ ਜਨਰਲ ਸਕੱਤਰ ਨੇ ਅਗਾਂਹ ਦਸਿੱਆ ਕਿ ਇਸੇ ਕਾਰਣ ਕੇਂਦਰੀ ਸਭਾ ਟ੍ਰਿਬਿਊਨਲ ਬਣਾਉਣ ਦੀ ਮੰਗ ਕਰਦੀ ਹੈ ਤਾਂ ਕਿ ਅਫਸਰਸਾਹੀ ਬਾਰ ਬਾਰ ਅਜਹੀਆਂ ਉਲੰਘਣਾਵਾਂ ਨਾ ਕਰੇ। ਕੇਂਦਰੀ ਸਭਾ ਆਪਣੀਆਂ ਸਾਹਿਤ ਸਭਾਵਾਂ ਨੂੰ ਵੀ ਇਸ ਸਭ ਕੁਝ ਦੀ ਲਿਖਤੀ ਰੂਪ ਵਿਚ ਨਿਖੇਧੀ ਕਰਨ ਦੀ ਅਪੀਲ ਕਰਦੀ ਹੈ। ਸਭਾ ਸਰਕਾਰ ਤੋਂ ਵੀ ਇਹ ਮੰਗ ਕਰਦੀ ਹੈ ਕਿ ਅਜਿਹੀਆਂ ਮਨਮਾਨੀਆਂ ਤੇ ਰੋਕ ਲਗਾਵੇ ਨਹੀਂ ਤਾਂ ਲੇਖਕਾਂ ਨੂੰ ਸੜਕਾਂ ਤੇ ਆਉਣਾ ਪਵੇਗਾ।
No comments:
Post a Comment